ਗੁਰਦੁਆਰੇ ਦੀ ਪ੍ਰਧਾਨਗੀ ਦੀ ਲੜਾਈ ''ਚ ਪੰਜਾਬੀ ਨੌਜਵਾਨ ਦੀ ਗਈ ਜਾਨ
Saturday, Jan 18, 2025 - 09:33 AM (IST)
ਪੈਰਿਸ (ਭੱਟੀ): ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਨਾਲ ਸਬੰਧਿਤ ਐੱਨ.ਆਰ.ਆਈਜ਼ ਅਤੇ ਚੜ੍ਹਦੀ ਕਲਾ ਸਪੋਰਟਸ ਕਲੱਬ ਦੇ ਸੀਨੀਅਰ ਅਹੁਦੇਦਾਰ ਬੁਖ਼ਤਾਵਰ ਸਿੰਘ ਬਾਜਵਾ ਉਰਫ ਬਲੌਰੇ ( 54 ) ਦੀ ਗੁੱਟਬੰਦੀ ਵਾਲੇ ਝਗੜੇ ਦੌਰਾਨ ਮੌਤ ਹੋ ਗਈ ਹੈ। ਵੈਸੇ ਬੈਲਜੀਅਮ ਦੇ ਸੈਂਟਰ 'ਚ ਪੈਂਦੇ ਇਸ ਗੁਰਦੁਆਰੇ ਦੀ ਪ੍ਰਬੰਧਕੀ ਢਾਂਚੇ ਦਾ ਝਗੜਾ ਪਿਛਲੇ 7-8 ਸਾਲ ਤੋਂ ਚੱਲ ਰਿਹਾ ਸੀ ਅਤੇ ਲੋਕਲ ਐਡਮਨਿਸ਼ਟ੍ਰੇਸ਼ਨ ਵੀ ਅਕਸਰ ਇਸ ਗੁਰਦੁਆਰੇ ਨੂੰ ਬੰਦ ਹੀ ਰੱਖਦੀ ਸੀ | ਗੁਰਦੁਆਰੇ ਦੇ ਪ੍ਰਧਾਨ ਰੇਸ਼ਮ ਸਿੰਘ ਨੂੰ ਗੁਰਦੁਆਰੇ ਦੀ ਆਮ ਸੰਗਤ ਪ੍ਰਧਾਨ ਹੀ ਨਹੀਂ ਸੀ ਮੰਨਦੀ, ਝਗੜੇ ਦਾ ਅਸਲ ਕਾਰਨ ਹੀ ਇਹ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਨਹੀਂ ਸਗੋਂ ਇਸ ਦਿਨ ਪਵੇਗਾ ਮੀਂਹ! ਹੋ ਗਈ ਭਵਿੱਖਬਾਣੀ
ਲੰਘੀ 15 ਜਨਵਰੀ ਨੂੰ ਬੁਖ਼ਤਾਵਰ ਸਿੰਘ ਵੰਗਾਰ ਕੇ ਦੂਜੀ ਧਿਰ ਨਾਲ ਸਬੰਧਿਤ ਕਿਸੇ ਦੇ ਘਰ ਉਸ ਨੂੰ ਕੁੱਟਣ ਗਿਆ ਸੀ, ਪਰ ਉਸ ਵੱਲੋਂ ਘਰ ਦਾ ਦਰਵਾਜ਼ਾ ਨਹੀਂ ਸੀ ਖੋਲ੍ਹਿਆ ਗਿਆ, ਜਿਸ ਕਾਰਨ ਇਹ ਮੁੜ ਆਏ ਸਨ। ਬੀਤੇ ਕੱਲ੍ਹ ਜਦੋਂ ਉਹ ਆਪਣਾ ਬਦਲਾ ਲੈਣ ਬਲੌਰੇ ਦੇ ਘਰ ਪਹੁੰਚੇ ਤਾਂ ਬਲੌਰੇ ਨੇ ਦਰਵਾਜ਼ਾ ਖੋਲ੍ਹਦੇ ਸਾਰ ਘਰ ਆਏ ਬੰਦਿਆਂ 'ਤੇ ਹਮਲਾ ਬੋਲ ਦਿੱਤਾ ਅਤੇ ਅਪਸ਼ਬਦ ਵੀ ਬੋਲੇ, ਜਿਸ ਨੂੰ ਨਾਂ ਜਰਦੇ ਹੋਏ ਅਗਲਿਆਂ ਨੇ ਡੂੰਘੀ ਸੱਟ ਮਾਰ ਦਿੱਤੀ, ਜਿਸ ਕਾਰਨ ਬੁਖ਼ਤਾਵਰ ਸਿੰਘ ਦੀ ਜ਼ਖ਼ਮਾਂ ਦੀ ਤਾਬ ਨਾਂ ਸਹਾਰਦੇ ਹੋਏ ਹਸਪਤਾਲ ਜਾ ਕੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਬਲੌਰੇ ਦਾ ਪਰਿਵਾਰ ਅਤੇ ਬੱਚੇ ਵੀ ਇੱਥੇ ਹੀ ਰਹਿੰਦੇ ਹਨ, ਜੋ ਕਿ ਇਸ ਦਾ ਸਸਕਾਰ ਬੈਲਜੀਅਮ ਵਿਚ ਹੀ ਕਰਨ ਦਾ ਪ੍ਰੋਗਰਾਮ ਬਣਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8