ਟਰੰਪ ਨੇ ਸਖਤ ਇਮੀਗਰੇਸ਼ਨ ਯੋਜਨਾ ਦਾ ਪ੍ਰਸਤਾਵ ਕੀਤਾ ਪੇਸ਼

Monday, Oct 09, 2017 - 04:54 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੇਧਾ-ਆਧਾਰਿਤ ਇਮੀਗਰੇਸ਼ਨ ਪ੍ਰਣਾਲੀ ਦਾ ਪ੍ਰਸਤਾਵ ਪੇਸ਼ ਕੀਤਾ ਹੈ, ਜੋ ਭਾਰਤ ਦੇ ਉੱਚ ਕੌਸ਼ਲ ਵਾਲੇ ਕਰਮਚਾਰੀਆਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ ਪਰ ਇਸ ਸਖਤ ਯੋਜਨਾ ਦੇ ਤਹਿਤ ਉਹ ਆਪਣੇ ਪਰਿਵਾਰ ਨੂੰ ਸਪੋਂਸਰ ਨਹੀ ਕਰ ਪਾਉਣਗੇ। ਕਾਂਗਰਸ ਨੂੰ ਕੱਲ ਭੇਜੇ ਗਏ ਟਰੰਪ ਦੇ ਇਸ ਪ੍ਰਸਤਾਵ ਵਿਚ ਐੱਚ-1 ਬੀ ਵੀਜ਼ਾ ਦਾ ਕੋਈ ਜ਼ਿਕਰ ਨਹੀਂ ਹੈ, ਜਿਸ 'ਤੇ ਭਾਰਤੀ ਆਈ. ਟੀ. ਪੇਸ਼ੇਵਰਾਂ ਦੀ ਸਭ ਤੋਂ ਜ਼ਿਆਦਾ ਨਜ਼ਰ ਰਹਿੰਦੀ ਹੈ। 
ਟਰੰਪ ਦੇ ਇਸ ਏਜੰਡੇ ਵਿਚ ਦੇਸ਼ ਦੀ ਗ੍ਰੀਨ ਕਾਰਡ ਪ੍ਰਣਾਲੀ ਵਿਚ ਕ੍ਰਾਂਤੀਕਾਰੀ ਬਦਲਾਅ ਕਰਨ ਦੇ ਨਾਲ ਹੀ ਅਮਰੀਕਾ-ਮੈਕਸੀਕੋ ਸਰਹੱਦ 'ਤੇ ਵਿਵਾਦਮਈ ਕੰਧ ਦੇ ਨਿਰਮਾਣ ਲਈ ਵਿੱਤਪੋਸ਼ਣ ਅਤੇ ਦੇਸ਼ ਵਿਚ ਨਾਬਾਲਗ ਦੇ ਇੱਕਲੇ ਦਾਖਲ ਹੋਣ 'ਤੇ ਰੋਕ ਸ਼ਾਮਲ ਹੈ। ਮੇਧਾ-ਆਧਾਰਿਤ ਇਮੀਗਰੇਸ਼ਨ ਪ੍ਰਣਾਲੀ ਦੀ ਸਥਾਪਨਾ ਦਾ ਇਹ ਪਹਿਲਾ ਕਦਮ ਬਹੁਤ ਹੁਨਰਮੰਦ ਭਾਰਤੀ ਪ੍ਰਵਾਸੀਆਂ ਲਈ ਫਾਇਦੇਮੰਦ ਹੋ ਸਕਦਾ ਹੈ। ਖਾਸ ਕਰ ਆਈ. ਟੀ. ਖੇਤਰ ਦੇ ਲੋਕਾਂ ਲਈ। ਫਿਲਹਾਲ ਨਵੀਆਂ ਨੀਤੀਆਂ ਭਾਰਤੀ ਮੂਲ ਦੇ ਉਨ੍ਹਾਂ ਹਜ਼ਾਰਾਂ ਅਮਰੀਕੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਚ ਕਰੇਗੀ, ਜੋ ਆਪਣੇ ਪਹਿਵਾਰ ਦੇ ਮੈਂਬਰਾਂ ਨੂੰ ਅਮਰੀਕਾ ਲਿਆਉਣਾ ਚਾਹੁੰਦੇ ਹਨ, ਖਾਸ ਕਰ ਕੇ ਆਪਣੇ ਬਜ਼ੁਰਗ ਮਾਂ-ਪਿਉ ਨੂੰ। ਡੈਮੋਕ੍ਰੇਟਿਕ ਪਾਰਟੀ ਦੇ ਸੰਸਦੀ ਮੈਂਬਰਾਂ ਨੇ ਟਰੰਪ ਦੀਆਂ ਇਨ੍ਹਾਂ ਮੰਗਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੂੰ ਆਸ ਸੀ ਕਿ ਉਹ ਰਾਸ਼ਟਰਪਤੀ ਨਾਲ ਸੌਦੇਬਾਜੀ ਕਰ 'ਡ੍ਰੀਮਰਸ' ਦੇ ਨਾਂ ਨਾਲ ਜਾਣੇ ਜਾਣ ਵਾਲੇ ਉਨ੍ਹਾਂ ਨੌਜਵਾਨ ਪ੍ਰਵਾਸੀਆਂ ਨੂੰ ਬਚਾ ਸਕਣਗੇ, ਜਿਨ੍ਹਾਂ ਨੂੰ ਬਚਪਨ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਂਦਾ ਗਿਆ ਸੀ।


Related News