ਬ੍ਰਿਟੇਨ ''ਚ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਹਮਲਾ ਕਰਨ ਵਾਲੇ ਖਾਲਿਸਤਾਨ ਸਮਰਥਕ ਸਿੱਖ ਕਾਰਕੁਨ ਨੂੰ ਜੇਲ੍ਹ

03/21/2024 7:17:11 PM

ਲੰਡਨ (ਭਾਸ਼ਾ)- ਪੱਛਮੀ ਲੰਡਨ ਵਿਚ ਪਿਛਲੇ ਸਾਲ ਭਾਰਤ ਦੇ ਸੁਤੰਤਰਤਾ ਦਿਵਸ ਨਾਲ ਸਬੰਧਤ ਇਕ ਸਮਾਗਮ ਵਿਚ 2 ਭਾਰਤੀ ਮੂਲ ਦੇ ਵਿਅਕਤੀਆਂ ਅਤੇ ਇਕ ਮਹਿਲਾ ਪੁਲਸ ਅਧਿਕਾਰੀ 'ਤੇ ਹਮਲਾ ਕਰਨ ਦੇ ਮਾਮਲੇ ਵਿਚ  ਦੋਸ਼ੀ ਠਹਿਰਾਏ ਗਏ ਖਾਲਿਸਤਾਨ ਪੱਖੀ ਇਕ ਸਿੱਖ ਕਾਰਕੁਨ ਨੂੰ 28 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਗੁਰਪ੍ਰੀਤ ਸਿੰਘ (26) ਨੂੰ ਜਨਵਰੀ ਵਿਚ ਆਸ਼ੀਸ਼ ਸ਼ਰਮਾ, ਨਾਨਕ ਸਿੰਘ ਅਤੇ ਪੁਲਸ ਕਾਂਸਟੇਬਲ ਜਸਟਿਨ ਨਿਕੋਲ ਫਰੇਲ 'ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਗੁਰਪ੍ਰੀਤ ਸਿੰਘ ਬੁੱਧਵਾਰ ਨੂੰ ਆਇਲਵਰਥ ਕਰਾਊਨ ਕੋਰਟ 'ਚ ਪੇਸ਼ ਕੀਤਾ ਗਿਆ। ਇਹ ਘਟਨਾ ਪਿਛਲੇ ਸਾਲ 15 ਅਗਸਤ ਦੀ ਰਾਤ ਨੂੰ ਸਾਊਥਾਲ ਵਿੱਚ ਭਾਰਤ ਦੇ ਆਜ਼ਾਦੀ ਦਿਵਸ ਨਾਲ ਸਬੰਧਤ ਇੱਕ ਸਮਾਗਮ ਦੌਰਾਨ ਵਾਪਰੀ ਸੀ।

ਇਹ ਵੀ ਪੜ੍ਹੋ: ਕੈਨੇਡਾ ’ਚ 40 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਣੇ 2 ਭਾਰਤੀ ਗ੍ਰਿਫ਼ਤਾਰ

ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੂੰ 12 ਜਨਵਰੀ ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਹੁਣ ਉਸਨੂੰ 28 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਿੰਘ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਮੈਟਰੋਪੋਲੀਟਨ ਪੁਲਸ ਦੇ ਸੁਪਰਡੈਂਟ ਸੀਨ ਲਿੰਚ ਨੇ ਕਿਹਾ: "ਮੈਂ ਮੰਨਦਾ ਹਾਂ ਕਿ ਇਹ ਘਟਨਾ ਸਾਊਥਾਲ ਅਤੇ ਲੰਡਨ ਅਤੇ ਉਸ ਦੇ ਆਲੇ-ਦੁਆਲੇ ਦੇ ਸਿੱਖ ਭਾਈਚਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ।" ਉਨ੍ਹਾਂ ਕਿਹਾ, "ਅਸੀਂ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇਸ ਘਟਨਾ ਦੀ ਫੁਟੇਜ ਤੋਂ ਜਾਣੂ ਹਾਂ। ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਇਸ ਘਟਨਾ ਬਾਰੇ ਅਫਵਾਹਾਂ ਨਾ ਫੈਲਾਉਣ। ਕਿਸੇ ਵੀ ਜ਼ਖਮੀ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਅਤੇ ਕਿਸੇ ਦੀ ਮੌਤ ਨਹੀਂ ਹੋਈ ਹੈ।"

ਇਹ ਵੀ ਪੜ੍ਹੋ: US 'ਚ ਲਾਪਤਾ ਭਾਰਤੀ ਵਿਦਿਆਰਥੀ ਦਾ ਨਹੀਂ ਮਿਲਿਆ ਕੋਈ ਸੁਰਾਗ, ਪਰਿਵਾਰ ਤੋਂ ਮੰਗੀ ਗਈ ਸੀ ਫਿਰੌਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News