ਵਿਸਾਲੀਆ ਸੀਨੀਅਰ ਖੇਡਾਂ ''ਚ ਪੰਜਾਬੀਆਂ ਨੇ ਮਾਰੀਆਂ ਮੱਲ੍ਹਾ

Wednesday, Apr 02, 2025 - 01:05 PM (IST)

ਵਿਸਾਲੀਆ ਸੀਨੀਅਰ ਖੇਡਾਂ ''ਚ ਪੰਜਾਬੀਆਂ ਨੇ ਮਾਰੀਆਂ ਮੱਲ੍ਹਾ

ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜਨੋ ਦੇ ਲਾਗਲੇ ਸ਼ਹਿਰ ਵਿਸਾਲੀਆ ਦੇ ਮਾਊਂਟ ਵਿਟਨੀ ਹਾਈ ਸਕੂਲ ਦੇ ਟਰੈਕ ਐਂਡ ਫੀਲਡ ਸਟੇਡੀਅਮ ਵਿੱਚ ਸੀਨੀਅਰ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ 100 ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ 8 ਪੰਜਾਬੀ ਐਥਲੀਟਾਂ ਨੇ ਵੀ ਹਿੱਸਾ ਲਿਆ ‘ਤੇ ਕੁੱਲ ਮਿਲਾਕੇ 22 ਤਗਮੇ (13 ਸੋਨੇ ਦੇ ਤਗਮੇ ਅਤੇ 9 ਚਾਂਦੀ ਦੇ ਤਗਮੇ) ਜਿੱਤੇ। ਇਹ ਪੰਜਾਬੀ ਖਿਡਾਰੀ ਕੈਲੀਫੋਰਨੀਆ ਦੇ ਵੱਖੋ ਵੱਖ ਸ਼ਹਿਰਾਂ ਫਰਿਜ਼ਨੋ, ਫਾਉਲਰ ਅਤੇ ਕਲੋਵਿਸ ਅਤੇ ਮੈਂਟੇਕਾ ਤੋਂ ਪਹੁੰਚੇ ਹੋਏ ਸਨ।

ਇਨ੍ਹਾਂ ਖੇਡਾਂ ਵਿੱਚ ਐਥਲੀਟ ਗੁਰਬਖਸ਼ ਸਿੱਧੂ ਨੇ ਸ਼ਾਟ ਪੁਟ ਅਤੇ ਡਿਸਕਸ ਥ੍ਰੋ ਵਿੱਚ 2 ਸੋਨੇ ਦੇ ਤਗਮੇ ਜਿੱਤੇ। ਸੁਖਨੈਨ ਸਿੰਘ ਨੇ ਲੰਬੀ ਛਾਲ ਅਤੇ ਤੀਹਰੀ ਛਾਲ ਵਿੱਚ 2 ਸੋਨੇ ਦੇ ਤਗਮੇ ਜਿੱਤੇ।

ਰਾਜ ਬਰਾੜ ਨੇ ਸ਼ਾਟ ਪੁਟ ਅਤੇ ਡਿਸਕਸ ਥ੍ਰੋ ਵਿੱਚ 2 ਸੋਨੇ ਦੇ ਤਗਮੇ ਜਿੱਤੇ। ਅਮਰੀਕ ਸਿੰਘ ਤੁੰਬਰ ਨੇ 50 ਮੀਟਰ ਅਤੇ 100 ਮੀਟਰ ਵਿੱਚ 3 ਸੋਨੇ ਦੇ ਤਗਮੇ ਜਿੱਤੇ ਅਤੇ 4x100 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਪੜ੍ਹੋ ਇਹ ਅਹਿਮ ਖ਼ਬਰ-ਪ੍ਰਵਾਸੀਆਂ ਨੂੰ ਰਾਹਤ, ਇਸ ਦੇਸ਼ ਨੇ ਮੁਲਤਵੀ ਕੀਤੀ ਦੇਸ਼ ਨਿਕਾਲੇ ਦੀ ਪ੍ਰਕਿਰਿਆ

ਕਮਲਜੀਤ ਸਿੰਘ ਬੈਨੀਪਾਲ ਨੇ 200 ਮੀਟਰ ਅਤੇ 400 ਮੀਟਰ ਵਿੱਚ 3 ਚਾਂਦੀ ਦੇ ਤਗਮੇ ਜਿੱਤੇ ਅਤੇ 4x100 ਮੀਟਰ ਰਿਲੇਅ ਦੌੜ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ। ਪਵਿੱਤਰ ਸਿੰਘ ਕਲੇਰ ਨੇ ਸ਼ਾਟ ਪੁੱਟ ਅਤੇ ਡਿਸਕਸ ਥ੍ਰੋ ਵਿੱਚ 1 ਚਾਂਦੀ ਅਤੇ 1 ਸੋਨ ਤਗਮਾ ਜਿੱਤਿਆ।

ਕਰਮ ਸਿੰਘ ਸੰਘਾ ਨੇ 1600 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ। ਮੈਂਟੇਕਾ ਦੇ ਦਰਸ਼ਨ ਸਿੰਘ ਨੇ 50 ਮੀਟਰ, 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1600 ਮੀਟਰ ਅਤੇ 4x100 ਮੀਟਰ ਰਿਲੇਅ ਦੌੜ ਵਿੱਚ 4 ਸੋਨੇ ਦੇ ਤਗਮੇ ਅਤੇ 3 ਚਾਂਦੀ ਦੇ ਤਗਮੇ ਜਿੱਤੇ। ਇਨ੍ਹਾਂ ਖਿਡਾਰੀਆਂ ਨੇ ਤਗ਼ਮੇ ਜਿੱਤਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਅਤੇ ਭਾਈਚਾਰੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News