ਸਿੰਗਾਪੁਰ 'ਚ ਭਾਰਤੀਆਂ ਦੀ ਬੱਲੇ-ਬੱਲੇ, ਪ੍ਰੀਤਮ ਸਿੰਘ ਚੁਣੇ ਗਏ 'ਵਰਕਰਜ਼ ਪਾਰਟੀ' ਦੇ ਜਨਰਲ ਸਕੱਤਰ
Monday, Jul 01, 2024 - 03:43 PM (IST)
ਇੰਟਰਨੈਸ਼ਨਲ ਡੈਸਕ- ਸਿੰਗਾਪੁਰ ਦੇ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਨੂੰ 'ਵਰਕਰਜ਼ ਪਾਰਟੀ' ਦੇ ਜਨਰਲ ਸਕੱਤਰ ਵਜੋਂ ਮੁੜ ਚੁਣ ਲਿਆ ਗਿਆ ਹੈ। ਮੁੜ ਚੁਣੀ ਗਈ 'ਚੇਅਰਵੁਮੈਨ' ਸਿਲਵੀਆ ਲਿਮ ਦੀ ਅਗਵਾਈ 'ਚ ਕੁੱਲ 14 ਮੈਂਬਰਾਂ ਨੇ ਕੇਂਦਰੀ ਕਾਰਜਕਾਰੀ ਕਮੇਟੀ (ਸੀ.ਈ.ਸੀ.) ਲਈ ਵੋਟ ਦਿੱਤਾ, ਜੋ ਵਰਕਰਜ਼ ਪਾਰਟੀ ਦੀ ਸਿਖਰ ਫੈਸਲਾ ਲੈਣ ਵਾਲੀ ਸੰਸਥਾ ਹੈ। ਸਿੰਘ (48) ਨੂੰ ਐਤਵਾਰ ਨੂੰ ਬਿਨਾਂ ਵਿਰੋਧ ਚੁਣ ਗਿਆ ਗਿਆ। ਉਹ 2018 ਤੋਂ ਪਾਰਟੀ ਦੇ ਜਨਰਲ ਸਕੱਤਰ ਹਨ। ਸਿੰਘ ਨੇ ਪੱਤਰਕਾਰਾਂ ਨੂੰ ਕਿਹਾ,''ਸ਼ਾਨਦਾਰ ਨਤੀਜੇ। ਅਸੀਂ ਅਗਲੇ 2 ਸਾਲ ਇਸ ਸੀਈਸੀ ਨਾਲ ਕੰਮ ਕਰਨ ਲਈ ਉਤਸ਼ਾਹਤ ਹਾਂ।''
'ਚੈਨਲ ਨਿਊਜ਼ ਏਸ਼ੀਆ' ਨੇ ਸਿੰਘ ਦੇ ਹਵਾਲੇ ਤੋਂ ਕਿਹਾ,''ਇਹ ਉਮੀਦਵਾਰੀ ਬਾਰੇ ਨਹੀਂ ਸੀ, ਇਹ ਪਾਰਟੀ ਦੀ ਅੰਦਰੂਨੀ ਚੋਣ ਸੀ, ਇਸ ਲਈ ਮੇਰੀਆਂ ਟਿੱਪਣੀਆਂ ਉਸ ਤੱਕ ਹੀ ਸੀਮਿਤ ਰਹਿਣਗੀਆਂ।'' ਮੀਡੀਆ ਦੀਆਂ ਖ਼ਬਰਾਂ 'ਚ ਕਿਹਾ ਗਿਆ ਹੈ ਕਿ 2 ਸਾਲ ਲਈ ਚੁਣੇ ਜਾਣ ਵਾਲੀ 'ਵਰਕਰਜ਼ ਪਾਰਟੀ' ਦੀ ਸੀਈਸੀ ਸਿੰਗਾਪੁਰ ਦੀਆਂ ਅਗਲੀਆਂ ਆਮ ਚੋਣਾਂ ਲਈ ਤਿਆਰ ਹੈ, ਜੋ ਨਵੰਬਰ 2025 ਤੱਕ ਹੋਣੀਆਂ ਹਨ ਪਰ ਇਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਕਰਵਾਇਆ ਜਾ ਸਕਦਾ ਹੈ। ਸਿੰਘ 'ਤੇ 'ਵਰਕਰਜ਼ ਪਾਰਟੀ' ਦੀ ਸਾਬਕਾ ਮੈਂਬਰ ਰਈਸਾ ਖਾਨ ਨਾਲ ਜੁੜੇ ਇਕ ਮਾਮਲੇ 'ਚ ਸੰਸਦ 'ਚ ਝੂਠ ਬੋਲਣ ਲਈ 19 ਮਾਰਚ ਨੂੰ ਇਕ ਅਦਾਲਤ 'ਚ ਦੋਸ਼ ਲਗਾਏ ਗਏ ਸਨ। ਖਾਨ ਨੇ ਯੌਨ ਸ਼ੋਸ਼ਣ ਦੇ ਇਕ ਮਾਮਲੇ ਨੂੰ ਲੈ ਕੇ 2021 'ਚ ਸੰਸਦ 'ਚ ਝੂਠ ਬੋਲਿਆ ਸੀ। ਸਿੰਘ ਨੇ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਹੈ ਅਤੇ ਉਨ੍ਹਾਂ 'ਤੇ ਅਕਤੂਬਰ 'ਤੇ ਮੁਕੱਦਮਾ ਚਲਾਉਣ ਦੀ ਤਿਆਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e