ਫਰਾਂਸ ’ਚ ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਸੰਘਰਸ਼, 200 ਲੋਕ ਜ਼ਖ਼ਮੀ
Monday, Mar 27, 2023 - 11:11 AM (IST)
ਪੈਰਿਸ (ਯੂ. ਐੱਨ. ਆਈ.)– ਫਰਾਂਸ ਦੇ ਪੱਛਮੀ ਕਮਿਊਨ ਸੈਂਟੇ-ਸੋਲਾਈਨ ’ਚ ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਹੋਏ ਸੰਘਰਸ਼ ’ਚ ਘੱਟੋ-ਘੱਟ 200 ਲੋਕ ਜ਼ਖ਼ਮੀ ਹੋ ਗਏ ਹਨ। ਬੀ. ਐੱਫ. ਐੱਮ. ਟੀ. ਵੀ. ਦੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਫਰਾਂਸ ਮੀਡੀਆ ਰਿਪੋਰਟਾਂ ਅਨੁਸਾਰ ਖੇਤੀਬਾੜੀ ਦੀਆਂ ਜ਼ਰੂਰਤਾਂ ਲਈ ਇਕ ਵੱਡੇ ਜਲ ਭੰਡਾਰ ਦੀ ਉਸਾਰੀ ਦੇ ਵਿਰੁੱਧ ਸ਼ਨੀਵਾਰ ਨੂੰ ਸੈਂਟੇ-ਸੋਲਾਈਨ ’ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਪਾਕਿ ਗ੍ਰਹਿ ਮੰਤਰੀ ਦਾ ਵੱਡਾ ਬਿਆਨ, ਕਿਹਾ-“ਜਾਂ ਤਾਂ ਇਮਰਾਨ ਖਾਨ ਜਾਂ ਸਾਨੂੰ ਮਾਰ ਦਿੱਤਾ ਜਾਵੇਗਾ'
ਪ੍ਰਦਰਸ਼ਨਕਾਰੀਆਂ ਨੇ ਮੋਲੋਟੋਵ ਕਾਕਟੇਲ ਦੀ ਵਰਤੋਂ ਕੀਤੀ ਅਤੇ ਘੱਟੋ-ਘੱਟ 4 ਪੁਲਸ ਵਾਹਨਾਂ ਨੂੰ ਅੱਗ ਲਗਾ ਦਿੱਤੀ। ਫਰਾਂਸ ਦੇ ਗ੍ਰਹਿ ਮੰਤਰਾਲਾ ਮੁਤਾਬਕ ਸੰਘਰਸ਼ ’ਚ 35 ਤੋਂ ਵੱਧ ਪੁਲਸ ਅਧਿਕਾਰੀ ਵੀ ਜ਼ਖ਼ਮੀ ਹੋ ਗਏ।
ਸਥਾਨਕ ਕਿਸਾਨ ਵੱਡੇ ਜਲ ਭੰਡਾਰ ਦੀ ਉਸਾਰੀ ਖ਼ਿਲਾਫ਼ ਹਨ। ਇਹ ਜਲ ਭੰਡਾਰ 16 ਛੋਟੇ ਜਲ ਭੰਡਾਰਾਂ ਨੂੰ ਜੋੜੇਗਾ ਤੇ ਇਸ ਨਾਲ ਵੱਡੇ ਪੱਧਰ ’ਤੇ ਖੇਤੀ ਉਤਪਾਦਨ ਨੂੰ ਲਾਭ ਹੋਵੇਗਾ, ਜਦਕਿ ਛੋਟੇ ਖੇਤਾਂ ਨੂੰ ਪਾਣੀ ਤੋਂ ਬਿਨਾਂ ਛੱਡ ਦਿੱਤਾ ਜਾਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।