ਬ੍ਰਿਟੇਨ ''ਚ ਪੰਜਾਬੀ ਨੌਜਵਾਨ ਨੂੰ ਹੋਈ 6 ਸਾਲ ਦੀ ਸਜ਼ਾ, ਡਿਪੋਰਟ ਕਰ ਕੇ ਭੇਜਿਆ ਜਾਵੇਗਾ ਭਾਰਤ
Saturday, Dec 23, 2023 - 05:50 AM (IST)
ਲੰਡਨ (ਭਾਸ਼ਾ): ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ 28 ਸਾਲਾ ਨੌਜਵਾਨ ਨੂੰ ਸ਼ਾਪਿੰਗ ਸੈਂਟਰ ਦੀ ਕਾਰ ਪਾਰਕਿੰਗ ਵਿਚ ਆਪਣੀ ਅਲੱਗ ਰਹਿ ਰਹੀ ਪਤਨੀ 'ਤੇ ਹਮਲਾ ਕਰਨ ਦੇ ਦੋਸ਼ ਵਿਚ ਛੇ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਲਾਪਤਾ ਸਿੱਖ ਵਿਦਿਆਰਥੀ ਦੀ ਲਾਸ਼ ਮਿਲਣ ਮਗਰੋਂ UK ਦੀ ਪੁਲਸ ਨੇ ਕੀਤਾ ਟਵੀਟ, ਸਾਂਝੀ ਕੀਤੀ CCTV
ਬ੍ਰੈਡਫੋਰਡ ਦੇ ਬ੍ਰੌਡਵੇ ਸ਼ਾਪਿੰਗ ਸੈਂਟਰ ਕੰਪਲੈਕਸ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਤਸਵੀਰਾਂ ਵਿਚ ਉਹ ਆਪਣੀ ਪਤਨੀ ਦਾ ਗਲਾ ਘੁੱਟਦਾ ਦਿਖਾਈ ਦੇ ਰਿਹਾ ਹੈ। ਇਸ ਘਟਨਾ ਤੋਂ ਬਾਅਦ ਔਰਤ ਬੇਹੋਸ਼ ਹੋ ਗਈ ਸੀ। 'ਟੈਲੀਗ੍ਰਾਫ ਐਂਡ ਆਰਗਸ' ਅਖ਼ਬਾਰ ਵਿਚ ਸਥਾਨਕ ਅਦਾਲਤ ਦੀ ਰਿਪੋਰਟ ਅਨੁਸਾਰ, ਕਾਰ ਪਾਰਕਿੰਗ ਤੋਂ ਬਾਹਰ ਨਿਕਲਣ ਦੀ ਇਕ ਹੋਰ ਕਲਿੱਪ ਵਿਚ ਪੀੜਤਾ ਕਿਸੇ ਤਰ੍ਹਾਂ ਵਾਹਨ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲਦੀ ਦਿਖਾਈ ਦਿੱਤੀ, ਜਿਸ ਤੋਂ ਬਾਅਦ ਵਰਿੰਦਰ ਸਿੰਘ ਨੇ ਜਾਣਬੁੱਝ ਕੇ ਉਸ ਉੱਪਰ ਗੱਡੀ ਵੀ ਚੜ੍ਹਾ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8