ਕੈਨੇਡਾ ''ਚ ਪੰਜਾਬੀ ਟਰੱਕ ਡਰਾਈਵਰ ਕੋਕੀਨ ਤਸਕਰੀ ਦੇ ਦੋਸ਼ ''ਚ ਗ੍ਰਿਫ਼ਤਾਰ

07/09/2021 12:41:15 PM

ਟੋਰਾਂਟੋ (ਭਾਸ਼ਾ): ਕੈਨੇਡਾ ਵਿਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਅਮਰੀਕਾ ਤੋਂ ਲਗਭਗ 112.5 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਊਬੇਕ ਦੇ ਲਾਸਾਲ ਦੇ ਰਹਿਣ ਵਾਲੇ ਪ੍ਰਦੀਪ ਸਿੰਘ (24) ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਸ ਦਾ ਟਰੱਕ ਅਮਰੀਕਾ ਤੋਂ ਕੈਨੇਡਾ ਦੇ ਫੋਰਟ ਈਰੀ (Fort Erie) ਵਿਚ ਦਾਖਲ ਹੋਇਆ।

ਜਦੋਂ ਸਿੰਘ ਦੇ ਟਰੱਕ ਨੂੰ ਸੈਕੰਡਰੀ ਜਾਂਚ ਲਈ ਭੇਜਿਆ ਗਿਆ ਤਾਂ ਸਰਹੱਦੀ ਇੰਸਪੈਕਟਰਾਂ ਨੂੰ ਤਕਰੀਬਨ 112.5 ਕਿਲੋ ਕੋਕੀਨ ਪੰਜ ਡਫਲ ਬੈਗਾਂ ਦੇ ਅੰਦਰ ਲੁਕੋਈ ਮਿਲੀ।ਜ਼ਬਤ ਕੀਤੇ ਗਏ ਨਸ਼ੇ ਦੀ ਮਾਰਕੀਟ ਕੀਮਤ ਲਗਭਗ 14 ਮਿਲੀਅਨ ਡਾਲਰ ਹੈ। ਸਿੰਘ ਨੂੰ ਗ੍ਰਿਫ਼ਤਾਰ ਕਰਕੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।ਉਹ ਸ਼ੁੱਕਰਵਾਰ ਨੂੰ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਦਾਲਤ ਵਿੱਚ ਪੇਸ਼ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਵਿਡ-19 ਦੇ 'ਲੈਮਬਡਾ' ਵੈਰੀਐਂਟ ਦੇ ਮਾਮਲੇ ਆਏ ਸਾਹਮਣੇ

ਇੱਥੇ ਦੱਸ ਦਈਏ ਕਿ ਹਾਲ ਹੀ ਵਿਚ ਕਈ ਕੈਨੇਡਾ ਵਿਚ ਨਸ਼ਿਆਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਕਈ ਪੰਜਾਬੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਜੂਨ ਵਿਚ ਟੋਰਾਂਟੋ-ਖੇਤਰ ਦੇ 9 ਪੰਜਾਬੀ ਲੋਕਾਂ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਪੁਲਸ ਬਲਾਂ ਨੇ 20 ਮੈਂਬਰੀ ਡਰੱਗ ਕਾਰਟੈਲ ਦਾ ਪਰਦਾਫਾਸ਼ ਕੀਤਾ ਸੀ ਅਤੇ ਉਨ੍ਹਾਂ ਕੋਲੋਂ 61 ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੀ ਡਰੱਗਜ਼ ਬਰਾਮਦ ਕੀਤੀ ਸੀ।ਅਪ੍ਰੈਲ ਵਿਚ, ਬਰੈਂਪਟਨ ਦੇ 25 ਪੰਜਾਬੀ ਵਿਅਕਤੀਆਂ ਨੂੰ ਇੱਕ ਡਰੱਗ ਗਿਰੋਹ ਦੇ ਹਿੱਸੇ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਕਿ ਕੈਨੇਡਾ ਵਿਚ ਕੋਕੀਨ ਦੀ ਤਸਕਰੀ ਕਰ ਰਿਹਾ ਸੀ ਅਤੇ ਇਸ ਨੂੰ ਆਪਣੇ ਭੂਮੀਗਤ ਨੈੱਟਵਰਕ ਦੁਆਰਾ ਦੇਸ਼ ਭਰ ਵਿੱਚ ਵੰਡ ਰਿਹਾ ਸੀ।ਜਨਵਰੀ ਵਿਚ, ਕੈਲਗਰੀ ਦੇ ਪੰਜਾਬੀ ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਸੰਧੂ ਨੇ ਤਸਕਰੀ ਦਾ ਇੱਕ ਰਿਕਾਰਡ ਬਣਾਇਆ ਜਦੋਂ ਉਸ ਨੂੰ ਮਾਰਕੀਟ ਵਿਚ 28.5 ਮਿਲੀਅਨ ਡਾਲਰ ਦੀ ਕੀਮਤ ਵਾਲੀ 228.14 ਕਿਲੋਗ੍ਰਾਮ ਮੈਥਾਮਫੇਟਾਮਾਈਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News