ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਿਲਸਿਲੇ ''ਚ ਹਿਊਸਟਨ ''ਚ ਸ਼ਾਨਦਾਰ ਪ੍ਰੋਗਰਾਮ ਆਯੋਜਿਤ (ਵੀਡੀਓ)
Thursday, Feb 01, 2024 - 10:29 AM (IST)
ਹਿਊਸਟਨ (ਭਾਸ਼ਾ): ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਿਲਸਿਲੇ ਵਿਚ ਅਮਰੀਕਾ ਦੇ ਹਿਊਸਟਨ ਵਿਚ ਗੈਰ-ਲਾਭਕਾਰੀ ਸੰਸਥਾ ਸ਼੍ਰੀ ਸੀਤਾ ਰਾਮ ਫਾਊਂਡੇਸ਼ਨ (ਐਸ.ਐਸ.ਆਰ.ਐਫ) ਦੁਆਰਾ ਆਯੋਜਿਤ ਇਕ ਸਮਾਗਮ ਵਿਚ ਲਗਭਗ 400 ਲੋਕਾਂ ਨੇ ਹਿੱਸਾ ਲਿਆ। ਸ਼ਨੀਵਾਰ ਨੂੰ ਸਮਾਗਮ ਦੀ ਸ਼ੁਰੂਆਤ ਭਜਨਾਂ ਨਾਲ ਹੋਈ। ਇਸ ਉਪਰੰਤ ਸੁੰਦਰਕਾਂਡ ਦਾ ਪਾਠ, ਰਾਮ ਲੀਲਾ, ਰਾਮ ਭਜਨ ਹੋਇਆ, ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਵੇਦੀ ਵਿਚ ਹਵਨ ਕੀਤਾ ਗਿਆ ਅਤੇ ਭਗਵਾਨ ਰਾਮ ਦਾ ਪੱਟਾਭਿਸ਼ੇਕ ਕੀਤਾ ਗਿਆ |
ਇਸ ਤੋਂ ਬਾਅਦ ਭਗਵਾਨ ਰਾਮ ਦੀ ਸ਼ੋਭਾ ਯਾਤਰਾ ਕੱਢੀ ਗਈ ਅਤੇ ਅਯੁੱਧਿਆ ਤੋਂ ਵਿਸ਼ੇਸ਼ ਤੌਰ 'ਤੇ ਲਿਆਂਦੇ ਪ੍ਰਸ਼ਾਦ ਦੀ ਵੰਡ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਪੂਰੇ ਸਥਾਨ 'ਤੇ ਭਾਰਤ ਦਾ ਰਾਸ਼ਟਰੀ ਝੰਡਾ ਅਤੇ ਭਗਵਾਨ ਰਾਮ ਦੇ ਝੰਡੇ ਲਗਾਏ ਗਏ ਸਨ। ਫਾਊਂਡੇਸ਼ਨ ਦੇ ਚੇਅਰਮੈਨ ਅਰੁਣ ਵਰਮਾ ਨੇ ਕਿਹਾ,“ਭਗਵਾਨ ਰਾਮ ਦੀ ਕਿਰਪਾ ਨਾਲ ਚੁਣੌਤੀਪੂਰਨ ਮੌਸਮ ਦੇ ਬਾਵਜੂਦ ਅਸੀਂ ਹਵਨ, ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਅਤੇ ਸੁੰਦਰ ਫੁੱਲਾਂ ਦੀ ਵਰਖਾ ਦੇ ਨਾਲ ਸ਼ੋਭਾ ਯਾਤਰਾ ਕੱਢੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ, ਪੁਜਾਰੀ ਅਤੇ ਪ੍ਰਮੁੱਖ ਨੇਤਾਵਾਂ ਨੇ ਭਾਗ ਲਿਆ ਅਤੇ ਇਸ ਤਰ੍ਹਾਂ 500 ਸਾਲਾਂ ਬਾਅਦ ਭਗਵਾਨ ਰਾਮ ਦੀ ਵਾਪਸੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ।''
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਸੰਸਦ 'ਚ ਭਾਰਤੀ ਮੂਲ ਦੇ MP ਨੇ 'ਰਾਮ ਮੰਦਰ' ਦੀ ਪ੍ਰਾਣ ਪ੍ਰਤਿਸ਼ਠਾ 'ਤੇ ਜਤਾਈ ਖੁਸ਼ੀ
ਫਾਊਂਡੇਸ਼ਨ ਗ੍ਰੇਟਰ ਹਿਊਸਟਨ ਖੇਤਰ ਵਿੱਚ ਸਲਾਨਾ ਸੱਭਿਆਚਾਰਕ ਸਮਾਗਮਾਂ ਦਾ ਆਯੋਜਨ ਕਰਦੀ ਹੈ, ਜਿਸ ਵਿੱਚ ਇੱਕ ਪ੍ਰਮੁੱਖ ਥੀਏਟਰ ਵਿੱਚ ਰਾਮ ਲੀਲਾ, ਦੁਸਹਿਰਾ-ਦੀਵਾਲੀ ਦੇ ਤਿਉਹਾਰ ਅਤੇ ਸਾਲਾਨਾ ਰੱਥ ਯਾਤਰਾ ਸ਼ਾਮਲ ਹੈ। ਵਰਮਾ ਨੇ ਕਿਹਾ, "ਚੁਣੌਤੀ ਭਰੇ ਮੌਸਮ ਦੇ ਬਾਵਜੂਦ ਭਾਰਤੀ ਅਮਰੀਕੀਆਂ, ਅਮਰੀਕੀ ਨਾਗਰਿਕਾਂ ਅਤੇ ਸਾਰੇ ਮੰਦਰਾਂ ਦੇ ਪੁਜਾਰੀ ਇਸ ਸਮਾਗਮ ਵਿੱਚ ਸ਼ਾਮਲ ਹੋਏ।" ਮਹਿਮਾਨਾਂ ਵਿੱਚ ਜੱਜ ਜੂਲੀ ਮੈਥਿਊਜ਼, ਜੱਜ ਸੁਰੇਂਦਰਨ ਪਟੇਲ, ਸ਼੍ਰੀ ਸ਼ਾਰਦੰਬਾ ਮੰਦਿਰ ਤੋਂ ਡਾ. ਦਾਸਿਕਾ, ਕਈ ਮੰਦਰਾਂ ਦੇ ਪੁਜਾਰੀ ਆਦਿ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।