ਪਾਕਿਸਤਾਨ ''ਚ ਗੈਸ ਸੰਕਟ, ਇਮਰਾਨ ਸਰਕਾਰ ਖ਼ਿਲਾਫ਼ ਜ਼ਬਰਦਸਤ ਵਿਰੋਧ ਪ੍ਰਦਰਸ਼ਨ

Sunday, Dec 19, 2021 - 01:46 PM (IST)

ਪਾਕਿਸਤਾਨ ''ਚ ਗੈਸ ਸੰਕਟ, ਇਮਰਾਨ ਸਰਕਾਰ ਖ਼ਿਲਾਫ਼ ਜ਼ਬਰਦਸਤ ਵਿਰੋਧ ਪ੍ਰਦਰਸ਼ਨ

ਇਸਲਾਮਾਬਾਦ (ਏ.ਐਨ.ਆਈ.): ਵੱਧਦੀ ਮਹਿੰਗਾਈ ਦਰਮਿਆਨ ਚੱਲ ਰਹੇ ਗੈਸ ਸੰਕਟ ਨੂੰ ਲੈ ਕੇ ਇਮਰਾਨ ਖਾਨ ਸਰਕਾਰ ਖ਼ਿਲਾਫ਼ ਸ਼ੁੱਕਰਵਾਰ ਨੂੰ ਪੂਰੇ ਪਾਕਿਸਤਾਨ 'ਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਅਧਿਕਾਰਤ ਟਵਿੱਟਰ ਮੁਤਾਬਕ ਜਮਸ਼ੋਰੋ, ਕਵੇਟਾ, ਕਰਾਚੀ ਦੇ ਕਈ ਇਲਾਕਿਆਂ, ਲੋਰੇਲਾਈ, ਬਦੀਨ, ਕਸੂਰ, ਸੁੱਕਰ, ਰਾਵਲਪਿੰਡੀ, ਪਸਰੂਰ, ਖੁਸ਼ਾਬ, ਸ਼ਹੀਦ ਬੇਨਜ਼ੀਰਾਬਾਦ ਅਤੇ ਹੋਰ ਸ਼ਹਿਰਾਂ ਵਿੱਚ ਗੈਸ ਦੀ ਕਮੀ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ।

ਡਾਨ ਦੀ ਰਿਪੋਰਟ ਮੁਤਾਬਕ ਸਰਦੀਆਂ ਦੀ ਸ਼ੁਰੂਆਤ ਤੋਂ ਹੀ ਦੇਸ਼ ਦੇ ਲੋਕ ਗੈਸ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਕਰਾਚੀ ਦੇ ਪੂਰਬੀ ਜ਼ਿਲ੍ਹੇ ਵਿੱਚ ਇੱਕ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਿੰਧ ਦੇ ਸੂਚਨਾ ਮੰਤਰੀ ਸਈਦ ਗਨੀ ਨੇ ਕਿਹਾ ਕਿ ਪੀਪੀਪੀ ਦੇ ਵਰਕਰ ਪਾਰਟੀ ਪ੍ਰਧਾਨ ਬਿਲਾਵਲ ਭੁੱਟੋ-ਜ਼ਰਦਾਰੀ ਦੇ ਨਿਰਦੇਸ਼ਾਂ 'ਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਗੈਸ ਸੰਕਟ ਖ਼ਿਲਾਫ਼ ਇੱਕੋ ਸਮੇਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।ਕਰਾਚੀ 'ਚ ਗੈਸ ਸਪਲਾਈ ਨੂੰ ਮੁਅੱਤਲ ਕਰਨ 'ਤੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੀਟੀਆਈ ਪ੍ਰਸ਼ਾਸਨ ਬੇਅਸਰ ਅਤੇ ਅਸਮਰੱਥ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਸਮਰੱਥ ਫੈਡਰਲ ਸਰਕਾਰ ਜੋ ਸਾਡੇ 'ਤੇ ਥੋਪ ਦਿੱਤੀ ਗਈ ਹੈ, ਉਸ ਨੇ ਦਾਅਵਾ ਕੀਤਾ ਸੀ ਕਿ ਭਵਿੱਖ 'ਚ ਲੋਕ ਰੁਜ਼ਗਾਰ ਦੀ ਭਾਲ 'ਚ ਪਾਕਿਸਤਾਨ ਆਉਣਗੇ ਪਰ ਹੁਣ ਇੱਥੋਂ ਦੇ ਲੋਕਾਂ ਨੂੰ ਗੈਸ ਵੀ ਨਹੀਂ ਮਿਲ ਰਹੀ। 

ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ 'ਚ ਮਿਲਿਆ 2,300 ਸਾਲ ਪੁਰਾਣਾ ਬੋਧੀ ਮੰਦਰ

ਅੱਜ ਕਰਾਚੀ ਵਿੱਚ ਗੈਸ ਨਹੀਂ ਹੈ ਅਤੇ ਬਿਜਲੀ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ।ਇਸ ਮਹੀਨੇ ਦੇ ਸ਼ੁਰੂ ਵਿੱਚ ਸੂਈ ਸਦਰਨ ਗੈਸ ਕੰਪਨੀ ਲਿਮਟਿਡ (SSGCL) ਨੇ ਬਿਜਲੀ ਮੰਤਰਾਲੇ ਦੀ ਗੈਸ ਲੋਡ ਪ੍ਰਬੰਧਨ ਯੋਜਨਾ ਦੇ ਤਹਿਤ ਅਗਲੇ ਹੁਕਮਾਂ ਤੱਕ 11 ਦਸੰਬਰ ਤੋਂ ਸਾਰੇ ਗੈਰ-ਨਿਰਯਾਤ ਕਰਨ ਵਾਲੇ ਆਮ ਉਦਯੋਗਾਂ ਨੂੰ ਗੈਸ ਦੀ ਸਪਲਾਈ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਸੀ। ਮੌਜੂਦਾ ਸਰਦੀਆਂ ਦੇ ਸੀਜ਼ਨ ਦੌਰਾਨ ਘਰੇਲੂ ਅਤੇ ਵਪਾਰਕ ਖੇਤਰਾਂ ਨੂੰ ਗੈਸ ਮੁਹੱਈਆ ਕਰਵਾਉਣ ਦਾ ਫੈ਼ਸਲਾ ਲਿਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਹਾਂਗਕਾਂਗ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ 

 


author

Vandana

Content Editor

Related News