ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੁੱਤ ਦੇ Birthday ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

Monday, Jul 24, 2023 - 05:02 PM (IST)

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੁੱਤ ਦੇ Birthday ਵਾਲੇ ਦਿਨ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ

ਬ੍ਰਿਟਿਸ਼ ਕੋਲੰਬੀਆ - ਕੈਨੇਡਾ ਤੋਂ ਆਏ ਦਿਨ ਪੰਜਾਬੀਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਹੁਣ ਕੈਨੇਡਾ ਦੇ ਦੱਖਣ-ਪੂਰਬੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਕੂਟੇਨੇ ਨੈਸ਼ਨਲ ਪਾਰਕ ਨੇੜੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਪੰਜਾਬੀ ਟਰੱਕ ਡਰਾਈਵਰ ਸੁਖਜਿੰਦਰ ਸਿੰਘ ਗਿੱਲ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੇ ਗਏ ਪੰਜਾਬੀ ਗੱਭਰੂ ਦੀ ਮ੍ਰਿਤਕ ਦੇਹ 27 ਜੁਲਾਈ ਨੂੰ ਲਿਆਂਦੀ ਜਾਵੇਗੀ ਭਾਰਤ

ਸੁਖਜਿੰਦਰ ਸਿੰਘ ਦੇ ਅੰਤਿਮ ਸੰਸਕਾਰ ਦੇ ਖਰਚਿਆਂ ਵਿੱਚ ਪਰਿਵਾਰ ਦੀ ਮਦਦ ਕਰਨ ਲਈ ਫੰਡ ਇਕੱਠਾ ਕਰਨ ਲਈ GoFundMe 'ਤੇ ਇਕ ਪੇਜ ਸਥਾਪਤ ਕੀਤਾ ਗਿਆ ਹੈ। ਪੇਜ ਮੁਤਾਬਕ 19 ਜੁਲਾਈ 2023 ਨੂੰ ਸੁਖਜਿੰਦਰ ਟਰੱਕ ਚਲਾ ਰਿਹਾ ਸੀ ਅਤੇ ਹਾਈਵੇ 93 ਕੂਟੇਨੇ ਨੈਸ਼ਨਲ ਪਾਰਕ ਨੇੜੇ ਵਾਪਰੇ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਉਸੇ ਦਿਨ ਉਸ ਦੇ ਵੱਡੇ ਪੁੱਤਰ ਦਾ ਜਨਮਦਿਨ ਸੀ ਅਤੇ ਉਹ ਘਰ ਵਾਪਸੀ ਕਰ ਰਿਹਾ ਸੀ। ਸੁਖਜਿੰਦਰ ਆਪਣੇ ਪਿੱਛੇ ਪਤਨੀ, 2 ਪੁੱਤ (ਉਮਰ 6 ਸਾਲ ਤੇ 3 ਸਾਲ) ਅਤੇ ਮਾਪੇ ਛੱਡ ਗਿਆ ਹੈ। ਸੁਖਜਿੰਦਰ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਘਟਨਾ ਤੋਂ ਬਾਅਦ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: ਪੁੱਤਰ ਦੀ ਲਾਸ਼ ਦਫਨਾਉਣ 'ਤੇ ਭੜਕਿਆ ਫ਼ੌਜੀ, ਪਤਨੀ ਸਮੇਤ 13 ਲੋਕਾਂ ਦਾ ਕੀਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News