ਇਟਲੀ ''ਚ 19 ਸਾਲਾ ਪੰਜਾਬਣ ਸਮਾਜ ਸੇਵਕਾ ਦੀ ਕੈਂਸਰ ਕਾਰਨ ਮੌਤ

Sunday, May 24, 2020 - 06:46 AM (IST)

ਇਟਲੀ ''ਚ 19 ਸਾਲਾ ਪੰਜਾਬਣ ਸਮਾਜ ਸੇਵਕਾ ਦੀ ਕੈਂਸਰ ਕਾਰਨ ਮੌਤ

ਮਾਨਤੋਵਾ,(ਕੈਂਥ)- ਇਟਲੀ ਦੀ ਸਟੇਟ ਲੰਮਬਾਰਦੀਆ ਦੇ ਜ਼ਿਲ੍ਹਾ ਮਾਨਤੋਵਾ ਦੇ ਪਿੰਡ ਕੋਮੇਸਾਜੀਓ ਦੀ 19 ਸਾਲਾ ਪੰਜਾਬੀ ਮੁਟਿਆਰ ਸਪਨਜੋਤ ਸਿੰਘ ( ਜਿਸ ਨੂੰ ਸੋਨੀਆ ਦੇ ਨਾਮ ਨਾਲ ਜਾਣਿਆ ਜਾਦਾ ਸੀ )ਬੀਤੇ ਦਿਨ ਇਸ ਦੁਨਿਆ ਨੂੰ ਅਲਵਿਦਾ ਆਖ ਗਈ । ਮ੍ਰਿਤਕ ਇੱਕ ਸਾਲ ਤੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੀ ਸੀ। 

ਪਿੰਡ ਕੋਮੇਸਾਜੀਓ ਦੇ ਮੇਅਰ ਅਲੀਸਾਦਰੋ ਨੇ ਸੋਨੀਆ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਕਿਹਾ ਕਿ ਸੋਨੀਆ ਬਹੁਤ ਹੀ ਸਮਝਦਾਰ ਤੇ ਸਾਊ ਸੁਭਾਅ ਦੀ ਕੁੜੀ ਸੀ, ਜਿਸ ਕਾਰਨ ਉਹ ਸਦਾ ਕਮਿਊਨੇ ਦੀਆਂ ਸਮਾਜ ਸੇਵੀ ਗਤੀਵਿਧੀਆਂ  ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੀ ਸੀ । ਸਮਾਜ ਸੇਵੀ ਸੋਨੀਆ ਦੀ ਮੌਤ ਨਾਲ ਪਿੰਡ ਕੋਮੇਸਾਜੀਓ ਨੇ 'ਕੀਮਤੀ ਮੋਤੀ' ਗੁਆ ਲਿਆ ਹੈ । ਇਸ ਬੇਹੱਦ ਦੁੱਖ ਭਰੇ ਮਾਹੌਲ ਵਿੱਚ ਜਿੱਥੇ ਮ੍ਰਿਤਕ ਸੋਨੀਆ ਨੂੰ ਉਸ ਦੇ ਹਮਜਮਾਤੀ ਯਾਦ ਕਰ ਰੋ ਰਹੇ ਹਨ, ਉੱਥੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਲਾਕੇ ਦੇ ਹਰ ਨਾਗਰਿਕ ਦੀਆਂ ਅੱਖਾਂ ਨਮ ਸਨ, ਚਾਹੇ ਉਹ ਕਿਸੇ ਵੀ ਦੇਸ਼ ਦਾ ਸੀ।


author

Lalita Mam

Content Editor

Related News