ਯੂਕ੍ਰੇਨ ਦੇ ਹਮਲਿਆਂ ''ਤੇ ਭੜਕੇ ਪੁਤਿਨ, ਕਿਹਾ- ਹੁਣ ਰੂਸ ਲਏਗਾ ਬਦਲਾ

Monday, Aug 12, 2024 - 06:39 PM (IST)

ਇੰਟਰਨੈਸ਼ਨਲ ਡੈਸਕ : ਰੂਸ ਦੁਆਰਾ ਯੂਕਰੇਨ ਦੇ ਕੁਰਸਕ ਖੇਤਰ 'ਤੇ ਕਬਜ਼ੇ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਗੁੱਸੇ 'ਚ ਹਨ। ਇਹ ਖਦਸ਼ਾ ਹੈ ਕਿ ਉਹ ਯੂਕਰੇਨ 'ਤੇ ਵੱਡੇ ਜਵਾਬੀ ਹਮਲੇ ਕਰ ਸਕਦੇ ਹਨ। ਯੂਕਰੇਨ ਨੇ ਕੁਰਸਕ ਨਾਮਕ ਰੂਸ ਦੇ ਇੱਕ ਮਹੱਤਵਪੂਰਨ ਖੇਤਰ 'ਤੇ ਹਮਲਾ ਕੀਤਾ ਅਤੇ ਲਗਭਗ 95 ਵਰਗ ਮੀਲ ਦੇ ਖੇਤਰ 'ਤੇ ਕਬਜ਼ਾ ਕਰ ਲਿਆ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ।

ਕੱਲ੍ਹ, ਯੂਕਰੇਨੀ ਫੌਜ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਰੂਸ 'ਚ ਕੁਰਸਕ ਨਾਮਕ ਇੱਕ ਮਹੱਤਵਪੂਰਨ ਖੇਤਰ ਤੇ ਯੂਰਪ ਨੂੰ ਸਪਲਾਈ ਕਰਨ ਵਾਲੇ ਇੱਕ ਗੈਸ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਇਸ ਹਮਲੇ ਦੇ ਜਵਾਬ ਵਿੱਚ ਪੁਤਿਨ ਦੀ ਪ੍ਰਤੀਕਿਰਿਆ ਆਈ ਹੈ, ਪੁਤਿਨ ਨੇ ਇਸ ਹਮਲੇ ਦਾ ਜਵਾਬ ਦੇਣ ਲਈ 'ਸਖਤ ਕਦਮ' ਚੁੱਕਣ ਦੀ ਗੱਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਯੂਕਰੇਨ ਨੇ ਰੂਸ ਦੀਆਂ ਸਰਹੱਦਾਂ ਪਾਰ ਕਰ ਲਈਆਂ ਹਨ ਅਤੇ ਸਖ਼ਤ ਜਵਾਬੀ ਕਾਰਵਾਈ ਕੀਤੀ ਜਾਵੇਗੀ।

ਯੂਕਰੇਨ ਦੇ ਇੱਕ ਸੀਨੀਅਰ ਰੱਖਿਆ ਅਧਿਕਾਰੀ ਨੇ ਕਿਹਾ ਕਿ ਰੂਸ ਬਹੁਤ ਵੱਡਾ ਤੇ ਸਖ਼ਤ ਜਵਾਬ ਦੇ ਸਕਦਾ ਹੈ। ਉਸ ਦਾ ਮੰਨਣਾ ਹੈ ਕਿ ਅਜਿਹਾ ਕਰ ਕੇ ਰੂਸ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਉਹ ਤਾਕਤਵਰ ਹੈ ਤੇ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਪੁਤਿਨ ਦੀ ਧਮਕੀ ਅਤੇ ਰੂਸ ਦੀ ਸੰਭਾਵਿਤ ਜਵਾਬੀ ਕਾਰਵਾਈ ਨੇ ਕੌਮਾਂਤਰੀ ਭਾਈਚਾਰੇ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸਾਰੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਰੂਸ ਕੀ ਪ੍ਰਤੀਕਿਰਿਆ ਕਰੇਗਾ ਅਤੇ ਸਥਿਤੀ ਕਿੰਨੀ ਗੰਭੀਰ ਹੋ ਸਕਦੀ ਹੈ।

ਰਿਪੋਰਟਾਂ ਦੇ ਅਨੁਸਾਰ, ਸੁਦਜ਼ਾ ਕਸਬੇ ਨੂੰ 7 ਅਗਸਤ ਤੱਕ ਯੂਕਰੇਨੀ ਫੌਜਾਂ ਦੁਆਰਾ ਘੇਰ ਲਿਆ ਗਿਆ ਸੀ ਤੇ ਇਸ ਤੋਂ ਬਾਅਦ ਰੂਸੀ ਸੈਨਿਕਾਂ ਨੇ ਆਤਮ ਸਮਰਪਣ ਕੀਤਾ ਸੀ। ਇਸ ਹਮਲੇ ਨੂੰ ਰੂਸੀ ਫੌਜ ਨੂੰ ਹੋਰ ਖੇਤਰਾਂ 'ਚ ਕਮਜ਼ੋਰ ਕਰਨ ਦੀ ਰਣਨੀਤਕ ਕੋਸ਼ਿਸ਼ ਮੰਨਿਆ ਜਾ ਰਿਹਾ ਹੈ, ਇਸ ਘਟਨਾ ਤੋਂ ਬਾਅਦ ਰੂਸ ਨੇ ਇਸ ਖੇਤਰ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ 3000 ਤੋਂ ਵੱਧ ਨਾਗਰਿਕਾਂ ਨੂੰ ਬਾਹਰ ਕੱਢਿਆ ਗਿਆ ਹੈ। ਰੂਸੀ ਫੌਜ ਹੁਣ ਯੂਕਰੇਨ ਦੇ ਸੈਨਿਕਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਜੇ ਤੱਕ ਉਹ ਸਫਲ ਨਹੀਂ ਹੋ ਸਕੀ ਹੈ।


Baljit Singh

Content Editor

Related News