ਵਰਜੀਨੀਆ ਜੇਲ੍ਹ ''ਚ ਕੈਦੀ ਅਤੇ ਸਟਾਫ਼ ਮੈਂਬਰ ਵੀ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ

Wednesday, Nov 18, 2020 - 12:08 PM (IST)

ਵਰਜੀਨੀਆ ਜੇਲ੍ਹ ''ਚ ਕੈਦੀ ਅਤੇ ਸਟਾਫ਼ ਮੈਂਬਰ ਵੀ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਵਰਜੀਨੀਆ ਦੀ ਇਕ ਜੇਲ੍ਹ ਵਿਚ 100 ਤੋਂ ਵੱਧ ਕੈਦੀਆਂ ਅਤੇ 5 ਸਟਾਫ਼ ਮੈਂਬਰਾਂ ਦਾ ਕੋਵਿਡ -19 ਟੈਸਟ ਪਾਜ਼ੀਟਿਵ ਆਇਆ ਹੈ। ਵਰਜੀਨੀਆ ਬੀਚ ਸ਼ੈਰਿਫ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਵਰਜੀਨੀਆ ਬੀਚ ਜੇਲ੍ਹ ਵਿਚ ਤਕਰੀਬਨ 1,600 ਵਿਅਕਤੀਆਂ ਦੀ ਜਾਂਚ ਕਰਨ ਤੋਂ ਬਾਅਦ ਜੇਲ੍ਹ ਦੇ ਕੈਦੀਆਂ ਵਿਚ 74 ਨਵੇਂ ਪਾਜ਼ੀਟਿਵ ਮਾਮਲੇ ਪਾਏ ਗਏ ਜਦਕਿ ਅਧਿਕਾਰੀਆਂ ਅਨੁਸਾਰ 30 ਪਹਿਲਾਂ ਹੀ ਇਸ ਤੋਂ ਪੀੜਤ ਹੋ ਚੁੱਕੇ ਸਨ।

ਵਰਜੀਨੀਆ ਸਿਹਤ ਵਿਭਾਗ ਦੀ ਸਹਾਇਤਾ ਨਾਲ ਕੈਦੀਆਂ ਸਣੇ ਡਿਪਟੀ ਸੈਨਿਕਾਂ, ਨਾਗਰਿਕਾਂ ਅਤੇ ਠੇਕੇਦਾਰਾਂ ਦੇ ਵੀ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ ਪੰਜ ਸਟਾਫ਼ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਨ੍ਹਾਂ ਕੈਦੀਆਂ ਦੇ ਟੈਸਟ ਪਾਜ਼ੀਟਿਵ ਹਨ, ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਨਿਗਰਾਨੀ ਅਧੀਨ ਹਨ।

ਇਸ ਦੇ ਨਾਲ ਹੀ ਪੰਜ ਸਟਾਫ਼ ਮੈਂਬਰ ਜਿਨ੍ਹਾਂ ਵਿਚ ਚਾਰ ਡਿਪਟੀ ਅਤੇ ਇਕ ਸਿਵਲੀਅਨ, ਸ਼ਾਮਲ ਹਨ, ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਜ਼ਰੂਰਤ ਪੈਣ 'ਤੇ ਆਪਣੇ-ਆਪ ਨੂੰ ਇਕਾਂਤਵਾਸ ਕਰਨ ਅਤੇ ਅਧਿਕਾਰੀਆਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਹਰੇਕ ਦਾ ਦੁਬਾਰਾ ਵੀ ਟੈਸਟ ਕੀਤਾ ਜਾਵੇਗਾ ਪਰਦੁਬਾਰਾ ਪ੍ਰੀਖਣ ਦੀ ਤਾਰੀਖ਼ ਅਜੇ ਨਿਰਧਾਰਤ ਨਹੀਂ ਕੀਤੀ ਗਈ ਹੈ। ਵਿਭਾਗ ਅਨੁਸਾਰ ਪੂਰੇ ਵਰਜੀਨੀਆ ਸੂਬੇ ਵਿਚ 254 ਕੈਦੀਆਂ ਅਤੇ 84 ਸਟਾਫ਼ ਮੈਂਬਰਾਂ ਦੇ ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲੇ ਹਨ।
 


author

Lalita Mam

Content Editor

Related News