ਫਰਾਂਸ ''ਚ ਜੀ-7 ਸੰਮੇਲਨ ਦੇ ਵਿਰੋਧ ''ਚ ਪ੍ਰਦਰਸ਼ਨ ਸ਼ੁਰੂ
Sunday, Aug 25, 2019 - 08:46 PM (IST)

ਬੇਓਨ - ਦੱਖਣੀ-ਪੱਛਮੀ ਫਰਾਂਸ 'ਚ ਐਤਵਾਰ ਨੂੰ ਜੀ-7 ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਇਸ ਸੰਮਲੇਨ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਦੇ ਹੱਥਾਂ 'ਚ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦੀ ਤਸਵੀਰ ਫੜੀ ਹੋਈ ਸੀ। ਪ੍ਰਦਰਸ਼ਨਕਾਰੀਆਂ ਨੇ ਬੋਓਨ ਸ਼ਹਿਰ ਦੇ ਨੇੜੇ ਬਿਆਟ੍ਰਿਜ਼ ਰਿਜ਼ਾਰਟ 'ਚ ਮਾਰਚ ਕੱਢਿਆ, ਜਿਥੇ ਵਿਸ਼ਵ ਦੇ ਨੇਤਾ ਜੀ-7 ਸੰਮੇਲਨ ਲਈ ਇਕੱਠੇ ਹੋ ਰਹੇ ਹਨ।
ਪ੍ਰਦਰਸ਼ਨ ਦਾ ਆਯੋਜਨ ਵਾਤਾਵਰਣ ਕਾਰਕੁੰਨ ਸਮੂਹ ਏ. ਐੱਨ. ਵੀ. ਸੀ. ਓ. ਪੀ. 21 ਅਤੇ 2 ਹੋਰ ਸਮੂਹਾਂ ਨੇ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੈਕਰੋਨ ਦੇ ਅਸਤੀਫੇ ਦੀ ਮੰਗ ਕੀਤੀ। ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦੀਆਂ ਫੋਟੋਆਂ ਹੱਥਾਂ 'ਚ ਫੜੀ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀਆਂ ਨੀਤੀਆਂ ਦੀ ਨਿੰਦਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਪੁਲਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜਦੋਂ ਸੰਮੇਲਨ ਸ਼ੁਰੂ ਹੋਇਆ ਤਾਂ 9 ਹਜ਼ਾਰ ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੇ ਫਰਾਂਸ ਅਤੇ ਸਪੇਨ ਨੂੰ ਜੋੜਣ ਵਾਲੇ ਇਕ ਪੁਲ 'ਤੇ ਜੀ-7 ਵਿਰੋਧੀ ਮਾਰਚ ਕੱਢਿਆ, ਜਿਨ੍ਹਾਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੂੰ ਹੰਝੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰਨਾ ਪਿਆ।