ਯੂਕੇ: ਪ੍ਰਿੰਸ ਫਿਲਿਪ ਦੇ ਸਨਮਾਨ ਦੇ ਵਜੋਂ ਦੇਸ਼ ਭਰ ''ਚ ਦਿੱਤੀ ਗਈ ਤੋਪਾਂ ਦੀ ਸਲਾਮੀ
Sunday, Apr 11, 2021 - 06:03 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟੇਨ ਦੀ ਸੈਨਾ ਨੇ ਸ਼ਨੀਵਾਰ ਨੂੰ ਪ੍ਰਿੰਸ ਫਿਲਿਪ ਦੀ ਮੌਤ ਮਗਰੋਂ ਉਹਨਾਂ ਨੂੰ ਸਨਮਾਨ ਅਤੇ ਸ਼ਰਧਾਂਜਲੀ ਦੇਣ ਲਈ ਜ਼ਮੀਨੀ ਅਤੇ ਸਮੁੰਦਰੀ ਤੱਟ ਤੋਂ ਬ੍ਰਿਟੇਨ ਵਿੱਚ ਤੋਪਾਂ ਦੀ ਸਲਾਮੀ ਦਿੱਤੀ। ਹਥਿਆਰਬੰਦ ਸੈਨਾਵਾਂ ਅਤੇ ਕੁੱਝ ਜੰਗੀ ਜਹਾਜ਼ਾਂ ਨੇ ਦੁਪਹਿਰ ਨੂੰ 99 ਸਾਲਾ ਡਿਊਕ ਦੇ ਸਨਮਾਨ ਵਿੱਚ ਇਹ ਕਾਰਵਾਈ ਕੀਤੀ। ਪ੍ਰਿੰਸ ਫਿਲਿਪ ਦੀ ਸ਼ੁੱਕਰਵਾਰ ਦੁਪਹਿਰ ਨੂੰ ਵਿੰਡਸਰ ਕੈਸਲ ਵਿੱਚ ਮੌਤ ਹੋ ਗਈ ਸੀ।
ਪ੍ਰਿੰਸ ਨੂੰ ਸਲਾਮੀ ਦੇਣ ਲਈ ਲੰਡਨ, ਐਡਿਨਬਰਾ, ਕਾਰਡਿਫ ਅਤੇ ਬੇਲਫਾਸਟ ਆਦਿ ਸ਼ਹਿਰਾਂ ਵਿੱਚ ਸ਼ਨੀਵਾਰ ਦੁਪਹਿਰ ਨੂੰ ਹਰ ਮਿੰਟ ਵਿੱਚ ਇੱਕ ਗੇੜ ਵਿੱਚ 41 ਰਾਉਂਡ ਫਾਇਰ ਕਰਨੇ ਸ਼ੁਰੂ ਕੀਤੇ ਗਏ। ਰੱਖਿਆ ਮੰਤਰਾਲੇ ਅਨੁਸਾਰ ਇਸ ਤੋਪਾਂ ਦੀ ਸਲਾਮੀ ਵਿੱਚ ਹਿੱਸਾ ਲੈਣ ਵਾਲੇ ਸਮੁੰਦਰੀ ਜਹਾਜ਼ਾਂ ਵਿੱਚ ਐਚ ਐਮ ਐਸ ਡਾਇਮੰਡ, ਐਚ ਐਮ ਐਸ ਮੋਨਟ੍ਰੋਜ਼ ਅਤੇ ਐਚ ਐਮ ਐਨ ਬੀ ਪੋਰਟਸਮਾਖਥ ਸ਼ਾਮਿਲ ਸਨ, ਜਦੋਂ ਕਿ ਰਾਇਲ ਜਿਬਰਾਲਟਰ ਰੈਜੀਮੈਂਟ ਬ੍ਰਿਟਿਸ਼ ਵਿਦੇਸ਼ੀ ਖੇਤਰ ਤੋਂ ਸਲਾਮੀ ਵਿਚ ਸ਼ਾਮਿਲ ਹੋਈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਤਿੰਨ ਬੱਚੇ ਪਾਏ ਗਏ ਮ੍ਰਿਤਕ, ਮਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਪ੍ਰਿੰਸ ਦੇ ਸਨਮਾਨ ਦੀ ਇਹ ਕਾਰਵਾਈ ਲੋਕਾਂ ਨੂੰ ਬਾਹਰ ਦੇਖਣ ਲਈ ਭੀੜ ਵਿੱਚ ਇਕੱਠੇ ਹੋਣ ਦੀ ਬਜਾਏ ਟੀਵੀ ਜਾਂ ਆਨਲਾਈਨ ਵੇਖਣ ਲਈ ਉਤਸ਼ਾਹਤ ਕੀਤਾ ਗਿਆ। ਹਾਲਾਂਕਿ, ਇਸ ਯਾਦਗਾਰ ਲਈ ਲੰਡਨ ਦੇ ਟਾਵਰ ਬ੍ਰਿਜ ਅਤੇ ਹੋਰ ਕਿਤੇ ਭੀੜ ਇਕੱਠੀ ਹੁੰਦੀ ਵੇਖੀ ਗਈ ਅਤੇ ਲੋਕਾਂ ਨੇ ਬਕਿੰਘਮ ਪੈਲੇਸ ਦੇ ਦਰਵਾਜ਼ੇ ਦੇ ਬਾਹਰ ਇੱਕ ਮਿੰਟ ਦਾ ਮੌਨ ਵੀ ਧਾਰਿਆ ਗਿਆ। ਜਿਕਰਯੋਗ ਹੈ ਕਿ ਡਿਊਕ ਦੇ ਫੌਜੀ ਵਜੋਂ ਦੂਜੀ ਵਿਸ਼ਵ ਜੰਗ ਦੌਰਾਨ ਰਾਇਲ ਨੇਵੀ ਨਾਲ ਸੇਵਾ ਕਰਨਾ ਸ਼ਾਮਿਲ ਸੀ। ਸ਼ਾਹੀ ਪਰਿਵਾਰ ਦੀ ਅਧਿਕਾਰਤ ਵੈਬਸਾਈਟ 'ਤੇ ਸ਼ੋਗ ਦੀ ਇੱਕ ਆਨਲਾਈਨ ਕਿਤਾਬ ਨਿੱਜੀ ਸ਼ਰਧਾਂਜਲੀ ਦੇਣ ਲਈ ਖੋਲ੍ਹ ਦਿੱਤੀ ਗਈ ਹੈ, ਜਦੋਂਕਿ ਸੋਗ ਕਰਨ ਵਾਲਿਆਂ ਨੇ ਸ਼ੁੱਕਰਵਾਰ ਨੂੰ ਬਕਿੰਘਮ ਪੈਲੇਸ ਅਤੇ ਵਿੰਡਸਰ ਕੈਸਲ ਦੋਵਾਂ ਦੇ ਬਾਹਰ ਪ੍ਰਿੰਸ ਲਈ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਨੋਟ- ਪ੍ਰਿੰਸ ਫਿਲਿਪ ਦੇ ਸਨਮਾਨ ਦੇ ਵਜੋਂ ਦੇਸ਼ ਭਰ 'ਚ ਦਿੱਤੀ ਗਈ ਤੋਪਾਂ ਦੀ ਸਲਾਮੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।