ਕਜ਼ਾਕਿਸਤਾਨ ਜਹਾਜ਼ ਹਾਦਸੇ ਲਈ ਪੁਤਿਨ ਨੇ ਮੰਗੀ ਮੁਆਫ਼ੀ, ਰੂਸੀ ਮਿਜ਼ਾਈਲ ਨਾਲ ਹੋਇਆ ਸੀ ਹਮਲਾ
Sunday, Dec 29, 2024 - 12:59 AM (IST)
ਇੰਟਰਨੈਸ਼ਨਲ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਜ਼ਾਕਿਸਤਾਨ ਦੇ ਜਹਾਜ਼ ਹਾਦਸੇ ਲਈ ਮੁਆਫ਼ੀ ਮੰਗੀ ਹੈ। ਰੂਸ ਨੇ ਇਸ ਹਾਦਸੇ ਨੂੰ 'ਦੁਖਦਾਈ ਘਟਨਾ' ਦੱਸਦਿਆਂ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਏਅਰ ਡਿਫੈਂਸ ਯੂਕ੍ਰੇਨ ਦੇ ਡਰੋਨ ਹਮਲਿਆਂ ਦਾ ਜਵਾਬ ਦੇ ਰਿਹਾ ਸੀ। ਇਸ ਤੋਂ ਪਹਿਲਾਂ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਪੁਤਿਨ ਨੂੰ ਕਿਹਾ ਸੀ ਕਿ ਰੂਸੀ ਹਵਾਈ ਖੇਤਰ ਵਿਚ ਬਾਹਰੀ ਦਖਲਅੰਦਾਜ਼ੀ ਹੈ, ਫਿਰ ਜਹਾਜ਼ ਨੇ ਕੰਟਰੋਲ ਗੁਆ ਦਿੱਤਾ ਅਤੇ ਅਕਤਾਉ ਵੱਲ ਮੁੜਨਾ ਪਿਆ।
ਫਲਾਈਟ J2-8243 ਬੁੱਧਵਾਰ ਨੂੰ ਕਜ਼ਾਕਿਸਤਾਨ ਦੇ ਅਕਤਾਊ 'ਚ ਹਾਦਸਾਗ੍ਰਸਤ ਹੋ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੌਰਾਨ ਯੂਕਰੇਨ ਖੇਤਰ 'ਚ ਡਰੋਨ ਹਮਲੇ ਕਰ ਰਿਹਾ ਸੀ, ਜਿਸ ਦਾ ਰੂਸੀ ਏਅਰ ਡਿਫੈਂਸ ਜਵਾਬ ਦੇ ਰਿਹਾ ਸੀ। ਹਾਦਸੇ ਤੋਂ ਬਾਅਦ ਜਾਰੀ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਰਿਹਾ ਸੀ ਕਿ ਜਹਾਜ਼ ਦੀ ਬਾਡੀ 'ਚ ਛੋਟੇ-ਛੋਟੇ ਛੇਕ ਸਨ, ਜੋ ਸ਼ਾਇਦ ਮਿਜ਼ਾਈਲ ਦੇ ਟੁਕੜਿਆਂ ਕਾਰਨ ਹੋਏ ਸਨ। ਇਸ ਹਾਦਸੇ ਵਿਚ ਦੋ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਸਮੇਤ 38 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ : ਬ੍ਰਿਟੇਨ ਛੱਡ ਵਾਪਸ ਪਰਤ ਰਹੇ ਭਾਰਤੀ ਡਾਕਟਰ, ਕਿਹਾ- 'ਨਾ ਜਾਓ UK...' ਦੱਸੇ ਇਹ ਕਾਰਨ
ਰੂਸ ਨੇ ਯੂਕ੍ਰੇਨ 'ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਸੀ!
ਹਾਦਸੇ ਤੋਂ ਬਾਅਦ ਅਜ਼ਰਬਾਈਜਾਨ ਏਅਰਲਾਈਨਜ਼ ਵੱਲੋਂ ਇਕ ਸਰਵੇਖਣ ਕਰਵਾਇਆ ਗਿਆ ਅਤੇ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਰੂਸੀ ਹਵਾਈ ਰੱਖਿਆ ਨੇ ਗਲਤੀ ਨਾਲ ਜਹਾਜ਼ 'ਤੇ ਹਮਲਾ ਕਰ ਦਿੱਤਾ ਸੀ। ਇਹ ਹਮਲਾ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਨਾਲ ਕੀਤਾ ਗਿਆ। ਹੁਣ ਰੂਸ ਨੇ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ, ਜੋ ਪਹਿਲਾਂ ਯੂਕਰੇਨ 'ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ, ਯੂਕਰੇਨ ਨੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਜਾਂਚ ਦੀ ਮੰਗ ਕੀਤੀ।
ਪੁਤਿਨ ਨੇ ਬਿਆਨ ਜਾਰੀ ਕਰਕੇ ਮੰਗੀ ਮੁਆਫ਼ੀ
ਪੁਤਿਨ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ, "ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਦੁਖਦਾਈ ਘਟਨਾ ਲਈ ਮੁਆਫੀ ਮੰਗੀ ਹੈ ਅਤੇ ਇਕ ਵਾਰ ਫਿਰ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।" ਬਿਆਨ ਵਿਚ ਰੂਸ ਨੇ ਕਿਹਾ, "ਉਸ ਸਮੇਂ ਯੂਕਰੇਨ ਗ੍ਰੋਜ਼ਨੀ, ਮੋਜ਼ਦੋਕ ਅਤੇ ਵਲਾਦੀਕਾਵਕਾਜ਼ ਖੇਤਰਾਂ ਵਿਚ ਡਰੋਨ ਹਮਲੇ ਕਰ ਰਿਹਾ ਸੀ, ਜਿਸ ਦਾ ਹਵਾਈ ਰੱਖਿਆ ਜਵਾਬ ਦੇ ਰਿਹਾ ਸੀ।"
ਇਹ ਵੀ ਪੜ੍ਹੋ : ਮਹਾਂਕੁੰਭ 'ਚ ਹੋਵੇਗਾ ਡਰੋਨ ਸ਼ੋਅ, 2000 ਤੋਂ ਵੱਧ ਲਾਈਟਨਿੰਗ ਡਰੋਨ ਕਰਨਗੇ ਪ੍ਰਦਰਸ਼ਨ
ਅਜ਼ਰਬਾਈਜਾਨ ਨੇ ਪੁਤਿਨ ਨੂੰ ਹਾਦਸੇ ਦਾ ਕਾਰਨ ਦੱਸਿਆ ਸੀ
ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਦੇਖਿਆ ਕਿ ਰੂਸੀ ਹਵਾਈ ਖੇਤਰ ਵਿਚ ਜਹਾਜ਼ ਦੇ ਨਾਲ ਬਾਹਰੀ ਭੌਤਿਕ ਅਤੇ ਤਕਨੀਕੀ ਦਖਲਅੰਦਾਜ਼ੀ ਸੀ, ਜਿਸ ਕਾਰਨ ਜਹਾਜ਼ ਨੇ ਕੰਟਰੋਲ ਗੁਆ ਦਿੱਤਾ ਅਤੇ ਫਿਰ ਕਜ਼ਾਕਿਸਤਾਨ ਦੇ ਅਕਤਾਊ ਸ਼ਹਿਰ ਵੱਲ ਮੁੜਿਆ।” ਅਜਿਹੇ ਦਾਅਵੇ ਵੀ ਕੀਤੇ ਗਏ ਸਨ ਕਿ ਰੂਸੀ ਡਿਫੈਂਸ ਨੇ ਜਹਾਜ਼ ਨੂੰ Grozny ਹਵਾਈ ਅੱਡੇ 'ਤੇ ਉਤਰਨ ਤੋਂ ਰੋਕ ਦਿੱਤਾ ਸੀ।
ਇਨ੍ਹਾਂ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ ਨੇ ਦੋ ਵਾਰ ਗਰੋਜ਼ਨੀ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਿਹਾ ਸੀ। ਹਾਲਾਂਕਿ, ਜਦੋਂ ਤੱਕ ਜਹਾਜ਼ ਅਕਤਾਊ ਹਵਾਈ ਅੱਡੇ 'ਤੇ ਉਤਰਿਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਜਹਾਜ਼ ਹਾਦਸੇ ਦੀਆਂ ਤਸਵੀਰਾਂ 'ਚ ਦੇਖਿਆ ਜਾ ਰਿਹਾ ਸੀ ਕਿ ਬੇਕਾਬੂ ਜਹਾਜ਼ ਸਿੱਧਾ ਰਨਵੇ 'ਤੇ ਜਾ ਟਕਰਾਇਆ ਅਤੇ ਅੱਗ ਲੱਗ ਗਈ, ਜੋ ਇਕ ਵੱਡਾ ਹਾਦਸਾ ਸਾਬਤ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8