ਪੰਜਾਬੀ ਪੁਲਸ ਅਫਸਰ ਨੂੰ ਔਰਤ ਨਾਲ ਬਦਸਲੂਕੀ ਕਰਨ ''ਤੇ ਨੌਕਰੀ ਤੋਂ ਧੋਣੇ ਪਏ ਹੱਥ

Thursday, Jun 15, 2017 - 07:42 PM (IST)

ਪੰਜਾਬੀ ਪੁਲਸ ਅਫਸਰ ਨੂੰ ਔਰਤ ਨਾਲ ਬਦਸਲੂਕੀ ਕਰਨ ''ਤੇ ਨੌਕਰੀ ਤੋਂ ਧੋਣੇ ਪਏ ਹੱਥ

ਲੰਡਨ(ਰਾਜਵੀਰ ਸਮਰਾ)— ਇਕ ਪੰਜਾਬੀ ਪੁਲਸ ਅਫਸਰ ਨੂੰ ਇਕ ਔਰਤ ਨਾਲ ਗਲਤ ਵਿਵਹਾਰ ਕੀਤੇ ਜਾਣ ਦੇ ਦੋਸ਼ ਤਹਿਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਡਿਟੈਕਟਿਵ ਕਾਂਸਟੇਬਲ ਵਜੋਂ ਕੰਮ ਕਰ ਰਹੇ ਗੁਰਕਮਲ ਸੰਘੇੜਾ, ਜਿਸ ਨੂੰ ਬੇਹਤਰ ਕਾਰਵਾਈ ਲਈ ਐਵਾਰਡ ਵੀ ਮਿਲ ਚੁਕਾ ਹੈ, ਦੇ ਖਿਲਾਫ ਪੁਲਸ ਪ੍ਰਣਾਲੀ ਨੂੰ ਬਗੈਰ ਪੇਸ਼ਾਵਰ ਲੋੜ ਤੋਂ ਵਰਤਣ ਦੇ ਦੋਸ਼ ਲੱਗੇ ਸਨ। ਉਸ ਨੂੰ ਫੋਰਸ ਦੀ ਅਨੁਸ਼ਾਸਕੀ ਸੁਣਵਾਈ ਦੌਰਾਨ ਇਨ੍ਹਾਂ ਦੋਵਾਂ ਦੋਸ਼ਾਂ ਲਈ ਜਿੰਮੇਵਾਰ ਮੰਨਣ ਤੋਂ ਬਾਅਦ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ਸਾਬਕਾ ਡੀ.ਸੀ. ਸੰਘੇੜਾ ਨੇ ਫੋਰਸ 'ਚ 15 ਸਾਲ ਸੇਵਾ ਕੀਤੀ ਦੱਸੀ ਜਾਂਦੀ ਹੈ। ਉਸ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਫੈਸਲੇ ਖਿਲਾਫ ਅਪੀਲ ਕਰੇਗਾ। ਡੀ.ਸੀ. ਸੰਘੇੜਾ ਡਰਬੀ 'ਚ ਸੇਟ ਮੈਰੀਜ ਵਾਫ਼ਰ ਪੁਲਿਸ ਸਟੇਸ਼ਨ 'ਚ ਤਾਇਨਾਤ ਸੀ। ਜਿਥੇ ਉਹ ਡਰੱਗ ਡੀਲਿੰਗ ਵਰਗੇ ਗੰਭੀਰ ਅਪਰਾਧੀਆਂ ਬਾਰੇ ਜਾਂਚ ਪੜਤਾਲ ਕਰਨ ਵਾਲੇ ਯੂਨਿਟ 'ਚ ਸ਼ਾਮਿਲ ਸੀ। ਇਸ ਯੂਨਿਟ ਦੇ ਅਫਸਰਾਂ ਜਿਨ੍ਹਾਂ 'ਚ ਸੰਘੇੜਾ ਵੀ ਸ਼ਾਮਿਲ ਸੀ, ਨੂੰ ਇਕ ਖ਼ਤਰਨਾਕ ਗਰੋਹ ਦੇ ਖਿਲਾਫ ਕੀਤੀ ਕਾਰਵਾਈ ਕਰਕੇ ਐਵਾਰਡ ਵੀ ਮਿਲ ਚੁੱਕਾ ਹੈ।|ਡਰਬੀਸ਼ਾਇਰ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਬੰਧਤ ਅਫਸਰ ਨੂੰ 2015 'ਚ ਮੁਅੱਤਲ ਕੀਤਾ ਗਿਆ ਸੀ। ਜਿਸ ਨੂੰ ਬਾਅਦ 'ਚ ਦੁਰਵਿਵਹਾਰ ਸਬੰਧੀ ਜਾਂਚ ਦੇ ਮੁਕੰਮਲ ਹੋਣ ਤੱਕ ਕਿਸੇ ਹੋਰ ਖੇਤਰ 'ਚ ਬਹਾਲ ਕਰ ਦਿੱਤਾ ਸੀ। ਹੁਣ ਉਸ ਨੂੰ ਅਨੁਸ਼ਾਸਕੀ ਕਾਰਵਾਈ ਉਪਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।


Related News