ਕੈਨੇਡਾ ਤੋਂ ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦੇ ਘਰ ''ਤੇ ਗੈਂਗਸਟਰਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ
Monday, Jan 26, 2026 - 07:53 AM (IST)
ਕੈਲਗਰੀ (ਦਲਵੀਰ ਜੱਲੋਵਾਲੀਆ) : ਕੈਨੇਡਾ ਦੇ ਕੈਲਗਰੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 24 ਜਨਵਰੀ 2026 ਦੀ ਰਾਤ ਕਰੀਬ 10:30 ਵਜੇ ਮਸ਼ਹੂਰ ਪੰਜਾਬੀ ਗਾਇਕ ਅਤੇ ਕਲਾਕਾਰ ਵੀਰ ਦਵਿੰਦਰ ਦੇ ਘਰ ‘ਤੇ ਗੈਂਗਸਟਰਾਂ ਵੱਲੋਂ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਕੈਲਗਰੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਹਮਲਾਵਰਾਂ ਵਲੋਂ ਵੀਰ ਦਵਿੰਦਰ ਤੋਂ 5 ਲੱਖ ਡਾਲਰ ਦੀ ਫਿਰੌਤੀ ਦੀ ਮੰਗ ਵੀ ਕੀਤੀ ਗਈ।
ਇਹ ਵੀ ਪੜ੍ਹੋ : ਤਾਜ਼ਾ ਬਰਫ਼ਬਾਰੀ! ਤੁਸੀਂ ਵੀ ਬਣਾ ਰਹੇ ਹੋ ਪਹਾੜਾਂ 'ਤੇ ਘੁੰਮਣ ਦਾ ਪਲਾਨ ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਗਾਇਕ ਵੀਰ ਦਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਧਮਕੀ ਭਰੀ ਕਾਲ 6 ਜਨਵਰੀ 2026 ਨੂੰ ਆਈ ਸੀ। ਆਂਡਾ (ਬਟਾਲਾ) ਨਾਮ ਦੇ ਇਕ ਵਿਅਕਤੀ ਵੱਲੋਂ ਪਹਿਲੀ ਫੋਨ ਕਾਲ ਕੀਤੀ ਗਈ ਸੀ। ਉਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ। ਫਿਰੌਤੀ ਮੰਗਣ ‘ਤੇ ਵੀਰ ਦਵਿੰਦਰ ਨੇ ਸਾਫ਼ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ ਅਤੇ ਉਹ ਰਕਮ ਨਹੀਂ ਦੇ ਸਕਦਾ। ਮੁਲਜ਼ਮਾਂ ਨੇ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ, ਜਿਸ ‘ਤੇ ਵੀਰ ਦਵਿੰਦਰ ਨੇ ਕਿਹਾ, “ਮਾਰ ਦਿਓ।”
ਇਹ ਵੀ ਪੜ੍ਹੋ : ਖ਼ੂਨੀ ਵਾਰਦਾਤ: ਗੋਲੀਆਂ ਮਾਰ ਭੁੰਨ੍ਹ 'ਤਾ ਕੈਫੇ 'ਚ ਬੈਠਾ ਨੌਜਵਾਨ, ਮੌਜਪੁਰ ਇਲਾਕੇ 'ਚ ਫੈਲੀ ਸਨਸਨੀ
ਜਾਣਕਾਰੀ ਮੁਤਾਬਕ ਜਿਸ ਸਮੇਂ ਘਰ 'ਤੇ ਗੋਲੀਬਾਰੀ ਹੋਈ, ਉਸ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਗੋਲੀਆਂ ਵਾਸ਼ਰੂਮ ਅਤੇ ਬੈੱਡਰੂਮ ਦੀਆਂ ਦੀਵਾਰਾਂ ਨੂੰ ਆਰ-ਪਾਰ ਕਰ ਗਈਆਂ। ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੂਜੇ ਪਾਸੇ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੋ ਵਿਅਕਤੀ ਮੌਕੇ ‘ਤੇ ਆਏ ਸਨ—ਇੱਕ ਗੋਲੀਆਂ ਚਲਾ ਰਿਹਾ ਸੀ ਅਤੇ ਦੂਜਾ ਵੀਡੀਓ ਬਣਾ ਰਿਹਾ ਸੀ। ਇਹ ਸਾਰੀ ਜਾਣਕਾਰੀ ਕਲਾਕਾਰ ਵੀਰ ਦਵਿੰਦਰ ਨੇ ਖੁਦ ਸਾਂਝੀ ਕੀਤੀ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
