ਪ੍ਰਿੰਸ ਵਿਲੀਅਮ ਪਤਨੀ ਕੇਟ ਸਮੇਤ ਜਾਰਡਨ ਦੇ ਕ੍ਰਾਊਨ ਪ੍ਰਿੰਸ ਹੁਸੈਨ ਦੇ ਵਿਆਹ ''ਚ ਹੋਏ ਸ਼ਾਮਲ

06/01/2023 5:59:53 PM

ਅੰਮਾਨ (ਏਜੰਸੀ): ਜਾਰਡਨ ਦੇ ਕ੍ਰਾਊਨ ਪ੍ਰਿੰਸ ਹੁਸੈਨ ਦੇ ਵਿਆਹ ਵਿਚ ਸ਼ਾਮਲ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਆਪਣੀ ਪਤਨੀ ਕੇਟ ਨਾਲ ਵਿਆਹ ਵਿਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ। ਵੀਰਵਾਰ ਨੂੰ ਜਾਰਡਨ ਦੇ ਸ਼ਾਹੀ ਪਰਿਵਾਰ ਦੇ ਵਿਆਹ ਸਮਾਰੋਹ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਸ਼ਾਮਲ ਹੋਣ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ। ਜਾਰਡਨ ਦੇ ਸਰਕਾਰੀ ਮੀਡੀਆ ਨੇ ਵਿਲੀਅਮ ਅਤੇ ਕੇਟ ਦੇ ਦੇਸ਼ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।

 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਸਰਕਾਰ ਦਾ ਅਹਿਮ ਫ਼ੈਸਲਾ, ਫੈਮਿਲੀ ਤੇ ਸਪਾਊਸ ਵੀਜ਼ਾ ਲੈਣ ਵਾਲਿਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਹੁਸੈਨ (28) ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਰਜ਼ਵਾ ਅਲ ਸੈਫ (29) ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਵੀਰਵਾਰ ਦੁਪਹਿਰ ਨੂੰ ਹੋਣ ਵਾਲੇ ਵਿਆਹ ਸਮਾਰੋਹ 'ਚ ਦੁਨੀਆ ਭਰ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸ਼ਾਹੀ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨ ਵੀਰਵਾਰ ਸਵੇਰੇ ਅੱਮਾਨ ਦੇ ਇੱਕ ਆਲੀਸ਼ਾਨ ਹੋਟਲ ਵਿੱਚ ਪਹੁੰਚੇ। ਲਾੜੀ ਦੀ ਰਿਸ਼ਤੇਦਾਰ ਨੌਰਾ ਅਲ ਸੁਦੈਰੀ ਨੇ ਕਿਹਾ ਕਿ “ਅਸੀਂ ਇਸ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ। ਇਹ ਸਾਡੇ ਪਰਿਵਾਰਾਂ ਲਈ ਬਹੁਤ ਖੁਸ਼ੀ ਦਾ ਮੌਕਾ ਹੈ। ਇਹ ਜਾਰਡਨ ਅਤੇ ਸਾਊਦੀ ਅਰਬ ਦੇ ਸਬੰਧਾਂ ਲਈ ਵੀ ਮਹੱਤਵਪੂਰਨ ਪਲ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।


Vandana

Content Editor

Related News