ਬ੍ਰਿਸਬੇਨ ''ਚ ਪ੍ਰੋ. ਹਰਪਾਲ ਸਿੰਘ ਪੰਨੂ ਨੇ ਸਾਖੀ ਇਤਿਹਾਸ ਨਾਲ ਸਾਂਝ ਪੁਆਈ

06/17/2019 8:21:56 AM

ਬ੍ਰਿਸਬੇਨ, ( ਸੁਰਿੰਦਰਪਾਲ ਸਿੰਘ ਖੁਰਦ)— ਵਿਦੇਸ਼ੀ ਧਰਤੀ 'ਤੇ ਸਿੱਖੀ ਅਤੇ ਪੰਜਾਬੀ ਸਾਹਿਤ ਦੇ ਪਸਾਰੇ ਲਈ ਯਤਨਸ਼ੀਲ 'ਬ੍ਰਿਸਬੇਨ ਗੁਰਦੁਆਰਾ ਸਾਹਿਬ' ਲੋਗਨ ਰੋਡ ਦੀ ਪ੍ਰਬੰਧਕੀ ਕਮੇਟੀ, ਪੰਜ-ਆਬ ਰੀਡਿੰਗ ਗਰੁੱਪ ਆਸਟ੍ਰੇਲੀਆ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮ ਨਾਲ ਦੋ ਦਿਨਾਂ 'ਸਿੱਖ ਵੈੱਲਫੇਅਰ ਐਂਡ ਐੱਜੂਕੇਸ਼ਨ ਸੈਂਟਰ' ਅਤੇ ਗੁਰਦੁਆਰਾ ਸਾਹਿਬ ਲੋਗਨ ਰੋਡ ਵਿਖੇ ਵਿਸ਼ਵ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਨਾਲ ਰੂ-ਬ-ਰੂ ਸਮਾਗਮ ਆਯੋਜਿਤ ਕੀਤਾ ਗਿਆ। 

ਡਾ. ਹਰਪਾਲ ਸਿੰਘ ਪੰਨੂ ਵਲੋਂ ਸੰਗਤਾਂ ਨਾਲ ਸਾਖੀ ਪਰੰਪਰਾ, ਪੰਜਾਬੀ ਭਾਸ਼ਾ, ਸਾਹਿਤ, ਗੁਰਬਾਣੀ, ਸਿੱਖ ਇਤਿਹਾਸ, ਮੌਜੂਦਾ ਨਿਘਾਰ ਅਤੇ ਭਵਿੱਖੀ ਪ੍ਰਬੰਧਾਂ ਆਦਿ ਉੱਪਰ ਵਿਸਥਾਰਤ ਤਕਰੀਰਾਂ ਨਾਲ ਸਮੇਂ ਨੂੰ ਬੰਨੀ ਰੱਖਿਆ ਅਤੇ ਸੰਗਤਾਂ ਦੇ ਸਵਾਲਾਂ ਦੇ ਜਵਾਬ ਵੀ ਬਾਖੂਬੀ ਸਰਲ ਭਾਸ਼ਾ ਵਿੱਚ ਦਿੱਤੇ। ਸਾਬਕਾ ਪ੍ਰਿੰਸੀਪਲ ਸੂਬਾ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨ, ਵਿਚਾਰਕ, ਸੂਰਬੀਰ ਯੋਧੇ ਅਤੇ ਸਮਾਜ-ਸੁਧਾਰਕ ਪੈਦਾ ਹੋਏ ਹਨ, ਜਿਨ੍ਹਾਂ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਸ਼ਾਨਮੱਤੀ ਸਿੱਖ ਇਤਿਹਾਸ ਨਾਲ ਅਜੋਕੀ ਪੀੜੀ ਨੂੰ ਜੋੜਨਾ ਸਮੇਂ ਦੀ ਮੰਗ ਹੈ। ਗਿਆਨੀ ਨਰਿੰਦਰ ਪਾਲ ਸਿੰਘ ਵੱਲੋਂ ਸੰਗਤਾਂ ਨਾਲ ਸਿੱਖ ਧਰਮ ਬਾਰੇ ਸਾਂਝ ਪੁਆਦਿਆਂ ਗੁਰੂ ਫ਼ਲਸਫ਼ੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ।
PunjabKesari

 

ਇਸ ਸਮਾਗਮ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ, ਓਅਨ ਕਰੂ ਰੰਗ ਕਰਮੀ ਗਰੁੱਪ ਅਤੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਵੱਲੋਂ ਪ੍ਰੋ. ਹਰਪਾਲ ਸਿੰਘ ਪੰਨੂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਸਮੂਹ ਸ਼ਖ਼ਸੀਅਤਾਂ ਵੱਲੋਂ ਮੈਲਬੌਰਨ ਨਿਵਾਸੀ ਲੇਖਕ ਗਿੰਨੀ ਸਾਗੂ ਵਲੋਂ ਲਿਖਤ ਸਫ਼ਰਨਾਮਾ 'ਅਣਡਿੱਠੀ ਦੁਨੀਆ' ਵੀ ਲੋਕ ਅਰਪਣ ਕੀਤਾ ਗਿਆ। ਗੁਰੂਘਰ ਕਮੇਟੀ ਦੇ ਪ੍ਰਧਾਨ ਧਰਮਪਾਲ ਸਿੰਘ ਜੌਹਲ, ਅਵਨਿੰਦਰ ਸਿੰਘ ਲਾਲੀ ਗਿੱਲ, ਹਰਪਾਲ ਸਿੰਘ ਬੁੱਟਰ, ਗੁਰਪ੍ਰੀਤ ਸਿੰਘ ਬੱਲ, ਸੁਰਿੰਦਰ ਸਿੰਘ, ਗੁਰਦੀਪ ਸਿੰਘ ਨਿੱਝਰ, ਤਜਿੰਦਰਪਾਲ ਸਿੰਘ, ਮੁਖ਼ਤਿਆਰ ਸਿੰਘ, ਹਰਦੇਵ ਸਿੰਘ ਅਤੇ ਪੰਜ-ਆਬ ਰੀਡਿੰਗ ਗਰੁੱਪ ਦੇ ਪ੍ਰਬੰਧਕ ਕੁਲਜੀਤ ਸਿੰਘ ਖੋਸਾ ਵਲੋਂ ਸਾਂਝੇ ਤੌਰ 'ਤੇ ਇਸ ਵਿਲੱਖਣ ਧਾਰਮਿਕ ਅਤੇ ਸਾਹਿਤਕ ਸਮਾਗਮ ਵਿੱਚ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਮਾਗਮ 'ਚ ਧਰਮ, ਭਾਸ਼ਾ, ਸਾਹਿਤ ਦੇ ਪਸਾਰੇ ਅਤੇ ਚਿੰਤਨ ਲਈ ਹੋਈਆਂ ਵਿਚਾਰਾਂ ਸਮੁੱਚੇ ਭਾਈਚਾਰੇ ਲਈ ਸਾਂਝੀਵਾਲਤਾ ਦੇ ਸੁਨੇਹੇ ਨਾਲ ਚੰਗੇ ਭਵਿੱਖੀ ਮਾਪ-ਦੰਡ ਸਿਰਜ ਗਿਆ। ਪੰਜ-ਆਬ ਰੀਡਿੰਗ ਗਰੁੱਪ ਦੇ ਕੁਲਜੀਤ ਸਿੰਘ ਖੋਸਾ ਵੱਲੋਂ ਕਿਤਾਬਾਂ ਦੀ ਲਗਾਈ ਗਈ ਪ੍ਰਦਰਸ਼ਨੀ ਵੀ ਵਿਲੱਖਣ ਕਾਰਜ ਹੋ ਨਿੱਬੜੀ।

ਮੰਚ ਦਾ ਸੰਚਾਲਨ ਸੁਰਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ, ਨਵਦੀਪ ਸਿੰਘ, ਹਰਜੀਤ ਭੁੱਲਰ, ਪ੍ਰਣਾਮ ਸਿੰਘ ਹੇਅਰ, ਮੋਹਿੰਦਰ ਸਿੰਘ, ਸਤਪਾਲ ਸਿੰਘ ਸੱਤੀ, ਦਲਜੀਤ ਸਿੰਘ, ਹਰਜੀਤ ਲਸਾੜਾ, ਹਰਪ੍ਰੀਤ ਕੋਹਲੀ, ਜਗਜੀਤ ਖੋਸਾ,  ਸੁੱਖਰਾਜ ਸਿੰਘ, ਗੁਰਮੁੱਖ ਭੰਦੋਹਲ, ਜੱਗਾ ਸਿੱਧੂ, ਗੁਰਜੀਤ ਬੈਂਸ, ਪਰਗਟ ਰੰਧਾਵਾ, ਦੇਵ ਸਿੱਧੂ ਆਦਿ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ।


Related News