ਅਮਰੀਕਾ 'ਚ ਪਤੀ ਦੀ ਕੁੱਟ-ਮਾਰ ਤੋਂ ਤੰਗ ਪੰਜਾਬਣ ਮਨਦੀਪ ਕੌਰ ਨੇ ਕੀਤੀ ਖ਼ੁਦਕੁਸ਼ੀ, ਵਾਇਰਲ ਹੋਈ ਸੀ ਵੀਡੀਓ

Friday, Aug 05, 2022 - 11:24 AM (IST)

ਅਮਰੀਕਾ 'ਚ ਪਤੀ ਦੀ ਕੁੱਟ-ਮਾਰ ਤੋਂ ਤੰਗ ਪੰਜਾਬਣ ਮਨਦੀਪ ਕੌਰ ਨੇ ਕੀਤੀ ਖ਼ੁਦਕੁਸ਼ੀ, ਵਾਇਰਲ ਹੋਈ ਸੀ ਵੀਡੀਓ

ਨਿਊਯਾਰਕ(ਰਾਜ ਗੋਗਨਾ)—  ਨਿਊਯਾਰਕ ਦੇ ਰਿਚਮੰਡ ਹਿੱਲ ਵਿਚ ਰਹਿੰਦੀ ਇਕ ਪੰਜਾਬਣ ਮਨਦੀਪ ਕੌਰ ਵੱਲੋਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਮਨਦੀਪ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਬਾਰੇ ਪੂਰੀ ਦੁਨੀਆ ਨੂੰ ਦੱਸਿਆ ਸੀ ਅਤੇ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਤੋਂ ਮਾਫ਼ੀ ਵੀ ਮੰਗੀ ਸੀ। ਉਥੇ ਹੀ ਮਨਦੀਪ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਮਗਰੋਂ ਅਮਰੀਕਾ 'ਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਉਸ ਲਈ ਇਨਸਾਫ਼ ਦੀ ਪੁਰਜੋਰ ਮੰਗ ਕੀਤੀ ਗਈ ਹੈ। 

ਇਹ ਵੀ ਪੜ੍ਹੋ: US: ਵ੍ਹਾਈਟ ਹਾਊਸ ਨੇੜੇ ਆਸਮਾਨੀ ਬਿਜਲੀ ਡਿੱਗਣ ਕਾਰਨ 4 ਲੋਕ ਗੰਭੀਰ ਜ਼ਖ਼ਮੀ, ਵੀਡੀਓ 'ਚ ਵੇਖੋ ਖ਼ੌਫਨਾਕ ਮੰਜ਼ਰ

ਉਸ ਨੇ ਵੀਡੀਓ ਵਿੱਚ ਇਹ ਵੀ ਦੱਸਿਆ ਸੀ ਕਿ ਉਸ ਦੇ ਵਿਆਹ ਨੂੰ 8 ਸਾਲ ਹੋ ਗਏ ਹਨ ਅਤੇ ਉਸ ਦੀਆਂ 2 ਧੀਆਂ ਹਨ, ਜਿਨ੍ਹਾਂ ਦੀ ਉਮਰ 2 ਅਤੇ 4 ਸਾਲ ਦੇ ਕਰੀਬ ਹੈ। ਮਨਦੀਪ ਦਾ ਕਹਿਣਾ ਹੈ ਕਿ ਉਸ ਦੇ ਪਤੀ ਰਣਜੋਧਬੀਰ ਸਿੰਘ ਸੰਧੂ ਦੇ ਵਿਆਹ ਤੋਂ ਬਾਅਦ ਵੀ ਕਈਆਂ ਔਰਤਾਂ ਨਾਲ ਸਬੰਧ ਸਨ ਅਤੇ ਉਹ ਉਸ ਨੂੰ ਅਕਸਰ ਕੁੱਟਦਾ ਸੀ। ਉਥੇ ਇਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਮ੍ਰਿਤਕ ਮਨਦੀਪ ਕੌਰ ਨੂੰ ਉਸ ਦਾ ਪਤੀ ਕੁੱਟਦਾ ਨਜ਼ਰ ਆ ਰਿਹਾ ਹੈ। ਮਾਮਲੇ ਦੀ ਜਾਂਚ ਅੱਗੇ ਵਧਣ ਦੇ ਨਾਲ-ਨਾਲ ਹੋਰ ਵੀ ਕਈ ਵੇਰਵਿਆਂ ਦਾ ਖ਼ੁਲਾਸਾ ਅਜੇ ਹੋਣਾ ਬਾਕੀ ਹੈ। ਮ੍ਰਿਤਕ ਮਨਦੀਪ ਕੌਰ ਦੀ ਉਮਰ ਸਿਰਫ਼ 30 ਸਾਲ ਦੇ ਕਰੀਬ ਸੀ। ਮ੍ਰਿਤਕ ਮਨਦੀਪ ਕੌਰ ਦੇ ਮਾਤਾ-ਪਿਤਾ ਅਤੇ ਪਰਿਵਾਰ ਨੇ ਉਸ ਦੇ ਪਤੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੀ ਲਾਸ਼ ਨੂੰ ਭਾਰਤ ਵਾਪਸ ਭੇਜ ਦੇਵੇ ਅਤੇ ਉਸਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਉਸ ਦਾ ਪਰਿਵਾਰ ਕਰੇਗਾ। ਮਨਦੀਪ ਕੌਰ ਦਾ ਪਰਿਵਾਰ ਇਸ ਸਮੇਂ ਆਪਣੀ ਧੀ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਜੱਦੋ-ਜਹਿਦ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਅਚਾਨਕ ਆਸਮਾਨੋਂ ਡਿੱਗੇ ਟੈਨਿਸ ਬਾਲ ਜਿੰਨੇ ਵੱਡੇ ਗੜੇ, ਵਾਹਨ ਸਵਾਰਾਂ ਦੀ ਜਾਨ 'ਤੇ ਬਣੀ (ਵੀਡੀਓ)

 


author

cherry

Content Editor

Related News