ਬ੍ਰਿਟੇਨ ਦੇ ਸ਼ਾਪਿੰਗ ਸੈਂਟਰ ''ਚ ਅੱਗ ਦੀ ਘਟਨਾ ਲਈ ਪੰਜਾਬੀ ਵਿਅਕਤੀ ਨੂੰ ਹੋਈ ਸਜ਼ਾ

Friday, Jul 03, 2020 - 11:28 PM (IST)

ਬ੍ਰਿਟੇਨ ਦੇ ਸ਼ਾਪਿੰਗ ਸੈਂਟਰ ''ਚ ਅੱਗ ਦੀ ਘਟਨਾ ਲਈ ਪੰਜਾਬੀ ਵਿਅਕਤੀ ਨੂੰ ਹੋਈ ਸਜ਼ਾ

ਲੰਡਨ- ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਪੰਜਾਬੀ ਵਿਅਕਤੀ ਨੂੰ 34 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਪਿਛਲੇ ਸਾਲ ਬ੍ਰਿਟੇਨ ਦੇ ਲੀਸੇਸਟਰ ਵਿਚ ਇਕ ਸ਼ਾਪਿੰਗ ਸੈਂਟਰ ਵਿਚ ਅੱਗ ਦੀ ਘਟਨਾ ਵਿਚ ਆਪਣਾ ਦੋਸ਼ ਕਬੂਲ ਕੀਤਾ ਸੀ।

ਪਰਵਿੰਦਰ ਸਿੰਘ (28) ਨੂੰ ਇਸ ਹਫਤੇ ਜੇਲ ਦੀ ਸਜ਼ਾ ਸੁਣਾਈ ਗਈ। ਉਹ ਜਨਵਰੀ 2019 ਵਿਚ ਹੋਈ ਅੱਗ ਦੀ ਘਟਨਾ ਦੇ ਸਬੰਧ ਵਿਚ ਲੀਸੇਸਟਰ ਕ੍ਰਾਊਨ ਅਦਾਲਤ ਵਿਚ ਪੇਸ਼ ਹੋਇਆ ਸੀ। ਲੀਸੇਸਟਰਸ਼ਾਇਰ ਪੁਲਸ ਨੇ ਕਿਹਾ ਕਿ ਅੱਗ ਵਿਚ ਵਪਾਰ ਬੰਦ ਹੋਏ, ਜਿਸ ਨਾਲ ਮਾਲਕਾਂ, ਕਰਮਚਾਰੀਆਂ ਤੇ ਲੋਕਾਂ ਨੂੰ ਨੁਕਸਾਨ ਹੋਇਆ। ਪੁਲਸ ਬਲ ਦੀ ਡਿਟੈਕਟਿਵ ਕਾਂਸਟੇਬਲ ਜੇਮਾ ਐਲੇਨ ਨੇ ਕਿਹਾ ਕਿ ਵਪਾਰ ਪੂਰੀ ਤਰ੍ਹਾਂ ਨਾਲ ਬੰਦ ਹੋ ਗਏ ਤੇ ਖੁਸ਼ਕਿਸਮਤੀ ਰਹੀ ਕਿ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਕ ਵਿਅਕਤੀ ਦੇ ਕਾਰੇ ਨਾਲ ਉਸ ਰਾਤ ਜਾਨੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਕਿ ਅੱਗ ਦੇ ਸਮੇਂ ਬੇਲਗ੍ਰੇਵ ਕਮਰਸ਼ੀਅਲ ਸੈਂਟਰ ਕੰਪਲੈਕਸ ਵਿਚ ਕਾਫੀ ਲੋਕ ਸਨ।

ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਕਿ ਅੱਗ ਲੱਗਣ ਤੋਂ ਪਹਿਲਾਂ ਇਕ ਵਿਅਕਤੀ ਇਕ ਬੈਗ ਦੇ ਨਾਲ ਖੇਤਰ ਵਿਚ ਬੈਠਾ ਹੋਇਆ ਸੀ। ਵਿਅਕਤੀ ਨੇ ਉਥੇ ਅੱਗ ਦੇਖੀ ਜਿਥੇ ਉਹ ਬੈਠਾ ਹੋਇਆ ਸੀ ਤੇ ਉਹ ਉਥੋਂ ਉੱਠ ਕੇ ਚਲਾ ਗਿਆ। ਸੀਸੀਟੀਵੀ ਵਿਚ ਦੇਖਿਆ ਗਿਆ ਕਿ ਅੱਗ ਲੱਗਣ ਤੋਂ ਬਾਅਦ ਵਿਅਕਤੀ ਉਥੋਂ ਚਲਿਆ ਗਿਆ। ਜਾਂਚ ਵਿਚ ਉਕਤ ਵਿਅਕਤੀ ਦੀ ਪਛਾਣ ਸਿੰਘ ਦੇ ਤੌਰ 'ਤੇ ਹੋਈ ਤੇ ਉਸ ਨੂੰ ਬੀਤੇ ਅਕਤੂਬਰ ਵਿਚ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ 29 ਜੂਨ ਨੂੰ ਸਜ਼ਾ ਸੁਣਾਈ ਗਈ।


author

Baljit Singh

Content Editor

Related News