ਕੋਰੋਨਾ ਵਾਇਰਸ ਤੋਂ ਉਭਰ ਕੇ ਖੁਦ ਨੂੰ ''ਖੁਸ਼ਕਿਸਮਤ'' ਸਮਝ ਰਿਹਾ ਹਾਂ: ਪ੍ਰਿੰਸ ਚਾਰਲਸ

06/04/2020 9:20:50 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਉਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਜਾਣ ਬਾਰੇ ਗੱਲ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੇ ਹਨ ਕਿਉਂਕਿ ਉਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਮਾਮੂਲੀ ਲੱਛਣ ਹੀ ਸਨ। 71 ਸਾਲਾ ਪ੍ਰਿੰਸ ਚਾਰਲਸ ਮਾਰਚ ਦੇ ਅਖੀਰ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ। ਇਸ ਤੋਂ ਬਾਅਦ ਉਨਾਂ ਨੇ ਮਹਾਰਾਣੀ ਐਲਿਜ਼ਾਬੇਥ-ਦੂਜੀ ਦੀ ਸਕਾਟਲੈਂਡ ਸਥਿਤ ਰਿਹਾਇਸ਼ ਵਿਚ ਖੁਦ ਨੂੰ ਆਈਸੋਲੇਟ ਕਰ ਲਿਆ ਸੀ।

ਪ੍ਰਿੰਸ ਚਾਰਲਸ ਨੇ ਵਾਤਾਵਰਣ ਲਈ 'ਗ੍ਰੇਟ ਰਿਸੈੱਟ' ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੀਮਾਰੀ ਨੇ ਉਨ੍ਹਾਂ ਨੂੰ ਵਾਤਾਵਰਣ ਨੂੰ ਮੁੜ ਸਵੱਛ ਬਣਾਉਣ ਦੀ ਕੋਸ਼ਿਸ਼ ਕਰਨ ਦੇ ਲਈ ਹੋਰ ਵਚਨਬੱਧ ਬਣਾਇਆ ਹੈ। ਉਨ੍ਹਾਂ ਨੇ ਸਕਾਈ ਨਿਊਜ਼ ਨੂੰ ਕਿਹਾ ਕਿ ਮੈਂ ਖੁਸ਼ਕਿਸਮਤ ਰਿਹਾ ਹਾਂ ਕਿ ਮੈਂ ਆਸਾਨੀ ਨਾਲ ਇਸ ਬੀਮਾਰੀ ਤੋਂ ਉਭਰ ਆਇਆ। ਪ੍ਰਿੰਸ ਚਾਰਲਸ ਨੇ ਕਿਹਾ ਕਿ ਮੈਂ ਖੁਦ ਇਨਫੈਕਟਿਡ ਹੋ ਚੁੱਕਾ ਹਾਂ ਤੇ ਮੈਂ ਸਮਝ ਸਕਦਾ ਹਾਂ ਕਿ ਲੋਕਾਂ 'ਤੇ ਕੀ ਬੀਤ ਰਿਹਾ ਹੈ ਪਰ ਹੋਰ ਵਧੇਰੇ ਲੋਕਾਂ ਦੇ ਨਾਲ ਅਜਿਹਾ ਨਾ ਹੋਵੇ ਇਸ ਲਈ ਮੈਂ ਕੋਈ ਤਰੀਕਾ ਲੱਭਣ ਨੂੰ ਲੈ ਕੇ ਵਚਨਬੱਧ ਹਾਂ। ਸ਼ਾਹੀ ਪਰਿਵਾਰ ਦੇ ਮੈਂਬਰ ਨੇ ਵਿਸ਼ਵ ਆਰਥਿਕ ਮੰਚ 'ਤੇ ਆਨਲਾਈਨ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਇਕ ਯੋਜਨਾ ਨੂੰ ਉਜਾਗਰ ਕੀਤਾ। ਇਸ ਯੋਜਨਾ ਦਾ ਟੀਚਾ ਭਾਰੀ ਆਪਦਾਵਾਂ ਨੂੰ ਰੋਕਣਾ ਹੈ। ਉਨਾਂ ਨੇ ਗਲੋਬਲ ਪੱਧਰ 'ਤੇ ਨਿਕਾਸੀ ਨੂੰ ਘੱਟ ਕਰਕੇ ਸੰਤੁਲਨ ਸਥਾਪਿਤ ਕਰਨ ਦੇ ਰਾਸਤੇ ਲੱਭਣ ਤੇ ਹੱਲ ਤਲਾਸ਼ਣ ਦੇ ਲਈ ਵਿਗਿਆਨ, ਤਕਨੀਕ ਤੇ ਨਵੀਨਤਾ ਨੂੰ ਬਲ ਦਿੱਤੇ ਜਾਣ ਦੀ ਅਪੀਲ ਕੀਤੀ। 

ਪ੍ਰਿੰਸ ਚਾਰਲਸ ਨੇ ਸੰਮੇਲਨ ਵਿਚ ਕਿਹਾ ਕਿ ਜੇਕਰ ਅਸੀਂ ਲੋੜੀਂਦੇ ਕਦਮ ਨਹੀਂ ਚੁੱਕਦੇ ਹਨ ਤੇ ਵਧੇਰੇ ਹਰੇ, ਵਧੇਰੇ ਸਥਾਈ ਤੇ ਵਧੇਰੇ ਤਾਲਮੇਲ ਵਾਲੇ ਤਰੀਕੇ ਨਹੀਂ ਅਪਣਾਉਂਦੇ ਹਾਂ ਤਾਂ ਗਲੋਬਲ ਵਾਰਮਿੰਗ ਤੇ ਵਾਤਾਵਰਣ ਵਿਚ ਬਦਲਾਅ ਦੀ ਪ੍ਰਕਿਰਿਆ ਹੋਰ ਤੇਜ਼ ਹੋਣ ਨਾਲ ਅਸੀਂ ਹੋਰ ਵਧੇਰੇ ਗਲੋਬਲ ਮਹਾਮਾਰੀਆਂ ਤੇ ਆਪਦਾਵਾਂ ਦਾ ਸਾਹਮਣਾ ਕਰਾਂਗੇ।


Baljit Singh

Content Editor

Related News