ਕੈਨੇਡਾ: ਕਾਰ ਹੇਠਾਂ ਦਰੜ ਕੇ ਸ਼ਖ਼ਸ ਨੂੰ ਮਾਰਨ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ

Tuesday, Dec 21, 2021 - 11:02 AM (IST)

ਕੈਨੇਡਾ: ਕਾਰ ਹੇਠਾਂ ਦਰੜ ਕੇ ਸ਼ਖ਼ਸ ਨੂੰ ਮਾਰਨ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ

ਨਿਊਯਾਰਕ (ਰਾਜ ਗੋਗਨਾ) : ਕੈਨੇਡਾ ਦੇ ਬਰੈਂਪਟਨ ਵਿਖੇ 2019 ਵਿਚ ਸੈਨਡਲਵੁੱਡ ਪਾਰਕਵੇਅ ਦੇ ਨੇੜੇ ਆਪਣੀ ਹੀ ਟੈਕਸੀ ਵਿਚ ਬੈਠੀ ਸਵਾਰੀ, ਪੰਜਾਬੀ ਮੂਲ ਦੇ ਬਲਵਿੰਦਰ ਬੈਂਸ ਨੂੰ ਜਾਣਬੁੱਝ ਕੇ ਕਾਰ ਹੇਠ ਦਰੜ ਕੇ ਮਾਰਨ ਦੇ ਦੋਸ਼ ਵਿਚ ਕੈਨੇਡਾ ਦੇ ਮਿਸੀਸਾਗਾ ਵਾਸੀ ਅਮਰਜੀਤ ਲਾਂਬਾ ਉਮਰ (55 ਸਾਲ) ਨੂੰ ਬੀਤੇ ਦਿਨ ਕੈਨੇਡਾ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ’ਚ ਓਮੀਕਰੋਨ ਨਾਲ 12 ਦੀ ਮੌਤ, ਕ੍ਰਿਸਮਸ ’ਤੇ ਲਾਕਡਾਊਨ ਲਗਾਉਣ ਦੀ ਤਿਆਰੀ ’ਚ ਸਰਕਾਰ

ਅਦਾਲਤ ਨੇ 12 ਸਾਲ ਤੱਕ ਪੈਰੋਲ ਵੀ ਨਾ ਮਿਲਣ ਦਾ ਹੁਕਮ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ 25 ਦਸੰਬਰ 2019 ਕ੍ਰਿਸਮਸ ਵਾਲੇ ਦਿਨ ਦਾ ਸੀ। ਅਦਾਲਤ ਵਿਚ ਦੋਸ਼ੀ 'ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਵੀ ਲੱਗੇ ਸਨ। ਦੋਸ਼ੀ ਕਤਲ ਕਰਨ ਤੋਂ ਬਾਅਦ ਵੀ ਆਮ ਵਾਂਗ ਸਵਾਰੀਆਂ ਦੀ ਢੋਆ-ਢੁਆਈ ਕਰਦਾ ਰਿਹਾ ਸੀ।

ਇਹ ਵੀ ਪੜ੍ਹੋ : ਇਜ਼ਰਾਈਲ ਵੱਲੋਂ ਬਣਾਈ ਰਾਈਫਲ ਖ਼ੁਦ ਹੀ ਕਰੇਗੀ ਸ਼ਿਕਾਰ, ਬਦਲ ਜਾਵੇਗਾ ਜੰਗ ਲੜਨ ਦਾ ਢੰਗ (ਵੀਡੀਓ)

ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ। ਜਿਸ ਵਿਚ ਬਲਵਿੰਦਰ ਬੈਂਸ ਟੈਕਸੀ ਵਿਚੋਂ ਬਾਹਰ ਨਿਕਲ ਕੇ ਡਰਾਈਵਰ ਅਮਰਜੀਤ ਲਾਂਬਾ ਨਾਲ ਗੱਲ ਕਰ ਰਿਹਾ ਸੀ ਕਿ ਉਸ ਨੇ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਬੈਂਸ ਨੇ ਤੁਰੰਤ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਲਾਂਬਾ ਨੇ ਆਪਣੀ ਕਾਰ ਪਿੱਛੇ ਲਿਜਾ ਕੇ ਸਟੇਰਿੰਗ ਬੈਂਸ ਵੱਲ ਘੁੰਮਾਇਆ ਅਤੇ ਉਸ ਨੂੰ ਕਾਰ ਹੇਠ ਦਰੜ ਕੇ ਮਾਰ ਦਿੱਤਾ।

ਇਹ ਵੀ ਪੜ੍ਹੋ : ਸਾਵਧਾਨ! ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਵੀ ਜ਼ਿਆਦਾ ਭਿਆਨਕ ਹੋ ਸਕਦੈ ਓਮੀਕਰੋਨ


author

cherry

Content Editor

Related News