ਕੈਨੇਡਾ 'ਚ ਪੰਜਾਬੀ ਨੌਜਵਾਨ ਸਾਹਿਬ ਜੌਹਲ ਦਾ ਗੋਲੀ ਮਾਰ ਕੇ ਕਤਲ

Saturday, Apr 02, 2022 - 02:18 PM (IST)

ਕੈਨੇਡਾ 'ਚ ਪੰਜਾਬੀ ਨੌਜਵਾਨ ਸਾਹਿਬ ਜੌਹਲ ਦਾ ਗੋਲੀ ਮਾਰ ਕੇ ਕਤਲ

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ)— ਕੈਨੇਡਾ ਦੇ ਪ੍ਰਿੰਸ ਜਾਰਜ ਨਾਮੀ ਸ਼ਹਿਰ ਵਿਚ ਬੀਤੇ ਐਤਵਾਰ ਨੂੰ ਇਕ ਪੰਜਾਬੀ ਨੌਜਵਾਨ ਸਾਹਿਬ ਜੌਹਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਇਲ ਕੈਨੇਡੀਅਨ ਮਾਊਂਟਡ ਪੁਲਸ (ਆਰ.ਸੀ.ਐੱਮ.ਪੀ.) ਦਾ ਕਹਿਣਾ ਹੈ ਉਨ੍ਹਾਂ ਨੂੰ ਇੱਥੋਂ ਦੀ ਸਪਰੂਸ ਸਟ੍ਰੀਟ ਦੇ 1800-ਬਲਾਕ 'ਤੇ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਸੀ, ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਜੌਹਲ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜੌਹਲ ਨੇ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਹੋਰ ਡੂੰਘਾ ਹੋਇਆ ਆਰਥਿਕ ਸੰਕਟ, ਜਨਤਕ ਐਮਰਜੈਂਸੀ ਦਾ ਐਲਾਨ

ਪ੍ਰਿੰਸ ਜਾਰਜ ਵਿਚ ਇਹ ਇਸ ਸਾਲ ਤੀਜਾ ਕਤਲ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਸ਼ਹਿਰ ਵਿਚ ਵੱਧ ਰਹੇ ਗੈਂਗ ਸੰਘਰਸ਼ ਦਾ ਸੰਕੇਤ ਹੈ। ਉਥੇ ਹੀ ਗੰਭੀਰ ਅਪਰਾਧ ਯੂਨਿਟ ਦੇ ਜਾਂਚਕਰਤਾ ਇਹ ਪਤਾ ਲਗਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ ਕਿ ਕੀ ਇਨ੍ਹਾਂ ਵਿਚਕਾਰ ਕਿਨ੍ਹਾਂ ਲੋਕਾਂ ਦਾ ਗਠਜੋੜ ਹੈ ਅਤੇ ਇਸ ਵਿਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਸਟ੍ਰੀਟ ਕਰੂ ਯੂਨਿਟ ਅਤੇ ਫਰੰਟਲਾਈਨ ਮੈਂਬਰਾਂ ਨਾਲ ਸਹਿਯੋਗ ਕਰ ਰਹੇ ਹਨ।

ਇਹ ਵੀ ਪੜ੍ਹੋ: ਬਾਈਡੇਨ ਨੇ 2 ਭਾਰਤੀ-ਅਮਰੀਕੀਆਂ ਨੂੰ ਅਹਿਮ ਅਹੁਦਿਆਂ ਲਈ ਕੀਤਾ ਨਾਮਜ਼ਦ

 


author

cherry

Content Editor

Related News