ਫਲੋਰਿਡਾ ਦੀਆਂ 18ਵੀਆਂ ਰਾਸ਼ਟਰੀ ਸੀਨੀਅਰ ਖੇਡਾਂ ’ਚ ਪੰਜਾਬੀਆਂ ਨੇ ਚਮਕਾਇਆ ਭਾਈਚਾਰੇ ਦਾ ਨਾਂ

Tuesday, May 31, 2022 - 09:52 PM (IST)

ਫਲੋਰਿਡਾ ਦੀਆਂ 18ਵੀਆਂ ਰਾਸ਼ਟਰੀ ਸੀਨੀਅਰ ਖੇਡਾਂ ’ਚ ਪੰਜਾਬੀਆਂ ਨੇ ਚਮਕਾਇਆ ਭਾਈਚਾਰੇ ਦਾ ਨਾਂ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ ਦੇ ਕਿਸੇ ਵੀ ਸ਼ਹਿਰ ਜਾਂ ਸਟੇਟ ’ਚ ਕੋਈ ਸੀਨੀਅਰ ਖੇਡਾਂ ਹੁੰਦੀਆਂ ਹੋਣ ਫਰਿਜ਼ਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ ਉਥੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਆਪਣੀ ਖੇਡ ਦਾ ਲੋਹਾ ਜ਼ਰੂਰ ਮੰਨਵਾਉਂਦੇ ਹਨ। ਇਸ ਸਾਲ 10 ਤੋਂ 23 ਮਈ ਤੱਕ ਫੋਰਟ ਲਾਡਰਡੇਲ, ਫਲੋਰਿਡਾ ’ਚ 18ਵੀਆਂ ਰਾਸ਼ਟਰੀ ਸੀਨੀਅਰ ਖੇਡਾਂ  ਹੋਈਆਂ। ਇਨ੍ਹਾਂ ਖੇਡਾਂ ’ਚ ਹਿੱਸਾ ਲੈਣ ਲਈ ਪੰਜਾਬੀ ਸੀਨੀਅਰ ਚੋਬਰ ਗੁਰਬਖਸ਼ ਸਿੰਘ ਸਿੱਧੂ, ਦਿਲਾਵਰ ਸਿੰਘ ਅਤੇ ਹਜ਼ੂਰ ਸਿੰਘ ਆਦਿ ਪਹੁੰਚੇ ਹੋਏ ਸਨ ਅਤੇ ਇਨ੍ਹਾਂ ਸੀਨੀਅਰ ਚੋਬਰਾਂ ਨੇ ਆਪੋ-ਆਪਣੀ ਖੇਡ ਦਾ ਲੋਹਾ ਮੰਨਵਾਇਆ।

PunjabKesari

ਇਨ੍ਹਾਂ ਸੀਨੀਅਰ ਖੇਡਾਂ ਦੌਰਾਨ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਦੇ ਮੁਕਾਬਲੇ ਦੌਰਾਨ 39:40 ਮੀਟਰ ਥ੍ਰੋਅ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਮੈਰੀਲੈਂਡ ਸਟੇਟ ਇਮੇਜ ਗਰੁੱਪ 90-94 ਦੇ ਦਿਲਵਰ ਸਿੰਘ ਨੇ 100 ਮੀਟਰ ਡੈਸ਼ ਰੇਸ ’ਚ ਹਿੱਸਾ ਲਿਆ ਅਤੇ 28:21 ਸਕਿੰਟ ਦੇ ਸਮੇਂ ਨਾਲ 7ਵਾਂ ਸਥਾਨ ਪ੍ਰਾਪਤ ਕੀਤਾ। ਸੈਨਹੋਜੇ ਕੈਲੀਫੋਰਨੀਆ ਦੇ ਹਜ਼ੂਰ ਸਿੰਘ ਸੈਣੀ ਨੇ 50 ਮੀਟਰ ਡੈਸ਼ ’ਚ ਹਿੱਸਾ ਲਿਆ ਅਤੇ ਪਹਿਲੀ ਹੀਟ ’ਚ 7ਵਾਂ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਦਿਲਚਸਪ ਮੁਕਾਬਲਿਆਂ ’ਚ ਅਮਰੀਕਾ ਦੇ 50 ਸੂਬਿਆਂ ਦੇ ਲੱਗਭਗ 10000 ਐਥਲੀਟ 20 ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਪਹੁੰਚੇ ਹੋਏ ਸਨ।


author

Manoj

Content Editor

Related News