ਜਰਮਨੀ 'ਚ ਇਕੱਲੇ ਰਹਿਣ ਨੂੰ ਮਜ਼ਬੂਰ ਥਾਈਲੈਂਡ ਦਾ ਰਾਜਕੁਮਾਰ, ਬਾਹਰ ਨਿਕਲਣ ਦੀ ਇਜਾਜ਼ਤ ਨਹੀਂ

Saturday, May 23, 2020 - 09:12 PM (IST)

ਜਰਮਨੀ 'ਚ ਇਕੱਲੇ ਰਹਿਣ ਨੂੰ ਮਜ਼ਬੂਰ ਥਾਈਲੈਂਡ ਦਾ ਰਾਜਕੁਮਾਰ, ਬਾਹਰ ਨਿਕਲਣ ਦੀ ਇਜਾਜ਼ਤ ਨਹੀਂ

ਬਰਲਿਨ - ਥਾਈਲੈਂਡ ਦੇ ਰਾਜਕੁਮਾਰ ਜਰਮਨੀ ਵਿਚ ਆਪਣੇ ਪਿਤਾ ਤੋਂ ਦੂਰ ਜੇਲ ਜਿਹੀ ਸਥਿਤੀ ਵਿਚ ਬਿਲਕੁਲ ਅਲੱਗ-ਥਲੱਗ ਰਹਿ ਰਹੇ ਹਨ ਜਿਥੋਂ ਉਨ੍ਹਾਂ ਨੂੰ ਬਾਹਰ ਨਿਕਲਣ ਦੀ ਆਜ਼ਾਦੀ ਨਹੀਂ ਹੈ। ਰਾਜਕੁਮਾਰ ਜਿਪਾਂਗਕੋਰਨ ਰਸ਼ਮਿਜੋਤੀ ਨਾਲ 2 ਦਰਜਨ ਨੌਕਰ ਹਨ, ਜਦਕਿ ਪਿਤਾ ਮਹਾ ਵਾਜਿਰਾਲਾਂਗਕੋਰਨ (67) ਨੇ ਉਨ੍ਹਾਂ ਤੋਂ ਦੂਰ ਇਕ ਹੋਟਲ ਵਿਚ ਸੈਲਫ ਆਈਸੋਲੇਟ ਕਰ ਲਿਆ ਹੈ ਜਿਸ ਵਿਚ ਉਨ੍ਹਾਂ ਨਾਲ ਉਨ੍ਹਾਂ ਦੀਆਂ ਸੈਕਸ ਸਲੇਵਸ ਵੀ ਰਹਿੰਦੀਆਂ ਹਨ।

ਜਰਮਨੀ ਦੀ ਅਖਬਾਰ ਬਿੱਲਡ ਮੁਤਾਬਕ, ਉਨ੍ਹਾਂ ਦੀਆਂ ਸੈਕਸ ਸਲੇਵਸ ਨੂੰ ਮਿਲੀਟਰੀ ਯੂਨਿਟ ਦੇ ਰੂਪ ਵਿਚ ਰੱਖਿਆ ਗਿਆ ਹੈ, ਜਿਸ ਨੂੰ ਐਸ. ਏ. ਐਸ. ਬੁਲਾਇਆ ਜਾਂਦਾ ਹੈ। ਰਾਜਕੁਮਾਰ ਦਾ ਜਨਮ 29 ਅਪ੍ਰੈਲ 2005 ਨੂੰ ਹੋਇਆ ਸੀ। ਉਸ ਦੀ ਮਾਂ ਰਾਜਕੁਮਾਰੀ ਸ਼੍ਰੀਰਸ਼ਮਿ (48) ਰਾਜਾ ਦੀ ਤੀਜੀ ਪਤਨੀ ਹੈ ਅਤੇ 2014 ਵਿਚ ਉਨ੍ਹਾਂ ਨੇ ਰਾਜਾ ਤੋਂ ਤਲਾਕ ਲੈ ਲਿਆ ਸੀ। ਉਨ੍ਹਾਂ ਨੂੰ ਤਲਾਕ ਦੇਣ ਤੋਂ ਬਾਅਦ ਰਾਜਾ ਵੱਲੋਂ 40 ਕਰੋੜ ਡਾਲਰ ਰਕਮ ਮਿਲੀ ਸੀ ਪਰ ਪੁੱਤਰ ਦੀ ਕਸੱਟਡੀ ਨਾ ਮਿਲੀ।

ਅਖਬਾਰ ਦਾ ਆਖਣਾ ਹੈ ਕਿ ਉਸ ਤੋਂ ਬਾਅਦ ਰਾਜਕੁਮਾਰ ਦਾ ਉਨ੍ਹਾਂ ਦੀ ਮਾਂ ਨਾਲ ਕੋਈ ਸੰਪਰਕ ਨਹੀਂ ਹੈ। ਉਨ੍ਹਾਂ ਦੇ ਪਿਤਾ ਆਪਣੇ ਪੁੱਤਰ ਤੋਂ 40 ਮੀਲ ਦੂਰ ਦੱਖਣੀ ਰਾਜ ਬਾਰਰੀਆ ਵਿਚ 20 ਸੈਕਸ ਸਲੇਵਸ ਨਾਲ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਰਾਜਾ ਨੇ ਹੋਟਸ ਦਾ ਚੌਥਾ ਫਲੌਰ ਪੂਰੀ ਤਰ੍ਹਾਂ ਨਾਲ ਬੁੱਕ ਕਰ ਲਿਆ ਹੈ। ਮਹਿਲ ਦੇ ਸਾਬਕਾ ਕਰਮਚਾਰੀ ਨੇ ਦੱਸਿਆ ਕਿ ਰਾਜਕੁਮਾਰ ਆਟਿਸਟਿਕ ਹਨ ਅਤੇ ਇਸ ਲਈ ਉਨ੍ਹਾਂ ਨੂੰ ਜਰਮਨੀ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਾ ਆਪਣੇ ਪੁੱਤਰ ਦੀ ਬੀਮਾਰੀ ਤੋਂ ਸ਼ਰਮ ਮਹਿਸੂਸ ਕਰਦੇ ਹਨ ਕਿਉਂਕਿ ਜਿਪਾਂਗਕੋਰਨ ਉਨ੍ਹਾਂ ਦੇ ਇਕੱਲੇ ਉਤਰਾਧਿਕਾਰੀ ਹਨ ਇਸ ਲਈ ਉਨ੍ਹਾਂ ਨੂੰ ਜਨਤਾ ਤੋਂ ਦੂਰ ਰੱਖਿਆ ਗਿਆ ਹੈ।


author

Khushdeep Jassi

Content Editor

Related News