ਗੈਰੀ ਸੰਧੂ ਤੇ ਸੋਨਮ ਬਾਜਵਾ ਨੇ ਤੁਰਕੀ ਅਤੇ ਸੀਰੀਆ 'ਚ ਹੋਈ ਤਬਾਹੀ 'ਤੇ ਪ੍ਰਗਟਾਇਆ ਦੁੱਖ, ਪੋਸਟ 'ਚ ਆਖੀ ਇਹ ਗੱਲ

02/07/2023 3:31:37 PM

ਜਲੰਧਰ (ਬਿਊਰੋ) : ਤੁਰਕੀ ਤੇ ਸੀਰੀਆ 'ਚ ਭੂਚਾਲ ਨਾਲ ਹੋਈ ਭਾਰੀ ਤੁਰਕੀ ਅਤੇ ਸੀਰੀਆ ਵਿਚ ਸੋਮਵਾਰ ਤੜਕੇ ਆਏ 7.8 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤੱਕ 5 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਅਧਿਕਾਰੀਆਂ ਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਬਚਾਅ ਕਰਤਾ ਮੰਗਲਵਾਰ ਨੂੰ ਵੀ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਵਿਚ ਲੱਗੇ ਹੋਏ ਹਨ। ਬਚਾਅ ਕਰਮਚਾਰੀ ਸਾਵਧਾਨੀ ਨਾਲ ਕੰਕਰੀਟ ਦੇ ਪੱਥਰ ਅਤੇ ਲੋਹੇ ਦੀਆਂ ਰਾਡਾਂ ਨੂੰ ਹਟਾ ਰਹੇ ਹਨ ਤਾਂ ਜੋ ਮਲਬੇ ਵਿਚ ਜੇਕਰ ਕੋਈ ਵੀ ਜਿਊਂਦਾ ਬਚਿਆ ਹੈ ਤਾਂ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਪੂਰੀ ਦੁਨੀਆ ਵਿਚ ਲੋਕ ਇਸ ਸਮੇਂ ਤੁਰਕੀ ਤੇ ਸੀਰੀਆ ਵਿਚ ਹੋਈ ਤਬਾਹੀ ਦੇ ਪੀੜਤਾਂ ਲਈ ਪ੍ਰਾਰਥਨਾ ਕਰ ਰਹੇ ਹਨ। ਇਸ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਅਦਾਕਾਰਾ ਸੋਨਮ ਬਾਜਵਾ ਨੇ ਵੀ ਤੁਰਕੀ ਤੇ ਸੀਰੀਆ 'ਚ ਹੋਈ ਤਬਾਹੀ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

PunjabKesari

ਗਾਇਕ ਗੈਰੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਨਿਊਜ਼ ਦਾ ਲਿੰਕ ਸ਼ੇਅਰ ਕੀਤਾ ਹੈ, ਜਿਸ ਵਿਚ ਤੁਰਕੀ ਤੇ ਸੀਰੀਆ ਦੀ ਖ਼ਬਰ ਹੈ। ਇਸ ਖ਼ਬਰ ਨੂੰ ਸ਼ੇਅਰ ਕਰਦਿਆਂ ਗੈਰੀ ਸੰਧੂ ਨੇ ਕੈਪਸ਼ਨ 'ਚ ਲਿਖਿਆ, 'ਵਾਹਿਗੁਰੂ ਮੇਹਰ ਕਰੀਂ।' ਉਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਪੋਸਟ ਸ਼ੇਅਰ ਕਰ ਲਿਖਿਆ, 'ਪਰੇਅ ਫਾਰ ਸੀਰੀਆ ਐਂਡ ਤੁਰਕੀ।'

PunjabKesari

ਦੱਸ ਦਈਏ ਕਿ ਹੈ ਕਿ ਤੁਰਕੀ ਅਤੇ ਸੀਰੀਆ ਵਿਚ ਸੋਮਵਾਰ ਨੂੰ ਆਏ ਭੂਚਾਲ ਵਿਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤਬਾਹੀ ਤੋਂ ਬਾਅਦ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਦੇਸ਼ ਵਿਚ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਏਰਦੋਗਨ ਨੇ ਟਵਿੱਟਰ 'ਤੇ ਲਿਖਿਆ, "6 ਫਰਵਰੀ ਨੂੰ ਸਾਡੇ ਦੇਸ਼ ਵਿਚ ਆਏ ਭੂਚਾਲ ਨੇ ਬਹੁਤ ਨੁਕਸਾਨ ਕੀਤਾ ਹੈ। ਸੰਕਟ ਦੀ ਇਸ ਘੜੀ ਵਿਚ ਸੱਤ ਦਿਨਾਂ ਦਾ ਰਾਸ਼ਟਰੀ ਸੋਗ ਹੋਵੇਗਾ। 12 ਫਰਵਰੀ ਨੂੰ ਸੂਰਜ ਡੁੱਬਣ ਤੱਕ ਦੇਸ਼-ਵਿਦੇਸ਼ 'ਚ ਸਾਡੇ ਦੂਤਾਵਾਸਾਂ 'ਤੇ ਸਾਡੇ ਝੰਡੇ ਅੱਧੇ-ਅੱਧੇ ਝੁਕੇ ਰਹਿਣਗੇ"

ਸਭ ਤੋਂ ਪਹਿਲਾਂ ਸੋਮਵਾਰ ਸਵੇਰੇ ਕਾਹਰਾਮਨਮਾਰਸ 'ਚ 7.7 ਤੀਬਰਤਾ ਦਾ ਭੂਚਾਲ ਆਇਆ। ਇਸ ਨੇ ਕਈ ਗੁਆਂਢੀ ਪ੍ਰਾਂਤਾਂ ਜਿਵੇਂ ਕਿ ਗਾਜ਼ੀਅਨਟੇਪ, ਸਾਨਲੀਉਰਫਾ, ਦਿਯਾਰਬਾਕਿਰ, ਅਡਾਨਾ, ਅਦਯਾਮਨ, ਮਾਲਤਿਆ, ਓਸਮਾਨੀਆ, ਹਤਯ ਅਤੇ ਕਿਲਿਸ ਨੂੰ ਵੀ ਘੇਰ ਲਿਆ। ਇਸ ਤੋਂ ਬਾਅਦ ਦੁਪਹਿਰ 1:24 'ਤੇ ਕਾਹਰਾਮਨਮਾਰਸ ਕੇਂਦਰ 'ਚ ਹੀ ਇਕ ਵਾਰ ਫਿਰ 7.6 ਤੀਬਰਤਾ ਦਾ ਭੂਚਾਲ ਆਇਆ। ਤੁਰਕੀਏ (ਤੁਰਕੀ) ਵਿਚ ਸੋਮਵਾਰ ਨੂੰ 46 ਵਾਰ ਭੂਚਾਲ ਆਇਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News