ਹਥਿਆਰਾਂ ਦੇ ਸਟੋਰ ''ਚ ਹੋਇਆ ਭਿਆਨਕ ਹਮਲਾ, 3 ਔਰਤਾਂ ਦੀ ਦਰਦਨਾਕ ਮੌਤ

Saturday, Oct 18, 2025 - 03:30 PM (IST)

ਹਥਿਆਰਾਂ ਦੇ ਸਟੋਰ ''ਚ ਹੋਇਆ ਭਿਆਨਕ ਹਮਲਾ, 3 ਔਰਤਾਂ ਦੀ ਦਰਦਨਾਕ ਮੌਤ

ਇੰਟਰਨੈਸ਼ਨਲ ਡੈਸਕ- ਰੂਸ ਦੇ ਬਸ਼ਕੋਰਤੋਸਤਾਨ ਖੇਤਰ ਦੇ ਮੁਖੀ ਰੇਡੀ ਖਾਬਿਰੋਵ ਨੇ ਦੱਸਿਆ ਹੈ ਕਿ ਰੂਸੀ ਸ਼ਹਿਰ ਸਟਾਰਲਿਟਾਮਕ ਵਿੱਚ ਸਥਿਤ ਅਵਾਂਗਾਡਰ ਸੰਯੰਤਰ (ਪਲਾਂਟ) ਵਿੱਚ ਸ਼ੁੱਕਰਵਾਰ ਨੂੰ ਇੱਕ ਗੰਭੀਰ ਐਮਰਜੈਂਸੀ ਦੀ ਸਥਿਤੀ ਪੈਦਾ ਹੋ ਗਈ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਖਾਬਿਰੋਵ ਦੇ ਅਨੁਸਾਰ ਇਸ ਪਲਾਂਟ 'ਚ ਵਿਸਫੋਟਕ ਪਦਾਰਥਾਂ ਨੂੰ ਸਟੋਰ ਕੀਤਾ ਜਾਂਦਾ ਹੈ। ਇੱਕ ਜ਼ਬਰਦਸਤ ਧਮਾਕੇ ਦੇ ਕਾਰਨ ਪਲਾਂਟ ਵਿੱਚ ਇੱਕ ਇਮਾਰਤ ਪੂਰੀ ਤਰ੍ਹਾਂ ਨਸ਼ਟ ਹੋ ਗਈ, ਜਿਸ ਕਾਰਨ 3 ਔਰਤਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ ਹੋ ਗਏ। ਧਮਾਕੇ ਤੋਂ ਬਾਅਦ ਬਚਾਅ ਕਰਮਚਾਰੀ ਸਾਰੇ ਪੀੜਤਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਲੈ ਗਏ।

ਇਹ ਵੀ ਪੜ੍ਹੋ- ਪਹਿਲਾਂ ਕੀਤਾ ਤਖ਼ਤਾਪਲਟ, ਹੁਣ ਮੁੜ ਸੜਕਾਂ 'ਤੇ ਉਤਰ ਆਏ ਲੋਕ, ਪੁਲਸ ਨਾਲ ਹੋਈਆਂ ਝੜਪਾਂ

ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਪੰਜ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਖਾਬਿਰੋਵ ਨੇ ਇਹ ਵੀ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਫੈਕਟਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਗਈ ਹੈ ਤੇ ਪੀੜਤਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਵਾਉਣ ਤੋਂ ਇਲਾਵਾ ਉਨ੍ਹਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ।

ਇਸ ਦੌਰਾਨ ਖਾਬਿਰੋਵ ਨੇ ਉਨ੍ਹਾਂ ਦਾਅਵਿਆਂ ਦਾ ਸਖ਼ਤ ਖੰਡਨ ਕੀਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪਲਾਂਟ 'ਤੇ ਡਰੋਨ ਹਮਲਾ ਹੋਇਆ ਸੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇੱਥੇ ਇੱਕ ਧਮਾਕਾ ਹੋਇਆ ਸੀ ਅਤੇ ਇਸ ਦੇ ਕਾਰਨਾਂ ਦੀ ਜਾਂਚ ਫੋਰੈਂਸਿਕ ਮਾਹਰਾਂ ਦੁਆਰਾ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਸਬੰਧ ਵਿੱਚ ਜਾਂਚ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ- ''ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ !'', ਅਮਰੀਕੀ ਰਾਸ਼ਟਰਪਤੀ ਨੇ ਇਕ ਵਾਰ ਫ਼ਿਰ ਕੀਤਾ ਦਾਅਵਾ


author

Harpreet SIngh

Content Editor

Related News