ਬਰੈਂਪਟਨ 'ਚ ਪੰਜਾਬਣ ਔਰਤ ਦੇ ਕਤਲ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਗ੍ਰਿਫ਼ਤਾਰ

Sunday, May 21, 2023 - 11:38 AM (IST)

ਬਰੈਂਪਟਨ 'ਚ ਪੰਜਾਬਣ ਔਰਤ ਦੇ ਕਤਲ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਗ੍ਰਿਫ਼ਤਾਰ

ਬਰੈਂਪਟਨ, ਓਂਟਾਰੀੳ (ਰਾਜ ਗੋਗਨਾ/ਕੁਲਤਰਨ ਪਧਿਆਣਾ)- ਕੈਨੇਡਾ ਵਿਖੇ ਬਰੈਂਪਟਨ ਸਿਟੀ ਵਿਚ ਬੀਤੇ ਦਿਨ ਇਕ ਪੰਜਾਬੀ ਵਿਅਕਤੀ ਨੂੰ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਨਵ ਨਿਸ਼ਾਨ ਸਿੰਘ ਨੇ ਸ਼ੁੱਕਰਵਾਰ ਨੂੰ ਦਵਿੰਦਰ ਕੌਰ (43) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਬੀਤੇ ਦਿਨ ਸ਼ਾਮ ਦੇ ਲਗਭਗ 6:00 ਵਜੇ ਦੇ ਕਰੀਬ ਪੀਲ ਰੀਜਨਲ ਪੁਲਸ ਨੂੰ ਬਰੈਂਪਟਨ ਸਿਟੀ ਵਿਖੇ ਚੈਰੀ ਟ੍ਰੀ ਡਰਾਈਵ ਅਤੇ ਸਪੈਰੋਅ ਕੋਰਟ ਨੇੜੇ ਸਥਿਤ ਸਪੈਰੋਅ ਨਾਮੀਂ ਪਾਰਕ ਵਿਖੇ ਡਾਕਟਰੀ ਸਹਾਇਤਾ ਲਈ 9-1-1 'ਤੇ ਕਾਲ ਪ੍ਰਾਪਤ ਹੋਈ ਸੀ। ਪੀਲ ਪੁਲਸ ਅਤੇ ਬਰੈਂਪਟਨ ਫਾਇਰ ਅਤੇ ਪੀਲ ਪੈਰਾਮੈਡਿਕਸ ਵੱਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਇਕ ਔਰਤ, ਜੋ ਹਮਲੇ ਦੀ ਸ਼ਿਕਾਰ ਸੀ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਸ ਔਰਤ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦਾ ਸਿੰਗਾਪੁਰੀ ਵਿਅਕਤੀ ਮਾਊਂਟ ਐਵਰੈਸਟ ਸਿਖਰ 'ਤੇ ਪਹੁੰਚਣ ਤੋਂ ਬਾਅਦ ਲਾਪਤਾ

ਔਰਤ ਦੀ ਪਛਾਣ ਬਰੈਂਪਟਨ ਦੀ ਰਹਿਣ ਵਾਲੀ 43 ਸਾਲਾ ਦਵਿੰਦਰ ਕੌਰ ਵਜੋਂ ਹੋਈ ਹੈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਹੀ ਇਕ 44 ਸਾਲਾ ਪੰਜਾਬੀ ਵਿਅਕਤੀ ਨਵਨਿਸ਼ਾਨ ਸਿੰਘ ਵਾਸੀ ਦਵਿੰਦਰ ਕੌਰ ਦੇ ਕਤਲ ਦੇ ਦੋਸ਼ ਵਿਚ ਲੱਭ ਕੇ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਫਸਟ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ ਜਿਸ ਨੂੰ ਓਂਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ। ਕਤਲ ਦੇ ਕਾਰਨ ਹਾਲੇ ਜਾਂਚ ਦੇ ਅਧੀਨ ਹਨ। ਲਗਭਗ 7,00,000 ਲੋਕਾਂ ਦਾ ਸ਼ਹਿਰ, ਬਰੈਂਪਟਨ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੀ ਸਭ ਤੋਂ ਵੱਡੀ ਇਕਾਗਰਤਾ ਦਾ ਘਰ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News