ਗਾਇਕ ਸ਼ੈਰੀ ਮਾਨ ਨੇ ਐਲੋਨ ਮਸਕ ਦੀ ਰੱਜ ਕੇ ਕੀਤੀ ਤਾਰੀਫ਼, ਵਾਇਰਲ ਹੋਈ ਪੋਸਟ

Friday, Nov 18, 2022 - 11:10 AM (IST)

ਗਾਇਕ ਸ਼ੈਰੀ ਮਾਨ ਨੇ ਐਲੋਨ ਮਸਕ ਦੀ ਰੱਜ ਕੇ ਕੀਤੀ ਤਾਰੀਫ਼, ਵਾਇਰਲ ਹੋਈ ਪੋਸਟ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਸ਼ੈਰੀ ਮਾਨ ਕਈ ਹਫ਼ਤਿਆਂ ਤੋਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਗਾਇਕ ਪਰਮੀਸ਼ ਵਰਮਾ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਰਹੇ ਸ਼ੈਰੀ ਮਾਨ ਨੇ ਹੁਣ ਨਵੀਂ ਪੋਸਟ ਪਾ ਕੇ ਇੰਡਸਟਰੀ 'ਚ ਮੁੜ ਧਮਾਕੇਦਾਰ ਕਮਬੈਕ ਕੀਤਾ। ਹਾਲਾਂਕਿ ਗਾਇਕ ਪਹਿਲਾਂ ਵੀ ਇੰਡਸਟਰੀ 'ਚ ਸਰਗਰਮ ਰਿਹਾ ਪਰ ਸ਼ੈਰੀ ਦਾ ਕਹਿਣਾ ਸੀ ਕਿ ਆਪਣੀ ਮਾਂ ਦੇ ਦਿਹਾਂਤ ਤੋਂ ਬਾਅਦ ਉਹ ਡਿਪਰੈਸ਼ਨ 'ਚ ਚਲੇ ਗਏ ਸਨ। ਹੁਣ ਉਨ੍ਹਾਂ ਨੇ ਠਾਣ ਲਈ ਹੈ ਕਿ ਉਹ ਮੁੜ ਤੋਂ ਉੱਠ ਖੜੇ ਹੋਣਗੇ।

PunjabKesari

ਦੱਸ ਦਈਏ ਕਿ ਹਾਲ ਹੀ 'ਚ ਸ਼ੈਰੀ ਮਾਨ ਟੈਸਲਾ ਦੀ ਨਵੀਂ ਕਾਰ ਖਰੀਦੀ, ਜਿਸ ਤੋਂ ਬਾਅਦ ਉਹ ਕਾਫ਼ੀ ਖੁਸ਼ ਨਜ਼ਰ ਆਇਆ। ਇੰਨਾਂ ਹੀ ਨਹੀਂ ਸ਼ੈਰੀ ਮਾਨ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਸੋਸ਼ਲ ਮੀਡੀਆ 'ਤੇ ਵੀ ਕੀਤਾ ਹੈ। ਗਾਇਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਐਲੋਨ ਮਸਕ ਦੀ ਤਾਰੀਫ਼ ਕੀਤੀ ਹੈ। ਦਰਅਸਲ, ਸ਼ੈਰੀ ਮਾਨ ਇੰਨੀਂ ਦਿਨੀਂ ਕੈਨੇਡਾ 'ਚ ਹਨ। ਇਸ ਸਮੇਂ ਕੈਨੇਡਾ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਬਰਫਬਾਰੀ ਕਰਕੇ ਸੜਕਾਂ ਜਾਮ ਹਨ, ਤਾਂ ਜ਼ਾਹਰ ਹੈ ਕਿ ਗੱਡੀਆਂ ਦੀ ਰਫ਼ਤਾਰ ਵੀ ਹੌਲੀ ਹੋ ਗਈ ਹੈ। ਪਰ ਇਸ ਦੌਰਾਨ ਟੈਸਲਾ ਦੀ ਕਾਰ ਸ਼ਾਨਦਾਰ ਟੈਕਨਾਲੋਜੀ ਨਾਲ ਲੈਸ ਹੈ। ਸ਼ੈਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ 'ਚ ਡੀਫਰੌਸਟਿੰਗ ਸਿਸਟਮ ਹੈ, ਜਿਸ ਦਾ ਮਤਲਬ ਹੈ ਕਿ ਬਾਹਰ ਭਾਵੇਂ ਕਿੰਨਾ ਮਰਜ਼ੀ ਘੱਟ ਤਾਪਮਾਨ ਹੋਵੇ, ਗੱਡੀ ਦੇ ਅੰਦਰ ਸਾਧਾਰਨ ਤਾਪਮਾਨ ਰਹਿੰਦਾ ਹੈ। ਇਹੀ ਨਹੀਂ ਗੱਡੀ ਦੇ ਬਾਹਰ ਬਰਫ ਵੀ ਨਹੀਂ ਜੰਮ ਸਕਦੀ। ਸ਼ੈਰੀ ਮਾਨ ਨੇ ਤਸਵੀਰ ਸ਼ੇਅਰ ਕਰ ਇਹ ਦਿਖਾਇਆ ਹੈ ਕਿ ਬਾਹਰ ਮਾਈਨਸ 4 ਡਿਗਰੀ ਤਾਪਮਾਨ ਹੈ, ਪਰ ਕਾਰ ਦੇ ਅੰਦਰ 23 ਡਿਗਰੀ ਹੈ।


ਦੱਸਣਯੋਗ ਹੈ ਕਿ ਹਾਲ ਹੀ 'ਚ ਸ਼ੈਰੀ ਮਾਨ ਨੇ ਟੈਸਲਾ ਦੀ ਨਵੀਂ ਕਾਰ ਖਰੀਦੀ ਸੀ, ਜਿਸ ਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਦੇ ਨਾਲ-ਨਾਲ ਸ਼ੈਰੀ ਮਾਨ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਟੁੱਟਾ ਦਿਲ' ਜ਼ਬਰਦਸਤ ਹਿੱਟ ਹੋ ਗਿਆ ਹੈ। ਗਾਇਕ ਦੇ ਇਸ ਸੈਡ ਸੌਂਗ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।  

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸ਼ੇਅਰ ਕਰੋ।


author

sunita

Content Editor

Related News