ਪੁਤਿਨ ਨੂੰ ਦਿੱਤਾ ਅਗਲੇ ਸਾਲ ਵਾਸ਼ਿੰਗਟਨ ਦੀ ਯਾਤਰਾ ਦਾ ਸੱਦਾ : ਅਮਰੀਕੀ ਅਧਿਕਾਰੀ

Friday, Oct 26, 2018 - 09:59 PM (IST)

ਪੁਤਿਨ ਨੂੰ ਦਿੱਤਾ ਅਗਲੇ ਸਾਲ ਵਾਸ਼ਿੰਗਟਨ ਦੀ ਯਾਤਰਾ ਦਾ ਸੱਦਾ : ਅਮਰੀਕੀ ਅਧਿਕਾਰੀ

ਤਿਬਲਿਸੀ— ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਦਾ ਕਹਿਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਅਗਲਾ ਸਾਲ ਵਾਸ਼ਿੰਗਟਨ ਯਾਤਰਾ ਦੇ ਲਈ ਸੱਦਾ ਦਿੱਤਾ ਗਿਆ ਹੈ। ਜਾਰਜੀਆ 'ਚ ਸ਼ੁੱਕਰਵਾਰ ਨੂੰ ਬੋਲਟਨ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਨੂੰ ਵਾਸ਼ਿੰਗਟਨ ਆਉਣ ਦੇ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੌਰੇ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ।

ਬੋਲਟਨ ਨੇ ਦੱਸਿਆ ਕਿ ਯੁੱਧਬੰਦੀ ਦਿਵਸ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ 11 ਨਵੰਬਰ ਨੂੰ ਆਯੋਜਿਤ ਪ੍ਰੋਗਰਾਮ 'ਚ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੈਰਿਸ 'ਚ ਵੀ ਮੁਲਾਕਾਤ ਕਰਨਗੇ। ਦੋਵਾਂ ਨੇਤਾਵਾਂ ਨੇ ਯੂਕ੍ਰੇਨ ਸੰਕਟ, ਸੀਰੀਆ 'ਚ ਯੁੱਧ ਤੇ 2016 ਅਮਰੀਕੀ ਚੋਣਾਂ 'ਚ ਰੂਸੀ ਦਖਲ ਦੇ ਦੋਸ਼ਾਂ 'ਤੇ ਮੱਤਭੇਦਾਂ ਦੇ ਵਿਚਾਲੇ ਜੁਲਾਈ 'ਚ ਹੇਲਸਿੰਕੀ 'ਚ ਵੀ ਮੁਲਾਕਾਤ ਕੀਤੀ ਸੀ।


Related News