ਜਾਪਾਨ : ਕਰੂਜ਼ ਸ਼ਿਪ ''ਚ ਸਵਾਰ 200 ਆਸਟ੍ਰੇਲੀਅਨਜ਼ ''ਚੋਂ 11 ਕੋਰੋਨਾ ਵਾਇਰਸ ਨਾਲ ਪੀੜਤ

Thursday, Feb 13, 2020 - 01:31 PM (IST)

ਜਾਪਾਨ : ਕਰੂਜ਼ ਸ਼ਿਪ ''ਚ ਸਵਾਰ 200 ਆਸਟ੍ਰੇਲੀਅਨਜ਼ ''ਚੋਂ 11 ਕੋਰੋਨਾ ਵਾਇਰਸ ਨਾਲ ਪੀੜਤ

ਮੈਲਬੌਰਨ— ਜਾਪਾਨ ਦੇ ਤਟ 'ਤੇ ਖੜ੍ਹੇ ਕਰੂਜ਼ ਜਹਾਜ਼ 'ਡਾਇਮੰਡ ਪ੍ਰਿੰਸਸ' 'ਚ ਕੁੱਲ 218 ਲੋਕਾਂ ਦੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ 11 ਆਸਟ੍ਰੇਲੀਅਨ ਨਾਗਰਿਕ ਵੀ ਹਨ, ਜੋ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਇਸ ਜਹਾਜ਼ 'ਚ ਕੁੱਲ 3700 ਲੋਕ ਸਵਾਰ ਹਨ, ਜਿਨ੍ਹਾਂ 'ਚੋਂ 218 ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ ਸਾਰਿਆਂ ਦਾ ਜਾਪਾਨ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਕਰੂਜ਼ ਸ਼ਿਪ 'ਚ ਸਵਾਰ ਬਾਕੀ ਲੋਕਾਂ ਨੂੰ ਅਜੇ 19 ਫਰਵਰੀ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਪ੍ਰਿੰਸਸ ਕਰੂਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਕਰੂਜ਼ ਸ਼ਿਪ 'ਚ ਸਵਾਰ ਇਨ੍ਹਾਂ ਸਾਰੇ ਲੋਕਾਂ ਨੂੰ ਉਨ੍ਹਾਂ ਦਾ ਕਿਰਾਇਆ ਵਾਪਸ ਮੋੜ ਦੇਵੇਗਾ। ਇਸ ਦੇ ਨਾਲ ਹੀ ਲੋਕਾਂ ਨੇ ਏਅਰ ਟਰੈਵਲ, ਹੋਟਲ ਜਾਂ ਜ਼ਮੀਨੀ ਆਵਾਜਾਈ ਲਈ ਜੋ ਵੀ ਖਰਚ ਕੀਤਾ ਉਹ ਸਭ ਉਨ੍ਹਾਂ ਨੂੰ ਵਾਪਸ ਮਿਲ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਡਾਇਮੰਡ ਪ੍ਰਿੰਸਸ 3 ਫਰਵਰੀ ਤੋਂ ਬੰਦਰਗਾਹ 'ਤੇ ਅਲੱਗ ਹੀ ਖੜ੍ਹਾ ਹੈ ਜਦੋਂ ਤੋਂ ਇੱਥੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਸੀ।

ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ 48,206 ਲੋਕਾਂ ਦੇ ਵਾਇਰਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਹੂਬੇਈ ਸੂਬਾ ਇਸ ਬੀਮਾਰੀ ਦਾ ਗੜ੍ਹ ਬਣ ਗਿਆ ਹੈ, ਜਿਸ ਤੋਂ ਇਹ ਵਾਇਰਸ ਦੁਨੀਆ ਭਰ 'ਚ ਫੈਲ ਗਿਆ ਹੈ।


Related News