ਇਟਲੀ ਕ੍ਰਿਕਟ ਟੂਰਨਾਮੈਂਟ ''ਚ ਪੰਜਾਬ ਸਪੋਰਟਸ ਕਲੱਬ ਬਰੇਸ਼ੀਆ ਨੇ ਜਿੱਤਿਆ ਪਹਿਲਾ ਇਨਾਮ
Tuesday, Oct 10, 2023 - 06:31 PM (IST)
ਮਿਲਾਨ ਇਟਲੀ (ਸਾਬੀ ਚੀਨੀਆ) : ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੁਆਰਾ ਨੌਜਵਾਨ ਸਿੰਘ ਸਭਾ ਫਲੇਰੋ ਦੇ ਸਹਿਯੋਗ ਨਾਲ ਇਟਲੀ ਦੇ ਸ਼ਹਿਰ ਬਰੇਸ਼ੀਆ ਦੀ ਫੋਰਨਾਚੀ ਦੀ ਕ੍ਰਿਕੇਟ ਗਰਾਊਂਡ ਵਿਖੇ ਕ੍ਰਿਕੇਟ ਟੂਰਨਾਂਮੈਂਟ ਕਰਵਾਇਆ ਗਿਆ। ਜਿਸਦੀ ਸ਼ੁਰੂਆਤ ਤਕਰੀਬਨ ਇੱਕ ਮਹੀਨਾ ਪਹਿਲਾ ਹੋਈ ਸੀ। ਜਿਸ ਵਿੱਚ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ 8 ਟੀਮਾਂ ਨੇ ਭਾਗ ਲਿਆ। ਬੀਤੇ ਦਿਨ ਕ੍ਰਿਕੇਟ ਟੂਰਨਾਂਮੈਂਟ ਦਾ ਫਾਈਨਲ ਕਰਵਾਇਆ ਗਿਆ। ਜੋ ਕਿ ਪੰਜਾਬ ਸਪੋਰਟਸ ਕਲੱਬ ਬਰੇਸ਼ੀਆ ਅਤੇ ਸ਼ੇਰ-ਏ-ਪੰਜਾਬ ਕੋਰਤੇਨੋਵਾ(ਬੈਰਗਮੋ) ਵਿਚਕਾਰ ਖੇਡਿਆ ਗਿਆ।
ਫਾਈਨਲ ਵਿੱਚ 15 ਉਵਰਾਂ ਦੇ ਮੈਚ ਵਿੱਚ ਸ਼ੇਰ-ਏ-ਪੰਜਾਬ ਕੋਰਤੇਨੋਵਾ (ਬੈਰਗਮੋ) ਨੇ ਪਹਿਲਾਂ ਬੱਲੇਬਾਜੀ ਕਰਦਿਆ 129 ਦੌੜਾਂ ਬਣਾਈਆ। ਜਿਸਦੇ ਜਵਾਬ ਵਿੱਚ ਪੰਜਾਬ ਸਪੋਰਟਸ ਕਲੱਬ ਬਰੇਸ਼ੀਆ ਨੇ ਖੇਡਦਿਆਂ 130 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਮੈਚ ਦਾ ਵਧੀਆ ਖਿਡਾਰੀ ਦਾ ਖਿਤਾਬ ਲਵਪ੍ਰੀਤ ਨੂੰ ਦਿੱਤਾ ਗਿਆ, ਜਦਕਿ ਟੂਰਨਾਂਮੈਂਟ ਦਾ ਵਧੀਆ ਬੱਲੇਬਾਜ ਦਾਰਾ ਕੋਰਤੇਨੋਵਾ ਅਤੇ ਵਧੀਆਂ ਗੇਂਦਬਾਜ ਚੰਨ ਕਿਊਨਜਾਨੋ ਨੂੰ ਦਿੱਤਾ ਗਿਆ। ਫਾਈਨਲ ਖੇਡ ਰਹੀਆਂ ਦੋਨਾਂ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ ਵੀ ਵੰਡੇ ਗਏ ।
ਇਹ ਵੀ ਪੜ੍ਹੋ : ਵੱਡੀ ਪਲਾਨਿੰਗ ਦੀ ਰੌਂਅ 'ਚ ਚੀਨ, ਪੰਜਾਬ ਦੇ ਉਦਯੋਗਾਂ ਲਈ ਖ਼ਤਰੇ ਦੀ ਘੰਟੀ
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜੀ ਰੱਖਣ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਖਿਡਾਰੀਆਂ ਨੂੰ ਕ੍ਰਿਕੇਟ ਗਰਾਂਊਂਡ ਮੁਹੱਈਆ ਕਰਵਾ ਕੇ ਦਿੱਤੀ ਹੈ, ਜਿੱਥੇ ਅੱਜ ਇਹ ਟੂਰਨਾਂਮੈਂਟ ਖੇਡਿਆ ਜਾ ਰਿਹਾ ਹੈ। ਉਹਨਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੀ ਪ੍ਰਬੰਧਕੀ ਕਮੇਟੀ ਨੌਜਵਾਨ ਸਿੰਘ ਸਭਾ ਫਲੇਰੋ ਨਾਲ ਮਿਲ ਕੇ ਅੱਗੇ ਵੀ ਅਜਿਹੇ ਉਪਰਾਲੇ ਕਰਦੀ ਰਹੇਗੀ। ਇਸ ਮੌਕੇ ਉਪ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਸਵਰਨ ਸਿੰਘ ਲਾਲੇਵਾਲ, ਅਮਰੀਕ ਸਿੰਘ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ, ਕੁਲਵੰਤ ਸਿੰਘ ਬੱਸੀ, ਭਗਵਾਨ ਸਿੰਘ, ਲਖਵਿੰਦਰ ਸਿੰਘ ਡੋਗਰਾਂਵਾਲ ਸੀਨੀਅਰ ਆਗੂ ਸ਼ਰੋਮਣੀ ਅਕਾਲੀ ਦਲ ਇਟਲੀ ਵਿੰਗ,ਕਮਲ ਮੁਲਤਾਨੀ, ਹਾਜਿਰ ਸਨ।
ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8