ਉਡਾਣ ਦੌਰਾਨ ਜਹਾਜ਼ ਦਾ ਇੰਜਣ ਹੋਇਆ ਖਰਾਬ, ਪਾਇਲਟ ਦੀ ਸਮਝਦਾਰੀ ਨੇ ਬਚਾਈ 9 ਲੋਕਾਂ ਦੀ ਜਾਨ
Sunday, Dec 29, 2019 - 02:38 PM (IST)

ਬਿਊਨਸ ਆਯਰਸ- ਅਰਜਨਟੀਨਾ ਵਿਚ ਇਕ ਨਿੱਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਪਾਇਲਟ ਦੀ ਸਮਝਦਾਰੀ ਨੇ 9 ਲੋਕਾਂ ਦੀ ਜਾਨ ਬਚਾ ਲਈ। ਅਸਲ ਵਿਚ ਉਡਾਣ ਦੌਰਾਨ ਪਾਇਲਟ ਨੂੰ ਪਤਾ ਲੱਗਿਆ ਕਿ ਜਹਾਜ਼ ਦੇ ਇੰਜਣ ਵਿਚ ਖਰਾਬੀ ਆ ਗਈ ਹੈ ਤੇ ਉਸ ਨੇ ਜਹਾਜ਼ ਨੂੰ ਖੇਤਾਂ ਵਿਚ ਲੈਂਡ ਕਰਵਾਉਣ ਦਾ ਫੈਸਲਾ ਲਿਆ। ਅਰਜਨਟੀਨਾ ਦੇ ਨਿਊਜ਼ ਪੋਰਟਲ ਇੰਫੋਬੇਸ ਦੇ ਮੁਤਾਬਕ ਬਿਊਨਸ ਆਯਰਸ ਤੋਂ ਰਵਾਨਾ ਹੋਇਆ ਇਹ ਜਹਾਜ਼ ਸ਼ਨੀਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਉਡਾਣ ਦੌਰਾਨ ਜਹਾਜ਼ ਦੇ ਇੰਜਨ ਵਿਚ ਆਈ ਖਰਾਬੀ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਮਿਰਾਮਾਰ ਸ਼ਹਿਰ ਦੇ ਬਾਹਰ ਮੱਕੀ ਦੇ ਖੇਤ ਵਿਚ ਲੈਂਡ ਕਰਵਾਉਣ ਦਾ ਫੈਸਲਾ ਲਿਆ। ਪਾਇਲਟ ਦੀ ਇਸੇ ਸਮਝਦਾਰੀ ਕਾਰਨ ਨਾ ਸਿਰਫ 9 ਲੋਕਾਂ ਦੀ ਜਾਨ ਬਚ ਗਈ ਬਲਕਿ ਇਸ ਦੌਰਾਨ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ।