ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਸਿਡਨੀ 'ਚ ਲੱਗੀਆਂ ਰੌਣਕਾਂ, ਪੰਜਾਬੀ ਪਰਿਵਾਰ ਨੇ ਮਲੌਨਬਾ ਪਾਰਕ 'ਚ ਲਾਇਆ ਲੰਗਰ

Wednesday, Apr 15, 2026 - 12:33 AM (IST)

ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਸਿਡਨੀ 'ਚ ਲੱਗੀਆਂ ਰੌਣਕਾਂ, ਪੰਜਾਬੀ ਪਰਿਵਾਰ ਨੇ ਮਲੌਨਬਾ ਪਾਰਕ 'ਚ ਲਾਇਆ ਲੰਗਰ

ਸਿਡਨੀ (ਚਾਂਦਪੁਰੀ) : ਵਿਸਾਖੀ ਤਿਉਹਾਰ ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਹੀ ਪਵਿੱਤਰ ਤਿਉਹਾਰ ਹੈ। ਇਸੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰ ਸਿੱਖਾਂ ਨੂੰ ਸਿੰਘ ਬਣਾ ਖਾਲਸਾ ਪੰਥ ਸਿਰਜਿਆ ਸੀ। ਪੰਜਾਬੀ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਵਿੱਚ ਹੋਣ ਪਰ ਇਸ ਤਿਉਹਾਰ ਨੂੰ ਬੜੇ ਚਾਅ ਅਤੇ ਗੁਰੂ ਦੇ ਉਪਦੇਸ਼ਾਂ ਅਨੁਸਾਰ ਮਨਾਉਂਦੇ ਹਨ। ਇਸੇ ਤਰ੍ਹਾਂ ਸਿਡਨੀ ਦੇ ਮਲੌਨਬਾ ਸਬਰਬ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਵੱਲੋਂ ਵਿਸਾਖੀ ਦਾ ਤਿਉਹਾਰ ਅਤੇ ਵੈਸਾਖ ਦੀ ਸੰਗਰਾਂਦ ਨੂੰ ਮਲੌਨਬਾ ਸਬਰਬ ਦੀ ਪਾਰਕ ਵਿੱਚ ਸੰਗਤਾਂ ਨੂੰ ਲੰਗਰ ਵਰਤਾ ਕੇ ਮਨਾਇਆ ਗਿਆ।

PunjabKesari

ਇਸ ਮੌਕੇ ਗੱਲਬਾਤ ਕਰਦਿਆਂ ਮਨਦੀਪ ਸਿੰਘ ਨੇ ਦੱਸਿਆ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਇਹ ਲੰਗਰ ਪਾਰਕ ਵਿੱਚ ਲਗਾਇਆ ਹੈ। ਲੰਗਰ ਵਰਤਾਉਣ ਤੋਂ ਪਹਿਲਾਂ ਉਹਨਾਂ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਉਸ ਤੋਂ ਬਾਅਦ ਲੰਗਰ ਵਰਤਾਇਆ ਗਿਆ। ਪਾਰਕ ਵਿੱਥ ਲੰਗਰ ਵਰਤਾਉਣ ਨਾਲ ਜਿੱਥੇ ਉਹਨਾਂ ਦੇ ਮਨ ਨੂੰ ਸਕੂਨ ਮਿਲਿਆ, ਉੱਥੇ ਹੀ ਵੱਖ-ਵੱਖ ਭਾਈਚਾਰੇ ਦੇ ਲੋਕ ਸੰਗਤ ਦੇ ਰੂਪ ਵਿੱਚ ਉੱਥੇ ਹਾਜ਼ਰ ਸਨ, ਜੋ ਕਿ ਪੰਜਾਬ ਦੀ ਸੱਭਿਅਤਾ ਤੋਂ ਵੀ ਜਾਣੂ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮੌਕੇ ਮਨਦੀਪ ਸਿੰਘ ਦੇ ਨਾਲ ਦਿਲਪ੍ਰੀਤ ਸੈਣੀ, ਸਰਦਾਰ ਬਿੱਕਰਮਜੀਤ ਸਿੰਘ ਅਤੇ ਸਰਦਾਰਨੀ ਬਲਵਿੰਦਰ ਕੌਰ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News