ਪ੍ਰਿੰਸ ਫਿਲਿਪ ਦੇ ਜਨਾਜ਼ੇ ''ਚ ਸ਼ਾਮਲ ਹੋਵੇਗੀ ਉਹਨਾਂ ਵੱਲੋਂ ਡਿਜ਼ਾਈਨ ਕੀਤੀ ਗੱਡੀ

04/12/2021 12:32:57 PM

ਲੰਡਨ (ਬਿਊਰੋ): ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੇ ਪਤੀ ਪ੍ਰਿੰਸ ਫਿਲਿਪ ਦਾ ਅਗਲੇ ਸ਼ਨੀਵਾਰ ਨੂੰ ਦੱਖਣੀ-ਪੂਰਬ ਇੰਗਲੈਂਡ ਦੇ ਵਿੰਡਸਰ ਕੈਸਲ ਵਿਚ ਅੰਤਿਮ ਸੰਸਕਾਰ ਹੋਵੇਗਾ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਹ ਪ੍ਰੋਗਰਾਮ ਸੀਮਤ ਪੱਧਰ 'ਤੇ ਹੋਵੇਗਾ। ਭਾਵੇਂਕਿ ਕਰੀਬ 15 ਸਾਲਾ ਪਹਿਲਾਂ ਉਹਨਾਂ ਨੇ ਜਿਹੜੀ ਲੈਂਡ ਰੋਵਰ ਨੂੰ ਡਿਜ਼ਾਈਨ ਕਰਨ ਵਿਚ ਮਦਦ ਕੀਤੀ ਸੀ, ਉਸ ਕਾਰ ਨੂੰ ਉਹਨਾਂ ਦੇ ਜਨਾਜ਼ੇ ਵਿਚ ਸ਼ਾਮਲ ਕੀਤਾ ਜਾਵੇਗਾ।

ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਸ਼ਾਹੀ ਰਿਹਾਇਸ਼ ਬਕਿੰਘਮ ਪੈਲੇਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸਮਝਿਆ ਜਾਂਦਾ ਹੈ ਕਿ ਇਹ ਗੱਡੀ ਕੁਝ ਤਬਦੀਲੀਆਂ ਨਾਲ ਡਿਫੇਂਡਰ 130 ਗਨ ਬੱਸ ਹੋਵੇਗੀ, ਜਿਸ ਨੂੰ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਮਰਹੂਮ ਪਤੀ ਨੇ 2005 ਵਿਚ ਵਰਤੋਂ ਵਿਚ ਸ਼ਾਮਲ ਕੀਤਾ ਸੀ। ਇਸ ਦੇ ਤਿੰਨ ਸਾਲ ਬਾਅਦ ਬ੍ਰਿਟਿਸ਼ ਲਗਜ਼ਰੀ ਬ੍ਰਾਂਡ ਜਗੁਆਰ ਅਤੇ ਲੈਂਡ ਰੋਵਰ (ਜੇ.ਐੱਲ.ਆਰ.) ਦਾ ਟਾਟਾ ਮੋਟਰਜ਼ ਦੁਆਰਾ ਐਕੁਆਇਰ ਕੀਤਾ ਗਿਆ ਸੀ। ਜੇ.ਐੱਲ.ਆਰ. ਦੇ ਇਕ ਬਿਆਨ ਵਿਚ ਕਿਹਾ ਗਿਆ ਹੈ,''ਜਗੁਆਰ ਲੈਂਡ ਰੋਵਰ ਵਿਚ ਅਸੀਂ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ।'' ਬਿਆਨ ਵਿਚ ਕਿਹਾ ਗਿਆ ਹੈ ਕਿ ਸਾਡੀ ਹਮਦਰਦੀ ਮਹਾਰਾਣੀ ਦੇ ਨਾਲ ਹੈ। ਪ੍ਰਿੰਸ ਫਿਲਿਪ ਨੇ ਲੋਕ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਅਤੇ ਬ੍ਰਿਟਿਸ਼ ਨਿਰਮਾਣ, ਇੰਜੀਨੀਅਰਿੰਗ ਅਤੇ ਡਿਜ਼ਾਈਨ ਵਿਚ ਅਹਿਮ ਯੋਗਦਾਨ ਦਿੱਤਾ। 

PunjabKesari

ਸ਼ਨੀਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ
ਪ੍ਰਿੰਸ ਫਿਲਿਪ ਦੇ ਤਾਬੂਤ ਨੂੰ ਲੈਂਡ ਰੋਵੇਰ 'ਤੇ ਰੱਖਿਆ ਜਾਵੇਗਾ ਜੋ 8 ਮਿੰਟ ਦੇ ਜਨਾਜ਼ੇ ਦੇ ਬਾਅਦ ਸੈਂਟ ਜੌਰਜਸ ਚੈਪਲ ਦੇ ਪ੍ਰਵੇਸ਼ ਦੁਆਰ ਤੇ ਪਹੁੰਚੇਗਾ। ਉਸੇ ਜਗ੍ਹਾ 'ਤੇ 17 ਅਪ੍ਰੈਲ ਨੂੰ ਇਕ ਮਿੰਟ ਦੇ ਰਾਸ਼ਟਰੀ ਮੌਨ ਨਾਲ ਸਥਾਨਕ ਸਮੇਂ ਮੁਤਾਬਕ ਦੁਪਹਿਰ 3 ਵਜੇ ਅੰਤਿਮ ਸੰਸਕਾਰ ਪ੍ਰੋਗਰਾਮ ਸ਼ੁਰੂ ਹੋਵੇਗਾ। ਬਕਿੰਘਮ ਪੈਲੇਸ ਨੇ ਇਕ ਬਿਆਨ ਵਿਚ ਕਿਹਾ,''ਅੰਤਿਮ ਸੰਸਕਾਰ ਦੀ ਯੋਜਨਾ ਡਿਊਕ ਆਫ ਐਡਿਨਬਰਗ ਦੀ ਇੱਛਾ ਮੁਤਾਬਕ ਬਣਾਈ ਗਈ ਹੈ। ਅੰਤਿਮ ਸੰਸਕਾਰ ਪ੍ਰੋਗਰਾਮ ਦਾ ਟੀਵੀ 'ਤੇ ਸਿੱਧਾ ਪ੍ਰਸਾਰਨ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ ਕੋਰੋਨਾ ਦੇ 20 ਨਵੇਂ ਮਾਮਲੇ, ਪੀੜਤਾਂ 'ਚ ਭਾਰਤੀ ਨਾਗਰਿਕ ਵੀ ਸ਼ਾਮਲ

ਵਿਸਾਖੀ ਅਤੇ ਹੋਰ ਪ੍ਰੋਗਰਾਮ ਰੱਦ
ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਡਿਊਕ ਆਫ ਐਡਿਨਬਰਗ ਦੇ ਦੇਹਾਂਤ ਦੇ ਮੱਦੇਨਜ਼ਰ 13 ਅਪ੍ਰੈਲ ਨੂੰ ਵਿਸਾਖੀ ਅਤੇ ਹੋਰ ਉਤਸਵ ਮਨਾਉਣ ਲਈ ਪ੍ਰਸਤਾਵਿਤ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਕੋਵਿਡ-19 ਤਾਲਾਬੰਦੀ ਨੂੰ ਬਰਕਰਾਰ ਰੱਖਦੇ ਹੋਏ ਸਿਰਫ 30 ਮਹਿਮਾਨ ਹੀ ਮੌਜੂਦ ਹੋਣਗੇ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੀ ਜਗ੍ਹਾ ਸ਼ਾਹੀ ਪਰਿਵਾਰ ਦੇ ਇਕ ਮੈਂਬਰ ਲਈ ਦਿੱਤੀ ਹੈ। 

ਬੋਰਿਸ ਜਾਨਸਨ ਨਹੀਂ ਹੋਣਗੇ ਸ਼ਾਮਲ
ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨਾਲ ਲੱਗਦੇ ਦਫਤਰ 10 ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਣਗੇ। ਉਹਨਾਂ ਨੇ ਸ਼ਾਹੀ ਪਰਿਵਾਰ ਦੇ ਵੱਧ ਤੋਂ ਵੱਧ ਲੋਕਾਂ ਦੀ ਮੌਜੂਦਗੀ ਦੀ ਸੰਭਾਵਨਾ ਬਣਾਉਣ ਲਈ ਇਹ ਫ਼ੈਸਲਾ ਲਿਆ ਹੈ। ਗੌਰਤਲਬ ਹੈ ਕਿ ਸਧਾਰਨ ਹਾਲਤਾਂ ਵਿਚ ਕਰੀਬ 800 ਮਹਿਮਾਨ ਅੰਤਿਮ ਸੰਸਕਾਰ ਪ੍ਰੋਗਰਾਮ ਵਿਚ ਮੌਜੂਦ ਹੁੰਦੇ ਹਨ ਪਰ ਹਾਲੇ ਇਹ ਗਿਣਤੀ 30 ਰੱਖੀ ਗਈ ਹੈ ਜਿਸ ਵਿਚ ਮਹਾਰਾਣੀ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਰਿਸ਼ਤੇਦਾਰਾਂ ਦੀ ਮੌਜੂਦਗੀ ਹੋਵੇਗੀ।

ਨੋਟ- ਪ੍ਰਿੰਸ ਫਿਲਿਪ ਦੇ ਜਨਾਜ਼ੇ 'ਚ ਸ਼ਾਮਲ ਹੋਵੇਗੀ ਉਹਨਾਂ ਵੱਲੋਂ ਡਿਜ਼ਾਈਨ ਕੀਤੀ ਗੱਡੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News