ਪਾਕਿ ਸਰਕਾਰ ਦਾ ਵਿਦਿਆਰਥਣਾਂ ਲਈ ਅਜੀਬੋ-ਗਰੀਬ ਫੈਸਲਾ, ਮਿਲਣਗੀਆਂ 4 ਕੁੱਕੜੀਆਂ, 1 ਕੁੱਕੜ ਤੇ ਇਕ ਪਿੰਜਰਾ

08/27/2016 5:42:12 PM

ਇਸਲਾਮਾਬਾਦ— ਕੁੜੀਆਂ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ''ਚ ਅੱਗੇ ਹੁੰਦੀਆਂ ਹਨ। ਭਾਰਤ ''ਚ ਕੁੜੀਆਂ ਦੇ ਸੁਨਹਿਰੀ ਭਵਿੱਖ ਲਈ ਵੱਖ-ਵੱਖ ਸੂਬਾ ਸਰਕਾਰਾਂ ਕਿਤਾਬਾਂ ਤੇ ਲੈਪਟਾਪ ਦਿੰਦੀ ਹੈ ਤਾਂ ਕਿ ਉਹ ਭਵਿੱਖ ''ਚ ਸਫਲ ਹੋ ਸਕਣ ਪਰ ਪਾਕਿਸਤਾਨ ''ਚ ਇਸ ਦੇ ਉਲਟ ਹੈ, ਇੱਥੇ ਕੁੜੀਆਂ ਨੂੰ ਕਿਤਾਬਾਂ, ਲੈਪਟਾਪ ਦੀ ਥਾਂ ਕੁੱਕੜੀ, ਕੁੱਕੜ ਤੇ ਪਿੰਜਰਾ ਦਿੱਤਾ ਜਾ ਰਿਹਾ ਹੈ। ਪਾਕਿਸਤਾਨ ''ਚ ਪੰਜਾਬ ਸੂਬੇ ਦੀ ਸਰਕਾਰ ਦੀ ਸਕੂਲੀ ਕੁੜੀਆਂ ਲਈ ਇਹ ਅਜੀਬੋ-ਗਰੀਬ ਯੋਜਨਾ  ਹੈ। ਕੁੜੀਆਂ ਨੂੰ 4 ਕੁੱਕੜੀਆਂ, 1 ਕੁੱਕੜ ਅਤੇ 1 ਪਿੰਜਰਾ ਦਿੱਤਾ ਜਾਵੇਗਾ। 

ਸਰਕਾਰ ਨੇ ਇਸ ਲਈ ਅਨੋਖੀ ਦਲੀਲ ਵੀ ਦਿੱਤੀ ਹੈ। ਇਸ ਯੋਜਨਾ ਦਾ ਮਕਸਦ ਮੁਰਗੀ ਪਾਲਣ ਨੂੰ ਵਧਾਵਾ ਦੇਣਾ ਹੈ। ਇਸ ਦੇ ਨਾਲ ਹੀ ਇਸ ਦੇ ਪਿਛੇ ਦਾ ਮਕਸਦ ਹੈ ਕਿ ਕੁੜੀਆਂ ਨੂੰ ਖਾਣਾ ਬਣਾਉਣ ''ਚ ਅਤੇ ਚੁੱਲ੍ਹੇ-ਚੌਕੇ ''ਚ ਦਿਲਚਸਪੀ ਪੈਦਾ ਕੀਤੀ ਜਾ ਸਕੇ। ਸਰਕਾਰ ਨੇ ਇਕ ਹਜ਼ਾਰ ਸਕੂਲਾਂ ''ਚ ਇਹ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਇਸ ਯੋਜਨਾ ਨੂੰ ਅਗਲੇ ਮਹੀਨੇ ਤੋਂ ਸ਼ੁਰੂ ਕਰਨ ਦਾ ਪ੍ਰਸਤਾਵ ਹੈ। ਇਸ ਲਈ 1,000 ਪ੍ਰਾਇਮਰੀ ਸਕੂਲਾਂ ਦੀਆਂ ਕੁੜੀਆਂ ਦੀ ਚੋਣ ਕੀਤੀ ਗਈ ਹੈ। ਔਰਤਾਂ ਨੇ ਇਸ ਫੈਸਲੇ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਮਨੁੱਖੀ ਅਧਿਕਾਰ ਵਰਕਰਾਂ ਨੇ ਸਰਕਾਰ ਦੀ ਇਸ ਹਰਕਤ ''ਤੇ ਕਿਹਾ ਕਿ ਸਾਨੂੰ ਸ਼ਰਮਿੰਦਗੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਅੱਗੇ ਵਧ ਰਹੀ ਹੈ, ਉੱਥੇ ਹੀ ਪਾਕਿਸਤਾਨ ਪਿਛੇ ਜਾ ਰਿਹਾ ਹੈ। ਸਰਕਾਰ ਨੂੰ ਤਾਂ ਕੁੜੀਆਂ ਦੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ, ਬਜਾਏ ਇਸ ਦੇ ਉਨ੍ਹਾਂ ਦੇ ਦਿਮਾਗ ਵਿਚ ਇਹ ਗੱਲ ਪਾਈ ਜਾਵੇ ਕਿ ਔਰਤ ਸਿਰਫ ਚੁੱਲ੍ਹਾ-ਚੌਕਾ ਹੀ ਕਰਦੀ ਹਨ।


Tanu

News Editor

Related News