Hyundai ਦਾ ਦੋਹਰਾ ਚਿਹਰਾ ਬੇਨਕਾਬ! ਪਾਕਿ ਦੀ ਤਰਫ਼ਦਾਰੀ 'ਤੇ ਮੰਗਣੀ ਪਈ ਮੁਆਫ਼ੀ, ਭਾਰਤ ਨੂੰ ਦੱਸਿਆ ਦੂਜਾ ਘਰ
Monday, Feb 07, 2022 - 10:51 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਮਲਟੀ ਨੈਸ਼ਨਲ ਕੰਪਨੀਆਂ ਲਈ ਉਹਨਾਂ ਦਾ ਕਾਰੋਬਾਰ ਹੀ ਸਭ ਕੁਝ ਹੁੰਦਾ ਹੈ। ਉਹਨਾਂ ਲਈ ਉਸ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਬਿਲਕੁੱਲ ਵੀ ਮਾਇਨੇ ਨਹੀਂ ਰੱਖਦੀਆਂ, ਜਿੱਥੇ ਉਹਨਾਂ ਨੇ ਆਪਣੀ ਯੂਨਿਟਸ ਜਾਂ ਉਤਪਾਦ ਵੇਚਣਾ ਹੁੰਦਾ ਹੈ। ਵਿਦੇਸ਼ੀ ਕੰਪਨੀਆਂ ਦੀ ਇਸ ਸੋਚ ਨਾਲ ਜੁੜੇ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜਾ ਮਾਮਲਾ ਦੱਖਣੀ ਕੋਰੀਆਈ ਕੰਪਨੀ ਹੁੰਡੇਈ (Hyundai) ਨਾਲ ਜੁੜਿਆ ਹੈ ਜਿਸ ਦੀ ਪਾਕਿਸਤਾਨੀ ਯੂਨਿਟ ਵੱਲੋਂ ਕੀਤੇ ਗਏ ਵਿਵਾਦਿਤ ਟਵੀਟ ਨੂੰ ਲੈਕੇ ਭਾਰਤ ਵਿਚ ਹੁੰਡੇਈ ਦੇ ਬਾਈਕਾਟ ਦੀ ਮੰਗ ਹੋ ਰਹੀ ਹੈ।
ਕਸ਼ਮੀਰ ਨੂੰ ਲੈਕੇ ਕੀਤੀ ਇਤਰਾਜ਼ਯੋਗ ਟਿੱਪਣੀ
ਹੁੰਡੇਈ ਦੀ ਪਾਕਿਸਤਾਨ ਯੂਨਿਟ ਨੇ ਜਿਹੜਾ ਟਵੀਟ ਕੀਤਾ ਉਸ ਵਿਚ ਕਸ਼ਮੀਰ ਦੀ ਆਜ਼ਾਦੀ ਨੂੰ ਲੈ ਕੇ ਬਹੁਤ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਗੱਲ ਦੂਰ ਤੱਕ ਗਈ ਤਾਂ ਕੰਪਨੀ ਨੇ ਖੁਦ ਨੂੰ ਮੁਸੀਬਤ ਵਿਚ ਪਿਆ ਦੇਖ ਕੇ ਹੁੰਡੇਈ (ਪਾਕਿਸਤਾਨ) ਨੇ ਉਹ ਟਵੀਟ ਡਿਲੀਟ ਕਰ ਦਿੱਤਾ ਜੋ ਭਾਰਤ ਵਿਚ ਵਾਇਰਲ ਹੋ ਚੁੱਕਾ ਸੀ। ਭਾਰਤ ਸਮੇਤ ਦੁਨੀਆ ਭਰ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੇ ਹੁੰਡੇਈ ਦੀ ਇਸ ਹਰਕਤ 'ਤੇ ਸਖ਼ਤ ਨਾਰਾਜ਼ਗੀ ਅਤੇ ਇਤਰਾਜ ਜਤਾਉਂਦੇ ਹੋਏ ਸਿੱਧੇ-ਸਿੱਧੇ ਅਤੇ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ।
ਸੋਸ਼ਲ ਮੀਡੀਆ 'ਤੇ ਲੋਕਾਂ ਨੇ ਜਤਾਇਆ ਇਤਰਾਜ਼
ਇਸ ਦੇ ਜਵਾਬ ਵਿਚ ਕੰਪਨੀ ਨੇ ਐਤਵਾਰ ਸ਼ਾਮ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਸੀ।ਇਸ ਨਾਲ ਲੋਕਾਂ ਦਾ ਗੁੱਸਾ ਹੋਰ ਵੀ ਵੱਧ ਗਿਆ। ਲੋਕਾਂ ਨੇ ਟਵਿੱਟਰ 'ਤੇ ਹੀ ਹੁੰਡੇਈ ਦੀ ਜੰਮ ਕੇ ਕਲਾਸ ਲਗਾਈ। ਟਵਿੱਟਰ 'ਤੇ ਇਕ ਯੂਜ਼ਰ ਨੇ ਲਿਖ ਦਿੱਤਾ ਕਿ ਲੱਗਦਾ ਹੈ ਕਿ ਭਾਰਤ ਵਿਚ ਹੁੰਡੇਈ ਨੂੰ ਟਾਟਾ ਕਹਿਣਾ ਦਾ ਸਮਾਂ ਆ ਚੁੱਕਾ ਹੈ। ਉੱਥੇ ਕੁਝ ਨੇ ਕਿਹਾ ਕਿ ਪਾਕਿਸਤਾਨੀ ਯੂਨਿਟ ਦੇ ਟਵੀਟ ਦੀ ਨਿੰਦਾ ਕਰਦਿਆਂ ਮੁਆਫ਼ੀ ਮੰਗਣ ਦੀ ਬਜਾਏ ਇੰਡੀਆ ਦੀ ਯੂਨਿਟ ਵੱਖਰਾ ਕੁਝ ਕਹਿ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ ’ਚ ਪ੍ਰਦਰਸ਼ਨਕਾਰੀਆਂ ’ਤੇ ਚੜ੍ਹਿਆ ਵਾਹਨ, ਕਈ ਜ਼ਖਮੀ
ਹੁੰਡੇਈ ਨੇ ਸਫਾਈ ਵਿਚ ਕਹੀ ਇਹ ਗੱਲ
ਕੰਪਨੀ ਨੇ ਕਿਹਾ ਹੈ ਕਿ ਭਾਰਤ ਵਿਚ ਉਹ ਪਿਛਲੇ 25 ਸਾਲ ਤੋਂ ਕਾਰੋਬਾਰ ਕਰ ਰਹੀ ਹੈ ਅਤੇ ਕੌਮੀਅਤ ਦੀ ਭਾਵਨਾ ਦਾ ਦਿਲੋਂ ਸਨਮਾਨ ਕਰਦੀ ਹੈ। ਹੁੰਡੇਈ ਨੇ ਕਿਹਾ ਕਿ ਭਾਰਤ ਸਾਡਾ ਦੂਜਾ ਘਰ ਹੈ। ਅਸੀਂ ਜ਼ੀਰੋ ਟੌਲਰੈਂਸ ਨੀਤੀ 'ਤੇ ਵਿਸ਼ਵਾਸ ਕਰਦੇ ਹਾਂ। ਅਸੀਂ ਇਸ ਦੀ ਸਖ਼ਤ ਆਲੋਚਨਾ ਕਰਦੇ ਹਾਂ। ਅਸੀਂ ਭਾਰਤ ਪ੍ਰਤੀ ਵਚਨਬੱਧ ਹਾਂ ਅਤੇ ਇਸ ਦੇਸ਼ ਦੇ ਲੋਕਾ ਨਾਲ ਖੜ੍ਹੇ ਰਹਾਂਗੇ ਅਤੇ ਕੰਮ ਕਰਦੇ ਰਹਾਂਗੇ।
ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।