ਸੈਂਕੜੇ ਲੋਕਾਂ ਨੇ ਇਮੀਗ੍ਰੇਸ਼ਨ ਆਰਡਰ ਵਿਰੁੱਧ ਟਰੰਪ ਹੋਟਲ ਦੇ ਬਾਹਰ ਕੀਤਾ ਪ੍ਰਦਰਸ਼ਨ

09/10/2017 5:12:45 PM

ਨਿਊਯਾਰਕ— ਨੌਜਵਾਨ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣ ਵਾਲੇ ਪ੍ਰੋਗਰਾਮ ਨੂੰ ਖਤਮ ਕਰਨ ਵਾਲੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦਾ ਵਿਰੋਧ ਕਰਨ ਲਈ ਸੈਂਕੜੇ ਲੋਕ ਨਿਊਯਾਰਕ ਸ਼ਹਿਰ ਵਿਚ ਟਰੰਪ ਇੰਟਰਨੈਸ਼ਲਨ ਹੋਟਲ ਐਂਡ ਟਾਵਰ ਦੇ ਬਾਹਰ ਜਮਾਂ ਹੋਏ। ਇੱਥੇ ਕੱਲ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਥਾਂ ਵਿਚ 'ਨੋ ਵਨ ਇਸ ਇੱਲ-ਲੀਗਲ' ਅਤੇ 'ਇਮੀਗ੍ਰੈਂਟਸ ਵੇਲਕਮ' ਲਿਖੇ ਪੋਸਟਰ ਅਤੇ ਬੈਨਰ ਸਨ। ਪ੍ਰਦਰਸ਼ਕਾਰੀ 'ਡਿਪੋਰਟ ਡੋਨਾਲਡ ਟਰੰਪ' ਅਤੇ 'ਨੋ ਹੇਟ, ਨੋ ਫੀਅਰ, ਇਮੀਗ੍ਰੈਂਟਸ ਆਰ ਵੇਲਕਮ ਹੀਅਰ' ਦੇ ਨਾਅਰੇ ਲੱਗਾ ਰਹੇ ਸਨ। 
ਅਟਾਰਨੀ ਜਨਰਲ ਜੇਫ ਸੈਸਨ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਓਬਾਮਾ ਪ੍ਰਸ਼ਾਸਨ ਦੇ ਉਸ ਆਦੇਸ਼ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ, ਜਿਸ ਤਹਿਤ ਬਚਪਨ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਏ ਗਏ ਨੌਜਵਾਨਾਂ ਨੂੰ ਇੱਥੇ ਠਹਿਰਣ ਦਾ ਮੌਕਾ ਮਿਲਦਾ ਸੀ। ਇਸ ਰੈਲੀ ਵਿਚ ਆਏ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਓਬਾਮਾ ਪ੍ਰਸ਼ਾਸਨ ਦੇ ਪ੍ਰੋਗਰਾਮ ਨਾਲ ਲਾਭ ਹੋਇਆ ਸੀ। ਉਸ ਪ੍ਰੋਗਰਾਮ ਨੂੰ ਡੇਫਰਡ ਏਕਸ਼ਨ ਫੌਰ ਚਾਈਲਡਹੁੱਡ ਐਰਾਈਵਲ ਪ੍ਰੋਗਰਾਮ (ਡੀ. ਸੀ. ਏ.) ਕਿਹਾ ਜਾਂਦਾ ਹੈ।


Related News