ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਲਈ ਪਿੰਡ ਰੋਡੇ ਤੋਂ 29 ਜਨਵਰੀ ਨੂੰ ਰੋਸ ਮਾਰਚ
Wednesday, Jan 26, 2022 - 11:14 PM (IST)
ਲੰਡਨ (ਸਰਬਜੀਤ ਸਿੰਘ ਬਨੂੜ)-ਆਲ ਇੰਡਿਆ ਸਿੱਖ ਫੈਡਰੇਸ਼ਨ ਅਤੇ ਵਾਰਿਸ ਪੰਜਾਬ ਦੇ ਅਤੇ ਵਿਦੇਸ਼ੀ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਨਿਆਂ ਪਾਲਿਕਾ ਸਮੇਤ ਕਾਇਰ ਹੋ ਚੁੱਕੇ ਰਾਜਸੀ ਲੋਕਾਂ ਨੂੰ ਜਗਾਉਣ ਲਈ ਰੋਸ ਮਾਰਚ 29 ਜਨਵਰੀ ਨੂੰ ਕੱਢਣ ਦਾ ਐਲਾਨ ਕੀਤਾ ਗਿਆ ਹੈ। ਸਮੂਹ ਪੰਥਕ ਜਥੇਬੰਦੀਆਂ ਦੇ ਸਾਂਝੇ ਸੱਦੇ ਅਤੇ ਭਾਰਤੀ ਸੰਵਿਧਾਨ ਮੁਤਾਬਕ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਮਨੁੱਖੀ ਅਧਿਕਾਰਾਂ ਦੇ ਹੱਕ 'ਚ ਬੋਲਣ ਅਤੇ ਖੜਨ ਦਾ ਯਤਨ ਕਰਨ ਦਾ ਹੌਕਾ ਦਿੱਤਾ ਗਿਆ। ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਜੇਲ੍ਹਾਂ 'ਚ ਬੰਦ ਬੰਦੀ ਸਿੱਖਾਂ ਲਈ ਕਿਸਾਨੀ ਸੰਘਰਸ ਵਾਂਗੂ ਸਾਂਝੇ ਯਤਨਾਂ ਦੀ ਕੋਸ਼ਿਸ਼ ਲਈ ਸਮੂਹ ਜਥੇਬੰਦੀਆਂ ਨੂੰ ਮੁੜ ਇਕਜੁੱਟ ਹੋਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ :ਪੰਜਾਬ ਵਿਧਾਨ ਸਭਾ ਚੋਣਾਂ : ਲੋਕ ਇਨਸਾਫ਼ ਪਾਰਟੀ ਵੱਲੋਂ ਦੂਜੀ ਲਿਸਟ ਜਾਰੀ, 10 ਉਮੀਦਵਾਰਾਂ ਦਾ ਕੀਤਾ ਐਲਾਨ
ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਵਾਲੀ ਫਾਇਲ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਸਤਖਤ ਨਾ ਕਰਨ ਦੇ ਰੋਸ ਵੱਜੋਂ ਰੋਸ ਮਾਰਚ 'ਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਰੋਸ ਮਾਰਚ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਤੋਂ ਸਵੇਰੇ 10 ਵਜੇ ਚੱਲੇਗਾ ਅਤੇ ਨੱਥੂਵਾਲਾ, ਲੰਗੇਆਣਾ, ਬਾਘਾਪੁਰਾਣਾ, ਰਾਜੋਆਣਾ, ਬੁੱਧ ਸਿੰਘ ਵਾਲਾ, ਸੰਗਤਪੁਰਾ, ਜਲਾਲ ਹੁੰਦਾ ਹੋਇਆ ਦਿਆਲਪੁਰਾ ਭਾਈਕਾ ਬਠਿੰਡਾ ਵਿੱਖੇ ਸਮਾਪਤ ਹੋਵੇਗਾ। ਸਮੂਹ ਜਥੇਬੰਦੀਆਂ ਸੰਪਰਦਾਵਾਂ ਅਤੇ ਨੋਜਵਾਨਾਂ ਨੇ ਕੇਸਰੀ ਦਸਤਾਰਾਂ ਅਤੇ ਔਰਤਾਂ ਨੂੰ ਕੇਸਰੀ ਚੁੰਨੀਆਂ ਸਜ਼ਾ ਕੇ ਆਉਣ ਦੀ ਅਪੀਲ ਕੀਤੀ ਗਈ।
ਪੰਜਾਬ ਤੋਂ ਬਾਹਰ ਵਿਦੇਸ਼ੀ ਧਰਤੀ 'ਚ ਵਸਦੇ ਪੰਜਾਬੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਪ੍ਰੋਂ. ਭੁੱਲਰ ਦੀ ਰਿਹਾਈ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਾਈਆਂ ਜਾ ਰਹੀਆਂ ਅੜਚਨਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਐੱਨ.ਆਰ.ਆਈ. ਪੰਜਾਬੀਆਂ ਨੇ ਕਿਹਾ ਕਿ ਪੰਜਾਬ ਦੇ ਵੋਟਰ ਸਾਡੇ ਸਮੂਹ ਪਰਿਵਾਰ ਆਪ ਪਾਰਟੀ ਦਾ ਮੁਕਮੰਲ ਬਾਈਕਾਟ ਕਰਨ। ਉਨ੍ਹਾਂ ਕਿਹਾ ਕਿ ਜੇ ਉਹ ਬੰਦੀ ਸਿੰਘਾਂ ਲਈ ਹਾਅ ਦਾ ਨਾਅਰਾ ਨਹੀਂ ਮਾਰ ਸਕਦਾ ਤਾ ਪੰਜਾਬ'ਚ ਰਾਜ ਕਰਨ ਦਾ ਉਸ ਦਾ ਪੰਜਾਬੀ ਸੁਪਨਾ ਕਦੇ ਪੂਰਾ ਨਹੀਂ ਹੋਣ ਦੇਣਗੇ। ਦੱਸਣਯੋਗ ਹੈ ਕਿ ਪੰਜਾਬ 'ਚ ਵਿਦੇਸ਼ੀ ਪੰਜਾਬੀਆਂ ਵੱਲੋਂ ਆਪ ਪਾਰਟੀ ਨੂੰ ਜਿੱਥੇ ਪੌਂਡਾਂ, ਡਾਲਰਾਂ, ਯੂਰੋ ਦੀ ਕਮੀ ਨਹੀਂ ਆਉਣ ਦਿੱਤੀ ਗਈ ਸੀ ਅਤੇ ਪੰਜਾਬੀਆਂ ਨੇ 'ਆਪ' ਪਾਰਟੀ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦਿੱਤਾ ਸੀ ਪਰ ਇਸ ਵਾਰ ਅਜਿਹਾ ਕੁਝ ਵੀ ਵੇਖਣ ਨੂੰ ਨਹੀਂ ਮਿਲਿਆ ਤੇ ਵਿਦੇਸ਼ੀਆਂ ਨੇ ਆਮ ਆਦਮੀ ਪਾਰਟੀ ਤੋਂ ਦੂਰੀ ਬਣਾਈ ਹੋਈ ਹੈ।
ਇਹ ਵੀ ਪੜ੍ਹੋ : ਰੂਪਨਗਰ 'ਚ ਧੂਮਧਾਮ ਨਾਲ ਮਨਾਇਆ ਗਿਆ ਗਣਤੰਤਰ ਦਿਵਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।