ਭਾਰਤ ਨੇ ਚੀਨ ਹਵਾਲੇ ਕੀਤੇ ਮਸੂਦ ਅਜ਼ਹਰ ਦੇ ਅੱਤਵਾਦੀ ਗਤੀਵਿਧਿਆਂ ਦੇ ਸਬੂਤ

04/23/2019 12:01:13 PM

ਨਵੀਂ ਦਿੱਲੀ — ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਸੋਮਵਾਰ ਨੂੰ ਬੀਜਿੰਗ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੂੰ ਜੈਸ਼-ਏ-ਮੁਹੰਮਦ ਦੇ ਮੁੱਖ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦਾ ਮੁੱਦਾ ਚੁੱਕਿਆ। ਪਾਕਿਸਤਾਨੀ ਅੱਤਵਾਦੀ ਅਜ਼ਹਰ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ 'ਚ ਰੁਕਾਵਟ ਪੈਦਾ ਕਰਨ ਨੂੰ ਲੈ ਕੇ ਗੋਖਲੇ ਨੇ ਚੀਨ ਦੀਆਂ ਨੀਤੀਆਂ ਦੀ ਨਿੰਦਾ ਵੀ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ।

ਇਸ ਦੌਰਾਨ ਭਾਰਤੀ ਪੱਖ ਨੇ ਚੀਨ ਨੂੰ ਮਸੂਦ ਅਜ਼ਹਰ ਦੀਆਂ ਅੱਤਵਾਦੀ ਗਤੀਵਿਧਿਆਂ ਦੇ ਸਾਰੇ ਸਬੂਤ ਵੀ ਪੇਸ਼ ਕੀਤੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਰਵੀਸ਼ ਨੇ ਕਿਹਾ, ਮਸੂਦ ਅਜ਼ਹਰ ਨੂੰ ਅੱਤਵਾਦੀ ਘੋਸ਼ਿਤ ਕਰਨ ਦਾ ਫੈਸਲਾ ਲੈਣ ਲਈ 1267 ਪਾਬੰਦੀ ਕਮੇਟੀ ਅਤੇ ਸੰਯੁਕਤ ਰਾਸ਼ਟਰ ਨੂੰ ਫੈਸਲਾ ਲੈਣਾ ਚਾਹੀਦੈ। ਨਹੀਂ ਤਾਂ ਦੇਸ਼ 'ਚ ਹੋਏ ਹਮਲਿਆਂ 'ਚ ਮਾਰੇ ਗਏ ਵਿਦੇਸ਼ੀਆਂ ਨੂੰ ਨਿਆਂ ਦਵਾਉਣ ਲਈ ਭਾਰਤ ਅੱਗੋਂ ਵੀ ਇਹ ਲੜਾਈ ਜਾਰੀ ਰੱਖੇਗਾ। ਜ਼ਿਕਰਯੋਗ ਹੈ ਕਿ ਅਜ਼ਹਰ ਨੂੰ ਚੀਨ ਸੰਯੁਕਤ ਰਾਸ਼ਟਰ 'ਚ ਹਮੇਸ਼ਾ ਗਲੋਬਲ ਅੱਤਵਾਦੀ ਘੋਸ਼ਿਤ ਕੀਤੇ ਜਾਣ ਦੀ ਪੇਸ਼ਕਸ਼ ਨੂੰ ਰੱਦ ਕਰ ਦਿੰਦਾ ਹੈ। ਇਸ ਲਈ ਭਾਰਤ ਵਲੋਂ ਚੀਨ 'ਚ ਗੋਖਲੇ ਨੇ ਇਸ ਮੁੱਦੇ ਨੂੰ ਚੁੱਕਿਆ ਹੈ।

ਇਕ ਦੂਜੇ ਦੀਆਂ ਚਿੰਤਾਵਾਂ ਲਈ ਸੰਵੇਦਨਸ਼ੀਲ ਹੋਣ ਭਾਰਤ-ਚੀਨ

ਗੋਖਲੇ ਅਤੇ ਵਾਂਗ ਯੀ ਦੇ ਵਿਚਕਾਰ ਹੋਈ ਮੁਲਾਕਾਤ 'ਚ ਪਿਛਲੇ ਸਾਲ ਵੁਹਾਨ ਸੰਮੇਲਨ ਦੇ ਬਾਅਦ ਤੋਂ ਦੁਵੱਲੇ ਸੰਬੰਧਾਂ ਵਿਚ ਹੋਈ ਪ੍ਰਗਤੀ 'ਤੇ ਵੀ ਚਰਚਾ ਕੀਤੀ ਗਈ। ਗੋਖਲੇ ਨੇ ਦੱਸਿਆ ਕਿ ਦੋਵਾਂ ਪੱਖਾਂ ਦੇ ਫੈਸਲਿਆਂ ਨੂੰ ' ਇਕ ਦੂਜੇ ਦੀਆਂ ਚਿੰਤਾਵਾਂ ਦੇ ਪ੍ਰਤੀ ਸੰਵੇਦਨਸ਼ੀਲ' ਤਰੀਕੇ ਨਾਲ ਲਾਗੂ ਕਰ ਰਹੇ ਹਨ। ਗੋਖਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਵੁਹਾਨ ਸੰਮੇਲਨ 'ਚ ਕਈ ਮਾਮਲਿਆਂ 'ਤੇ ਆਪਸੀ ਸਾਂਝ ਬਣੀ ਸੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਪੱਖ ਵੁਹਾਨ ਬੈਠਕ 'ਚ ਕੀਤੇ ਗਏ ਸਮਝੌਤਿਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


Related News