ਪੁਲਵਾਮਾ ਹਮਲਾ 2019: ਯੂਰਪੀ ਸੰਸਦ ਦੇ 4 ਮੈਬਰਾਂ ਨੇ ਪਾਕਿ ''ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

Friday, Nov 06, 2020 - 05:58 PM (IST)

ਪੁਲਵਾਮਾ ਹਮਲਾ 2019: ਯੂਰਪੀ ਸੰਸਦ ਦੇ 4 ਮੈਬਰਾਂ ਨੇ ਪਾਕਿ ''ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

ਬ੍ਰਸੇਲਸ (ਬਿਊਰੋ): ਯੂਰਪੀ ਸੰਸਦ (MEP) ਦੇ ਮੈਂਬਰਾਂ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਵੱਲੋਂ ਆਪਣੀ ਨੈਸ਼ਨਲ ਅਸੈਂਬਲੀ ਵਿਚ ਭਾਰਤ ਵਿਚ ਹੋਏ ਪੁਲਵਾਮਾ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਬਾਰੇ ਸਵੀਕਾਰ ਕੀਤੇ ਬਿਆਨ ਦੀ ਨਿੰਦਿਆ ਕੀਤੀ ਹੈ। ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੂੰ ਚਾਰ ਐੱਮ.ਈ.ਪੀ.- ਥਿਏਰੀ ਮੈਰੀਆਨੋ, ਜੂਲੀ ਲਿੰਚੇਕਸ, ਵਿਰਜਿਨੀ ਜੋਰਨ ਅਤੇ ਫਰਾਂਸ ਜੇਮੇਟ ਨੇ ਜ਼ੋਰਦਾਰ ਸ਼ਬਦਾਂ ਵਿਚ ਪਾਕਿਸਤਾਨ 'ਤੇ ਤੁਰੰਤ ਪਾਬੰਦੀ ਲਗਾਉਣ ਅਤੇ ਯੂਰਪ ਵਿਚ ਇਸੇ ਤਰ੍ਹਾ ਦੇ ਅੱਤਵਾਦੀ ਹਮਲਿਆਂ ਵਿਚ ਪਾਕਿਸਤਾਨ ਦੀ ਹਿੱਸੇਦਾਰੀ ਦੀ ਜਾਂਚ ਦੀ ਮੰਗ ਕੀਤੀ ਹੈ।

ਮੈਂਬਰਾਂ ਨੇ ਕੀਤੀ ਅਪੀਲ
ਮੈਂਬਰਾਂ ਮੁਤਾਬਕ,''ਅਸੀਂ ਯੂਰਪੀ ਕਮਿਸ਼ਨ ਅਤੇ ਯੂਰਪੀ ਵਿਦੇਸ਼ ਕਾਰਵਾਈ ਸੇਵਾਵਾਂ ਨੂੰ ਪੁਲਵਾਮਾ ਹਮਲੇ ਵਿਚ ਆਪਣੀ ਹਿੱਸੇਦਾਰੀ ਦੇ ਲਈ ਇਸਲਾਮੀ ਗਣਤੰਤਰ ਪਾਕਿਸਤਾਨ ਦੀ ਲੀਡਰਸ਼ਿਪ ਅਤੇ ਸਰਕਾਰ ਦੀ ਤੁਰੰਤ ਨਿੰਦਾ ਕਰਨ ਦੀ ਅਪੀਲ ਕਰਦੇ ਹਾਂ। ਇਸ ਦੇ ਨਾਲ ਹੀ ਯੂਰਪੀ ਸੰਘ ਨੂੰ ਅਪੀਲ ਕਰਦੇ ਹਾਂ ਕਿ ਉਹ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਪਾਬੰਦੀਆਂ 'ਤੇ ਵਿਚਾਰ ਕਰੇ।''

PunjabKesari

ਪਾਕਿ ਮੰਤਰੀ ਨੇ ਮੰਨੀ ਹਮਲੇ ਦੀ ਗੱਲ
14 ਫਰਵਰੀ, 2019 ਨੂੰ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਕੇਂਦਰੀ ਰਿਜਰਵ ਪੁਲਸ ਬਲ (CRPF) ਦੇ ਕਾਫਿਲੇ 'ਤੇ ਅੱਤਵਾਦੀ ਹਮਲੇ ਵਿਚ 40 ਸੈਨਿਕਾਂ ਦੀ ਜਾਨ ਚਲੀ ਗਈ ਸੀ। ਅੱਤਵਾਦੀਆਂ ਨੇ ਬੱਸ ਵਿਚ ਵਿਸਫੋਟਕ ਨਾਲ ਭਰੀ ਗੱਡੀ ਨੂੰ ਟਕਰਾ ਦਿੱਤਾ ਸੀ। ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ (JeM) ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਲਈ ਜ਼ਿੰਮੇਵਾਰ ਹੋਣ ਦਾ ਦਾਅਵਾ ਕੀਤਾ ਸੀ। ਪਾਕਿਸਤਾਨ ਨੇ ਹਮਲੇ ਦੀ ਜ਼ਿੰਮੇਵਾਰੀ ਤੋਂ ਬਾਰ-ਬਾਰ ਇਨਕਾਰ ਕੀਤਾ ਸੀ। ਭਾਵੇਂਕਿ 29 ਅਕਤੂਬਰ, 2020 ਨੂੰ ਪਾਕਿਸਤਾਨ ਦੇ ਸੰਘੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿਚ ਖੜ੍ਹੇ ਹੋਕੇ ਇਮਰਾਨ ਖਾਨ ਦੀ ਸਰਕਾਰ ਦੇ ਤਹਿਤ ਪੁਲਵਾਮ ਅੱਤਵਾਦੀ ਹਮਲੇ ਨੂੰ ਸਫਲਤਾ ਦੇ ਰੂਪ ਵਿਚ ਸਵੀਕਾਰ ਕੀਤਾ। ਚੌਧਰੀ ਨੇ ਇਸ ਹਮਲੇ ਨੂੰ ਵੱਡੀ ਉਪਲਬਧੀ ਦੱਸਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੂੰ ਇਸ ਦਾ ਕ੍ਰੈਡਿਟ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਤੋਂ ਉਡਾਣਾਂ ਲਈ ਵਿਕਟੋਰੀਆ ਟ੍ਰਾਂਸ-ਤਸਮਾਨ ਟ੍ਰੈਵਲ ਬੱਬਲ 'ਚ ਸ਼ਾਮਲ 

ਮੈਂਬਰਾਂ ਵੱਲੋਂ ਤੁਰੰਤ ਕਾਰਵਾਈ ਦੀ ਮੰਗ
ਯੂਰਪੀ ਸੰਸਦ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਰਾਜਨੀਤਕ ਸ਼ਾਸਨ ਅਤੇ ਨੇਤਾਵਾਂ ਦੇ ਕੰਟਰੋਲ ਵਿਚ ਹੈ ਜੋ ਕਿ ਇੱਕ ਰਾਜ ਦੁਆਰਾ ਸਪਾਂਸਰ ਕੀਤੇ ਅੱਤਵਾਦ ਦੇ ਦੇਸ਼ ਵਜੋਂ ਚੰਗੀ ਤਰ੍ਹਾਂ ਦਸਤਾਵੇਜ਼ਿਤ ਹੈ। ਉਹਨਾਂ ਨੇ ਕਿਹਾ,''ਪਾਕਿਸਤਾਨ ਦੀ ਸੰਸਦ ਦੇ ਅੰਦਰ ਇਕ ਸਰਵਿਸ ਮੰਤਰੀ ਇਮਰਾਨ ਖਾਨ ਨੇ ਨੈਸ਼ਨਲ ਅਸੈਂਬਲੀ ਦੇ ਅੰਦਰ ਓਸਾਮਾ ਬਿਨ ਲਾਦੇਨ ਨੂੰ ਇਕ ਸ਼ਹੀਦ ਕਿਹਾ ਸੀ, ਜਿਸ ਨੂੰ ਅਹੁਦਾ ਸੰਭਾਲੇ ਛੇ ਮਹੀਨੇ ਵੀ ਨਹੀਂ ਹੋਏ ਸਨ।'' ਐੱਮ.ਈ.ਪੀ. ਨੇ ਦੱਸਿਆ ਕਿ ਅਜਿਹੇ ਸਮੇਂ ਵਿਚ ਜਦੋਂ ਗਲੋਬਲ ਸਿਹਤ ਮਹਾਮਾਰੀ, ਯੂਰਪ ਅਤੇ ਫਰਾਂਸ ਵਿਚ ਜਨਤਕ ਅਸੁਰੱਖਿਆ ਵਧਾ ਰਹੀ ਹੈ ਖਾਸ ਤੌਰ 'ਤੇ ਉਦੋਂ ਅੱਤਵਾਦ ਦੇ ਵੱਧਦੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।'' ਉਹਨਾਂ ਨੇ ਕਿਹਾ,''ਇਸ ਤਰ੍ਹਾਂ ਦੀਆਂ ਧਮਕੀਆਂ ਅਤੇ ਬੇਕਸੂਰ ਲੋਕਾਂ 'ਤੇ ਭਿਆਨਕ ਹਿੰਸਕ ਹਮਲਿਆਂ ਦੇ ਸਾਹਮਣੇ ਇਹ ਜ਼ਰੂਰੀ ਹੈ ਕਿ ਯੂਰਪੀ ਸੰਘ ਚੁੱਪ ਨਾ ਰਹੇ। ਅੱਤਵਾਦ ਦੀਆਂ ਹਰਕਤਾਂ ਦਾ ਕੋਈ ਵੀ ਪ੍ਰਵੇਸ਼, ਭਾਵੇਂ ਉਹ ਦੁਨੀਆ ਵਿਚ ਕਿਤੇ ਵੀ ਹੋਵੇ ਉਹਨਾਂ ਨੂੰ ਯੂਰਪੀ ਨੇਵਾਵਾਂ ਵੱਲੋ ਤੁਰੰਤ ਨਿੰਦਾ ਅਤੇ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ।''


author

Vandana

Content Editor

Related News