ਬੰਗਲਾਦੇਸ਼ ’ਚ ਹੋਵੇ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ : ਤਨਮਨਜੀਤ

Saturday, Sep 28, 2024 - 02:05 AM (IST)

ਬੰਗਲਾਦੇਸ਼ ’ਚ ਹੋਵੇ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ : ਤਨਮਨਜੀਤ

ਲੰਡਨ - ਸਲੋਹ ਤੋਂ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਬੰਗਲਾਦੇਸ਼ ’ਚ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ’ਚ ਹਿੰਦੂਆਂ ਅਤੇ ਹੋਰ ਲੋਕਾਂ ’ਤੇ ਹੋਏ ਭਿਆਨਕ ਹਮਲਿਆਂ ਬਾਰੇ ਦੁਨੀਆ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਦੇਖ ਕੇ ਖੁਸ਼ ਹੋਈ ਕਿ ਕੁਝ ਸਥਾਨਕ ਮੁਸਲਮਾਨ ਹਿੰਦੂ ਘਰਾਂ ਦੀ ਰੱਖਿਆ ਲਈ ਅੱਗੇ ਆਏ ਹਨ। ਉਥੇ ਹੀ ਨਵੀਂ ਸਰਕਾਰ ਨੂੰ ਵੀ ਲੋਕਤੰਤਰ ਦੀ ਰੱਖਿਆ, ਨਿਆਂ ਯਕੀਨੀ ਬਣਾਉਣ ਅਤੇ ਸਾਰੀਆਂ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ।


author

Inder Prajapati

Content Editor

Related News