ਪੰਜਾਬੀ ਸਭਾਵਾਂ ਨੇ ਅਰੁੰਧਤੀ ਰਾਏ ਅਤੇ ਪ੍ਰੋ: ਸ਼ੌਕਤ ਹੁਸੈਨ ਖ਼ਿਲਾਫ਼ ਦਰਜ ਹੋਏ ਮੁਕੱਦਮਿਆਂ ਦਾ ਕੀਤਾ ਵਿਰੋਧ
Saturday, Jul 13, 2024 - 09:52 PM (IST)
ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ 'ਚ ਪੰਜਾਬੀ ਸਭਾਵਾਂ ਨੇ ਇਕ ਸਾਂਝਾ ਪ੍ਰੈੱਸ ਨੋਟ ਜਾਰੀ ਕਰ ਕੇ ਭਾਰਤੀ ਸਰਕਾਰ ਵੱਲੋਂ ਅਰੁੰਧਤੀ ਰਾਏ ਤੇ ਪ੍ਰੋ. ਸ਼ੌਕਤ ਹੁਸੈਨ ਖ਼ਿਲਾਫ਼ਦਰਜ ਕੀਤੇ ਮੁਕੱਦਮਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਤਰਕਸ਼ੀਲ (ਰੈਸ਼ਨਲਿਸਟ) ਸੋਸਾਇਟੀ ਕੈਨੇਡਾ ਪਾਸ ਯਾਦਗਾਰੀ ਟਰੱਸਟ ਕੈਨੇਡਾ, ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ, ਕਲੈਗਰੀ, ਪੰਜਾਬੀ ਸਾਹਿਤ ਅਤੇ ਸਭਿਆਚਾਰਕ ਐਸੋਸੀਏਸ਼ਨ ਵਿਨੀਪੈਗ, ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਿਨੀਪੈਗ, ਪੰਜਾਬੀ ਸ਼ਹਿਤ ਸਭਾ ਟੋਰਾਂਟੋ, ਈਸਟ ਇੰਡੀਅਨ ਡਿਫੈਂਸ ਕਮੇਟੀ ਵੈਨਕੂਵਰ, ਵਿਨੀਪੈਗ ਪੰਜਾਬੀ ਲੇਖਕ ਵਿਚਾਰ ਮੰਚ ਵੈਨਕੂਵਰ, ਪੰਜਾਬੀ ਸਾਹਿਤ ਸਭਾ ਟਰਾਂਟੋ, ਈਸਟ ਇੰਡੀਅਨ ਡਿਫੈਂਸ ਕਮੇਟੀ ਵੈਨਕੂਵਰ, ਪੰਜਾਬੀ ਕਲਮਾਂ ਦਾ ਕਾਫਲਾ ਬਰੈਂਪਟਨ, ਦਸਤੂਰ ਪੰਜਾਬੀ ਫਾਉਂਡੇਸ਼ਨ ਸਰੀ ਸਮੇਤ ਕੁਝ ਹੋਰ ਪ੍ਰਮੁੱਖ ਸੋਸਾਇਟੀ ਸਭਾਵਾਂ ਵੱਲੋਂ ਇਹ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਨੋਟ ਰਾਹੀਂ ਭਾਰਤ ਦੀ ਮੋਦੀ ਸਰਕਾਰ ਵਲੋਂ ਅਰੁੰਧਤੀ ਰਾਏ ਅਤੇ ਪ੍ਰੋ: ਸ਼ੌਕਤ ਹੁਸੈਨ 'ਤੇ ਦਰਜ ਕੀਤੇ ਗਏ ਮੁਕੱਦਮਿਆਂ ਦਾ ਵਿਰੋਧ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਡਾ. ਜਗਤਾਰ ਧਜਲ ਵੱਲੋਂ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e