ਵੈਨਿਸ ਕਾਰਨੀਵਲ ਫੈਸਟੀਵਲ ''ਚ ਖਿੱਚ ਦਾ ਕੇਂਦਰ ਬਣਿਆ ਪੰਜਾਬੀ ਭੰਗੜਾ

Tuesday, Feb 13, 2024 - 12:09 PM (IST)

ਵੈਨਿਸ ਕਾਰਨੀਵਲ ਫੈਸਟੀਵਲ ''ਚ ਖਿੱਚ ਦਾ ਕੇਂਦਰ ਬਣਿਆ ਪੰਜਾਬੀ ਭੰਗੜਾ

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਸ਼ਹਿਰ ਵੈਨਿਸ ਵਿਖੇ ਸਮਾਪਤ ਹੋਏ ਦੱਸ ਰੋਜ਼ਾ "ਕਾਰਨੀਵਲ ਫੈਸਟੀਵਲ" ਦੌਰਾਨ ਪੰਜਾਬੀ ਭੰਗੜਾ ਵਿਦੇਸ਼ੀਆਂ ਦੇ ਦਿਲਾਂ 'ਤੇ ਛਾਇਆ ਰਿਹਾ। ਪੰਜਾਬੀ ਭੰਗੜੇ ਨੂੰ ਇਤਾਲਵੀ ਲੋਕਾਂ ਤੱਕ ਪਹੁੰਚਾਉਣ ਵਾਲੇ ਪ੍ਰਸਿੱਧ ਭੰਗੜਾ ਗਰੁੱਪ "ਭੰਗੜਾ ਬੁਆਇਜ਼ ਐਂਡ ਗਲਰਜ਼ ਗੁਰੱਪ ਇਟਲੀ" ਵੱਲੋਂ ਕੋਚ ਵਰਿੰਦਰਦੀਪ ਸਿੰਘ ਰਵੀ ਦੀ ਅਗਵਾਈ ਵਿੱਚ ਭੰਗੜੇ ਦੇ ਵੱਖ-ਵੱਖ ਐਕਸ਼ਨ ਤੇ ਅਜਿਹੇ ਪੱਬ ਥਰਕਾਏ ਗਏ ਕਿ ਉੱਥੇ ਹਾਜ਼ਰ ਗੋਰੇ-ਗੋਰੀਆਂ ਮਸਤੀ ਵਿੱਚ ਝੂਮਦੇ ਦਿਖਾਈ ਦਿੱਤੇ।

ਇਹ ਵੀ ਪੜ੍ਹੋ: ਕੈਨੇਡਾ 'ਚ ਹੁਣ ਖਾਲਿਸਤਾਨੀ ਗੁਰਪਤਵੰਤ ਪੰਨੂ ਦੇ ਸਾਥੀ ਇੰਦਰਜੀਤ ਸਿੰਘ ਗੋਸਲ ਦੇ ਘਰ 'ਤੇ ਚੱਲੀ ਗੋਲੀ

PunjabKesari

ਇਸ ਫੈਸਟੀਵਲ ਵਿੱਚ ਵਿਸ਼ਵ ਭਰ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਦੌਰਾਨ ਪੰਜਾਬੀ ਭੰਗੜਾ ਦੀ ਪੇਸ਼ਕਾਰੀ ਆਪਣੇ-ਆਪ ਵਿੱਚ ਇਕ ਵਿੱਲਖਣ ਪ੍ਰਾਪਤੀ ਹੀ ਕਹੀ ਜਾ ਸਕਦੀ ਹੈ, ਜਿਸ ਨੂੰ ਦੇਖਕੇ ਵਿਦੇਸ਼ੀ ਲੋਕਾਂ ਦੇ ਮਨਾਂ ਅੰਦਰ ਪੰਜਾਬ ਦੇ ਗੌਰਵਮਈ ਸੱਭਿਆਚਾਰਕ ਵਿਰਸੇ ਦੀ ਅਮਿੱਟ ਛਾਪ ਉੱਕਰੀ ਹੈ। ਦੱਸਣਯੋਗ ਹੈ ਕਿ ਇਸ ਫੈਸਟੀਵਲ ਨੂੰ ਵੇਖਣ ਲਈ ਕਈ ਦੂਜੇ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ। 

ਇਹ ਵੀ ਪੜ੍ਹੋ: ਨਵਾਂ ਕਾਨੂੰਨ ਲਾਗੂ, ਮਰਦ ਅਤੇ ਔਰਤਾਂ ਦੋਹਾਂ ਨੂੰ ਜੁਆਇਨ ਕਰਨੀ ਹੋਵੇਗੀ ਫ਼ੌਜ, ਨਹੀਂ ਤਾਂ ਹੋਵੇਗੀ ਸਜ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News