ਇਟਲੀ ''ਚ ਪੰਜਾਬ ਦੀ ਧੀ ਨੇ ਵਧਾਇਆ ਦੇਸ਼ ਵਾਸੀਆਂ ਦਾ ਮਾਣ

Tuesday, Jul 07, 2020 - 10:15 AM (IST)

ਇਟਲੀ ''ਚ ਪੰਜਾਬ ਦੀ ਧੀ ਨੇ ਵਧਾਇਆ ਦੇਸ਼ ਵਾਸੀਆਂ ਦਾ ਮਾਣ

ਮਿਲਾਨ, (ਸਾਬੀ ਚੀਨੀਆ)- ਅਜੋਕੇ ਯੁੱਗ ਅੰਦਰ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਨਾਲੋਂ ਘੱਟ ਨਹੀਂ ਰਹੀਆਂ ਸਗੋਂ ਹਰੇਕ ਖੇਤਰ ਵਿਚ ਮਿਹਨਤ ਕਰਕੇ ਅੱਗੇ ਵੱਧ ਰਹੀਆਂ ਹਨ। ਇਟਲੀ 'ਚ ਸਿੱਖਿਆ ਦੇ ਖੇਤਰ ਵਿਚ ਅਜਿਹੀ ਹੀ ਮਿਸਾਲ ਪੈਦਾ ਕੀਤੀ ਹੈ ਫਤਿਹਗੜ੍ਹ ਸਾਹਿਬ ਦੇ ਪਿੰਡ ਬਲਾੜਾ ਮੰਦਰ ਨਾਲ਼ ਸਬੰਧਿਤ ਪ੍ਰਭਜੋਤ ਕੌਰ ਨੇ, ਜਿਸ 'ਤੇ ਸਭ ਨੂੰ ਮਾਣ ਹੈ। ਸ:ਅਵਤਾਰ ਸਿੰਘ ਅਤੇ ਬੀਬੀ ਕਰਮਜੀਤ ਕੌਰ ਦੀ ਹੋਣਹਾਰ ਸਪੁੱਤਰੀ ਪ੍ਰਭਜੋਤ ਕੌਰ ਜੋਤੀ ਨੇ ਹੋਟਲ ਮੈਨੇਜਿੰਗ ਦੇ ਕੋਰਸ ਵਿਚੋਂ 100 ਫੀਸਦੀ ਨੰਬਰ ਲੈ ਕੇ ਮਾਪਿਆਂ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। 

ਉਸ ਨੇ ਕਰੇਮੋਨਾ ਨੇੜਲੇ ਚੀ ਆਰ ਫੋਰਮਾ ਇਸਟੀਚਿਊਟ ਤੋਂ ਇਸ ਕੋਰਸ ਵਿਚ ਸਭ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਜੋ ਕਿ ਸਮੁੱਚੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਆਪਣੀ ਧੀ ਦੀ ਇਸ ਵਿੱਦਿਅਕ ਪ੍ਰਾਪਤੀ 'ਤੇ ਖੁਸ਼ੀ ਮਹਿਸੂਸ ਕਰਦਿਆਂ ਪ੍ਰਭਜੋਤ ਦੇ ਮਾਪਿਆ ਨੇ ਦੱਸਿਆ ਕਿ ਪ੍ਰਭਜੋਤ ਸ਼ੁਰੂ ਤੋਂ ਹੀ ਕਾਫੀ ਹੁਸ਼ਿਆਰ ਹੈ ਅਤੇ ਉਸ ਨੇ ਚੰਗੇ ਨੰਬਰ ਹਾਸਲ ਕਰਕੇ ਸਾਡੀ ਖੁਸ਼ੀ ਨੂੰ ਹੋਰ ਦੁੱਗਣਾ ਕਰ ਦਿੱਤਾ ਹੈ।


author

Lalita Mam

Content Editor

Related News