ਇਟਲੀ ''ਚ ਅਲੱਗ ਤਰੀਕੇ ਕਰ ਰਿਹਾ ਨੌਜਵਾਨ ''ਸਿੱਖੀ'' ਦਾ ਪ੍ਰਚਾਰ
Friday, Apr 15, 2022 - 04:59 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਸਿੱਖ ਸੰਗਤਾਂ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਇਟਲੀ ਦੇ ਵੱਖ-ਵੱਖ ਸ਼ਹਿਰਾਂ ਵਿਚ ਨਗਰ ਕੀਰਤਨ ਸਜਾਏ ਜਾ ਰਹੇ ਹਨ। ਇਸ ਨਾਲ ਇਟਲੀ ਵਿੱਚ ਸਿੱਖ ਧਰਮ ਦਾ ਪ੍ਰਚਾਰ ਵੀ ਜ਼ੋਰਾਂ 'ਤੇ ਹੈ ਜਿਸ ਨਾਲ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵਧਾਈ ਦੀਆਂ ਪਾਤਰ ਹਨ। ਇਨ੍ਹਾਂ ਨਗਰ ਕੀਰਤਨਾਂ ਵਿੱਚ ਜਿੱਥੇ ਇਟਾਲੀਅਨ ਭਾਸ਼ਾ ਵਿਚ ਪ੍ਰਕਾਸ਼ਿਤ ਕਿਤਾਬਾਂ ਰਾਹੀਂ ਹੋਰ ਸਮੱਗਰੀ ਨਾਲ ਸਿੱਖ ਧਰਮ ਦੀ ਮਾਨਤਾ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ, ਉੱਥੇ ਇੱਕ ਨੌਜਵਾਨ ਆਪਣੀ ਕਲਾ ਨਾਲ ਵੱਖਰੇ ਹੀ ਢੰਗ ਨਾਲ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਪੰਜਾਬੀਆਂ ਦਾ ਪਿੰਡ ਕਹੇ ਜਾਂਦੇ ਕਾਫਸ ਹਾਰਬਰ ਵਿਖੇ 34ਵੀਆਂ 'ਸਿੱਖ ਖੇਡਾਂ' ਸ਼ੁਰੂ
ਰਿਜੋਮੀਲੀਆ ਦੇ ਰਹਿਣ ਵਾਲੇ ਹਰਮਿੰਦਰ ਸਿੰਘ ਵੱਲੋਂ ਸਿੱਖੀ ਪ੍ਰਚਾਰ ਲਈ ਇਕ ਵਿਸ਼ੇਸ਼ ਤਰੀਕੇ ਨਾਲ ਕਾਰ ਨੂੰ ਤਿਆਰ ਕੀਤਾ ਗਿਆ ਹੈ ਜੋ ਨਗਰ ਕੀਰਤਨ ਵਿਚ ਆਉਣ ਵਾਲੀਆਂ ਸੰਗਤਾ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸਿੱਖ ਨੌਜਵਾਨ ਨੇ ਗੱਡੀ ਦੀ ਛੱਤ 'ਤੇ ਸਿੱਖ ਧਰਮ ਦਾ ਪ੍ਰਤੀਕ ਖੰਡੇ ਸ਼ੁਸ਼ੋਭਿਤ ਕੀਤੇ ਹੋਏ ਹਨ। ਜੋ ਕਾਰ ਦੀ ਰਫ਼ਤਾਰ ਨਾਲ ਘੁੰਮਣ ਤੋਂ ਇਲਾਵਾ ਵੱਖ-ਵੱਖ ਰੰਗਾਂ ਵਿਚ ਇਕ ਅਲੌਕਿਕ ਦ੍ਰਿਸ਼ ਦਰਸਾਉਂਦੇ ਹਨ। ਸਿੱਖ ਧਰਮ ਦੇ ਪ੍ਰਚਾਰ ਲਈ ਸ਼ਿੰਗਾਰੀ ਗੱਡੀ ਨੂੰ ਬੱਚਿਆਂ ਸਮੇਤ ਸਮੂਹ ਸੰਗਤਾਂ ਬੜੇ ਧਿਆਨ ਨਾਲ ਤੱਕਦੀਆਂ ਹੋਈਆਂ ਯਾਦਗਾਰੀ ਫੋਟੋ ਤੇ ਸੈਲਫੀਆਂ ਵੀ ਖਿੱਚਦੀਆਂ ਹਨ।