ਅਮਰੀਕਾ ‘ਚ ਪੰਜਾਬੀ ਨੌਜਵਾਨ ਨੂੰ ਟੋਅ-ਟਰੱਕ ਨੇ ਮਾਰੀ ਟੱਕਰ, ਮੌਕੇ ''ਤੇ ਹੋਈ ਮੌਤ

Friday, Aug 13, 2021 - 12:49 AM (IST)

ਅਮਰੀਕਾ ‘ਚ ਪੰਜਾਬੀ ਨੌਜਵਾਨ ਨੂੰ ਟੋਅ-ਟਰੱਕ ਨੇ ਮਾਰੀ ਟੱਕਰ, ਮੌਕੇ ''ਤੇ ਹੋਈ ਮੌਤ

ਨਿਊਯਾਰਕ (ਰਾਜ ਗੋਗਨਾ) — ਅਮਰੀਕਾ ‘ਦੇ ਕੈਲੀਫੋਰਨੀਆ ਸੂਬੇ ‘ਚ’ ਵਸਦੇ ਸ਼ਮਸ਼ੇਰ ਸਿੰਘ ਸ਼ੇਰਾ ਨਾਮੀ ਇਕ ਟਰੱਕ ਡਰਾਈਵਰ ਉਮਰ (53) ਸਾਲ ਦੀ ਦਰਦਨਾਕ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦਾ ਪੰਜਾਬ ਤੋਂ ਪਿਛੋਕੜ ਤਹਿਸੀਲ ਫਿਲੋਰ ਜਿਲ੍ਹਾਂ ਜਲੰਧਰ ਦੇ ਥਾਣਾ ਗੁਰਾਇਆ ਦੇ ਪਿੰਡ ਢੱਡਾ ਦੱਸਿਆ ਜਾਂਦਾ ਹੈ। ਸ਼ਮਸ਼ੇਰ ਸਿੰਘ ਸ਼ੇਰਾ ਤਕਰੀਬਨ 5 ਕੁ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਸ਼ੇਰਾ ਅਮਰੀਕਾ ‘ਚ ਟਰੱਕ ਡਰਾਇਵਰ ਸੀ। ਬੀਤੇ  ਦਿਨੀਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫਰਿਜਨੋ ਵਿੱਚ ਉਹ ਸੜਕ ਦੇ ਕੰਢੇ ਆਪਣਾ ਟਰੱਕ ਖੜ੍ਹਾ ਕਰਕੇ ਉਸ ਦੀ ਖਰਾਬੀ ਨੂੰ ਚੈੱਕ ਕਰ ਰਿਹਾ ਸੀ ਕਿ ਪਿਛੋਂ ਇਕ ਟੋਅ-ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਉਹ ਆਪਣੇ ਹੀ ਟਰੱਕ ਦੇ ਵਿਚਕਾਰ ਫੱਸ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੁੱਖਦਾਈ ਮੋਤ ਦੀ ਕੈਲੀਫੋਰਨੀਆ ਦੇ ਪੰਜਾਬੀ ਭਾਈਚਾਰੇ ਚ’ ਕਾਫ਼ੀ ਸੌਗ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News